ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਨਿਊ ਦੀਪ ਨਗਰ ‘ਚ ਟਿਊਬਵੈੱਲ ਦਾ ਕੀਤਾ ਉਦਘਾਟਨ



ਹੁਸ਼ਿਆਰਪੁਰ/ਦਲਜੀਤ ਅਜਨੋਹਾ 
      ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਾਰਡ ਨੰਬਰ 27 ਦੇ ਨਿਊ ਦੀਪ ਨਗਰ ਵਿਚ 30 ਲੱਖ ਰੁਪਏ ਦੀ ਲਾਗਤ ਨਾਲ ਟਿਊਬਵੈੱਲ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਇਸ ਟਿਊਬਵੈੱਲ ਨੂੰ ਸਾਬਕਾ ਕੌਂਸਲਰ ਸਵ: ਗੁਰਮੀਤ ਕੌਰ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਸਵ: ਗੁਰਮੀਤ ਕੌਰ ਦਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਰਿਹਾ ਅਤੇ ਹੁੰਦਲ ਪਰਿਵਾਰ ਅੱਜ ਵੀ ਉਨ੍ਹਾਂ ਵੱਲੋਂ ਦਿਖਾਏ ਰਸਤੇ ‘ਤੇ ਚਲਦੇ ਹੋਏ ਲੋਕ ਭਲਾਈ ਵਿਚ ਸਰਗਰਮ ਹੈ।
ਵਿਧਾਇਕ ਜਿੰਪਾ ਨੇ ਟਿਊਬਵੈੱਲ ਲਈ ਜ਼ਮੀਨ ਉਪਲਬੱਧ ਕਰਵਾਉਣ ਵਾਲੇ ਅਵਤਾਰ ਸਿੰਘ ਧਾਮੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਿਊ ਦੀਪ ਨਗਰ ਦੇ ਵਸਨੀਕ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ, ਜਿਸ ਦਾ ਹੱਲ ਇਸ ਟਿਊਬਵੈੱਲ ਰਾਹੀਂ ਕੀਤਾ ਗਿਆ ਹੈ। ਇਹ ਪ੍ਰੋਜੈਕਟ ਸਥਾਨਕ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੀ ਪਾਰਦਰਸ਼ਤਾ ਅਤੇ ਗੁਣਵੱਤਾ ਨਾਲ ਪੂਰਾ ਕੀਤਾ ਗਿਆ ਹੈ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਨਿਰੰਤਰ ਵਿਕਾਸ ਵੱਲ ਵਧ ਰਿਹਾ ਹੈ। ਵਿਧਾਇਕ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿਚ ਨਗਰ ਨਿਗਮ ਵੱਲੋਂ ਸ਼ਹਿਰ ਵਿਚ 25 ਤੋਂ ਵੱਧ ਨਵੇਂ ਟਿਊਬਵੈੱਲ ਲਗਾਏ ਗਏ ਹਨ, ਜਿਸ ਕਾਰਨ ਵੱਖ-ਵੱਖ ਖੇਤਰਾਂ ਵਿਚ ਪਾਣੀ ਦੀ ਸਪਲਾਈ ਦੀ ਸਥਿਤੀ ਵਿਚ ਕਾਫ਼ੀ ਸੁਧਾਰ ਹੋਇਆ ਹੈ।
ਇਸ ਉਦਘਾਟਨ ਸਮਾਗਮ ਵਿਚ ਮੇਅਰ ਸੁਰਿੰਦਰ ਕੁਮਾਰ, ਕੌਂਸਲਰ ਪ੍ਰਦੀਪ ਬਿੱਟੂ ਜ਼ਿਲ੍ਹਾ ਮੀਡੀਆ ਇੰਚਾਰਜ ਕੁਲਵਿੰਦਰ ਸਿੰਘ ਹੁੰਦਲ, ਕਿਸ਼ਨ, ਦਵਿੰਦਰ ਬਿੱਲਾ, ਸੂਭਾਸ਼ ਚੰਦਰ, ਰਾਜਿੰਦਰ ਸਿੰਘ, ਲਾਲ ਸਿੰਘ, ਪ੍ਰੀਤਮ ਦਾਸ, ਸੋਮਨਾਥ, ਚਰਨਜੀਤ, ਸੁਦੇਸ਼ ਰਾਣੀ, ਦਲਵੀਰ ਕੌਰ, ਰਵਿੰਦਰ ਕੁਮਾਰ ਸਮੇਤ ਕਈ ਪਤਵੰਤੇ ਵਿਅਕਤੀ ਮੌਜੂਦ ਸਨ।

Comments

  1. ਮਾਣਯੋਗ ਜੀ,

    **ਮਾਮਲੇ ਦੇ ਤੱਥ:**

    1. ਗੈਰ-ਕਾਨੂੰਨੀ ਫੀਸ ਵਸੂਲੀ:

    * ਹੋਸ਼ਿਆਰਪੁਰ ਜ਼ਿਲ੍ਹੇ ਦਾ DAV Senior Secondary ਸਰਕਾਰੀ ਸਹਾਇਤਾ ਪ੍ਰਾਪਤ ਸਕੂਲ (Punjab School Education Board, Mohali ਨਾਲ ਸੰਬੰਧਿਤ) Conditions of Maintenance of Grant-in-Aid ਦੀਆਂ ਸ਼ਰਤਾਂ ਦੀ ਉਲੰਘਣਾ ਕਰਦੇ ਹੋਏ, ਲਗਭਗ 1000–1200 ਵਿਦਿਆਰਥੀਆਂ ਤੋਂ ਨਿਯਮਿਤ ਫੀਸ ਤੋਂ ਇਲਾਵਾ **ਵਾਧੂ ਗੈਰ-ਅਧਿਕਾਰਿਤ ਫੀਸ** ਵਸੂਲ ਕਰ ਰਿਹਾ ਹੈ।
    * ਸਕੂਲ ਹਰ ਸਾਲ DPI ਅਤੇ DEO ਨੂੰ ਐਫਿਡੇਵਿਟ ਦੇ ਕੇ ਦਾਅਵਾ ਕਰਦਾ ਹੈ ਕਿ ਕੋਈ ਵਾਧੂ ਫੀਸ ਨਹੀਂ ਲਏਗਾ, ਪਰ ਇਹ ਦਸਤਾਵੇਜ਼ੀ ਵਾਅਦਾ ਤੋੜਿਆ ਜਾ ਰਿਹਾ ਹੈ।

    2. **ਧਮਕੀਆਂ ਅਤੇ ਦਬਾਅ:**

    * ਜਿਹੜੇ ਵਿਦਿਆਰਥੀ ਜਾਂ ਮਾਤਾ-ਪਿਤਾ ਇਸ ਗ਼ਲਤ ਪ੍ਰਥਾ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਪ੍ਰਿੰਸੀਪਲ ਅਤੇ ਉਸਦੇ ਸਟਾਫ ਵੱਲੋਂ ਸਿੱਧੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਉਨ੍ਹਾਂ ਦੇ ਅੰਦਰੂਨੀ ਅੰਕ, ਪ੍ਰੀਖਿਆ ਨਤੀਜੇ ਜਾਂ ਭਵਿੱਖੀ ਮੌਕੇ ਪ੍ਰਭਾਵਿਤ ਕੀਤੇ ਜਾਣਗੇ।

    3. **ਡਮੀ ਵਿਦਿਆਰਥੀ ਦਾਖਲੇ:**

    * ਸਕੂਲ ਉਹ ਵਿਦਿਆਰਥੀ ਦਾਖਲ ਕਰਦਾ ਹੈ ਜੋ ਕਦੇ ਨਿਯਮਿਤ ਕਲਾਸਾਂ ਵਿੱਚ ਨਹੀਂ ਆਉਂਦੇ ਪਰ ਬਾਹਰਲੇ ਕੋਚਿੰਗ ਸੈਂਟਰਾਂ (ਪੰਜਾਬ, ਚੰਡੀਗੜ੍ਹ, ਦਿੱਲੀ) ਵਿੱਚ ਪੜ੍ਹਦੇ ਹਨ।
    * ਇਹ "ਡਮੀ ਵਿਦਿਆਰਥੀ" ₹15,000–₹20,000 ਦੇ ਕੇ ਬਿਨਾਂ ਅੰਦਰੂਨੀ ਮੁਲਾਂਕਣ ਤਰੱਕੀ ਪ੍ਰਾਪਤ ਕਰ ਲੈਂਦੇ ਹਨ, ਜਿਸ ਨਾਲ ਅਸਲੀ ਤੇ ਨਿਯਮਿਤ ਹਾਜ਼ਰੀ ਵਾਲੇ ਵਿਦਿਆਰਥੀਆਂ ਦਾ ਮਨੋਬਲ ਤੋੜਿਆ ਜਾਂਦਾ ਹੈ।

    4. **ਸਕਾਲਰਸ਼ਿਪ ਯੋਜਨਾਵਾਂ ਬਾਰੇ ਗੁੰਮਰਾਹੀ:**

    * ਪ੍ਰੀ-ਮੈਟ੍ਰਿਕ, ਪੋਸਟ-ਮੈਟ੍ਰਿਕ ਅਤੇ ਘੱਟ ਗਿਣਤੀ ਵਰਗਾਂ ਲਈ ਸਰਕਾਰੀ ਸਕਾਲਰਸ਼ਿਪ ਬਾਰੇ ਸਹੀ ਜਾਣਕਾਰੀ ਵਿਦਿਆਰਥੀਆਂ ਨੂੰ ਨਹੀਂ ਦਿੱਤੀ ਜਾਂਦੀ, ਜਿਸ ਨਾਲ ਉਹ ਆਪਣੇ ਹੱਕ ਤੋਂ ਵੰਚਿਤ ਰਹਿੰਦੇ ਹਨ।


    **ਬੇਨਤੀ:**
    ਮੈਂ ਬੇਨਤੀ ਕਰਦ ਹਾਂ ਕਿ:

    * ਇਸ ਮਾਮਲੇ ਦੀ **ਜ਼ਮੀਨੀ ਜਾਂਚ** ਕਰਕੇ ਸੱਚਾਈ ਸਾਹਮਣੇ ਲਿਆਈ ਜਾਵੇ।
    * ਮੀਡੀਆ ਅਤੇ ਸੰਬੰਧਤ ਸਰਕਾਰੀ ਵਿਭਾਗਾਂ ਤੱਕ ਇਹ ਗੱਲ ਪਹੁੰਚਾ ਕੇ **ਵਿਦਿਆਰਥੀਆਂ ਦਾ ਸ਼ੋਸ਼ਣ ਰੋਕਣ ਲਈ ਫੌਰੀ ਕਾਰਵਾਈ** ਕਰਵਾਈ ਜਾਵੇ।

    ReplyDelete

Post a Comment