ਮਿੱਠੀਆਂ ਸੋਹਣੀਆਂ ਯਾਦਾਂ ਛੱਡ ਗਿਆ ਪਰਥ ( ਆਸਟਰੇਲੀਆ) ਤੀਸਰਾ ਅੰਤਰਰਾਸ਼ਟਰੀ ਕਬੱਡੀ ਕੱਪ (ਪ੍ਰੋਫੈਸਰ ਡਾਕਟਰ ਅਮਰੀਕ ਸਿੰਘ)

ਆਸਟ੍ਰੇਲੀਆ/ਕਪੂਰਥਲਾ/ਹੁਸ਼ਿਆਰਪੁਰ/ਦਲਜੀਤ ਹੁਣ ਤੱਕ ਸਭ ਤੋਂ ਵੱਡੀ ਇਨਾਮ ਰਾਸ਼ੀ ਨਾਲ ਤੀਸਰਾ ਅੰਤਰਰਾਸ਼ਟਰੀ ਕਬੱਡੀ ਕੱਪ 31000 ਡਾਲਰ ਨਾਲ ਪਰਥ ਆਸਟਰੇਲੀਆ ਵਿੱਚ ਮਿਤੀ 26 ਅਪ੍ਰੈਲ ਨੂੰ ਮਾਤਾ ਸੁਰਿੰਦਰ ਕੌਰ ਨੂੰ ਸਮਰਪਿਤ ਮਿੱਠੀਆਂ ਅਤੇ ਸੋਨੀਆ ਯਾਦਾਂ ਛੱਡ ਗਿਆ ਹੈ। ਗਲੈਡੀਏਟਰ ਸਪੋਰਟਸ ਕਲੱਬ ਪਰਥ ਵੱਲੋਂ ਇਸ ਕੱਪ ਵਿੱਚ ਛੇ ਦੇਸ਼ਾਂ ਦੇ ਲੜਕਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਪਾਕਿਸਤਾਨ, ਭਾਰਤ, ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ, ਇੰਗਲੈਂਡ, ਕਲੱਬ ਦੇ ਮੈਨੇਜਰ ਸਵਰਨ ਸਿੰਘ ਨੇ ਦੱਸਿਆ ਪਹਿਲਾ ਇਨਾਮ 31000 ਡਾਲਰ ਦੂਸਰਾ 25000 ਡਾਲਰ ਭਾਗ ਲੈਣ ਵਾਲੀ ਹਰੇਕ ਟੀਮ ਨੂੰ 21000 ਡਾਲਰ ਇਨਾਮ ਵਜੋਂ ਦਿੱਤੇ ਜਾਣਗੇ। ਔਰਤਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ, DJ ਦਾ ਮਨੋਰੰਜਨ ਲਈ ਖਾਸ ਪ੍ਰਬੰਧ ਸੀ ਟਰੈਫਿਕ ਅਤੇ ਪਾਰਕਿੰਗ ਅਤੇ ਸਿਕਿਉਰਿਟੀ ਦਾ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕੀਤਾ ਹੋਇਆ ਸੀ ਦਰਸ਼ਕਾਂ ਦਾ ਠਾਠਾ ਮਾਰਦਾ ਇਕੱਠ ਦੇਖਣ ਯੋਗ ਸੀ ਅਤੇ ਮੌਸਮ ਬਹੁਤ ਹੀ ਵਧੀਆ ਸੀ ਪਰਮਾਤਮਾ ਦੇ ਆਸ਼ੀਰਵਾਦ ਨਾਲ ਕੱਪ ਸ਼ੁਰੂ ਹੋਇਆ ਸਾਰੇ ਮੁਕਾਬਲੇ ਦੇਖਣ ਯੋਗ ਅਤੇ ਦਿਲ ਖਿਚਵੇਂ ਸਨ। ਖਿਡਾਰੀਆਂ ਵਿੱਚੋਂ ਸ਼ੀਲੂ ਅਤੇ ਜੀਵਨ ਨੇ ਦਰਸ਼ਕਾਂ ਦੇ ਦਿਲ ਖਿੱਚ ਕੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਅਤੇ ਪ੍ਰੇਰਕਾਂ ਨੂੰ ਵਧੀਆ ਖੇਡ ਦੇਖਣ ਲਈ ਮਜਬੂਰ ਕਰ ਦਿੱਤਾ।
ਪ੍ਰੋਫੈਸਰ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਦੇ ਰਹਿਣ ਲਈ ਖੁਰਾਕ ਅਤੇ ਹਰ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀਆਂ ਨੂੰ ਦਿੱਤੀਆਂ ਗਈਆਂ। ਮਨਜਿੰਦਰ ਗਿੱਲ ਅਤੇ ਮਨਜਿੰਦਰ ਸੰਧੂ ਵੱਲੋਂ ਪਹਿਲਾ ਇਨਾਮ ਦਿੱਤਾ ਗਿਆ Food Stall, ਹਰ ਤਰ੍ਹਾਂ ਦੇ ਜੂਸ ਆਦਿ ਦਰਸ਼ਕਾਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਡਾਕਟਰ ਸਾਹਿਬ ਨੇ ਦੱਸਿਆ ਕਿ ਅੰਤਰਰਾਸ਼ਟਰੀ ਕਬੱਡੀ ਕੱਪ ਦੀ ਚਰਚਾ ਸਾਰੇ ਦੇਸ਼ਾਂ ਵਿੱਚ ਹੋ ਰਹੀ ਹੈ ਅਤੇ ਕੀਤੇ ਗਏ ਪ੍ਰਬੰਧਾਂ ਬਾਰੇ ਖਾਸ ਤੌਰ ਤੇ ਚਰਚਾ ਸੁਖਬੀਰ ਟਿਵਾਣਾ ਅਤੇ ਕੁਲਵਿੰਦਰ ਮੁਧੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਵਿਦੇਸ਼ਾਂ ਵਿੱਚ ਵੱਸਦੇ NRI ਵੀਰਾਂ ਨੇ ਆਪ ਦੀ ਮਾਂ ਖੇਡ ਕਬੱਡੀ ਨੂੰ ਹਮੇਸ਼ਾ ਉੱਚ ਪੱਧਰ ਤੇ ਪਹੁੰਚਾਇਆ ਹੈ ਅਤੇ ਅੱਜ ਇਹ ਕਬੱਡੀ ਸਰਕਟ ਸਟਾਈਲ ਲੱਖਾਂ ਅਤੇ ਕਰੋੜਾਂ ਰੁਪਏ ਦੇ ਇਨਾਮ ਨਾਲ ਖਿਡਾਰੀਆਂ ਨੂੰ ਨਿਵਾਜਦੀ ਹੈ ਸਟੇਟ ਅਵਾਰਡ ਜੇਤੂ ਅਤੇ ਅੰਤਰਰਾਸ਼ਟਰੀ ਕਬੱਡੀ ਰੈਫਰੀ ਸ਼੍ਰੀ ਰੋਸ਼ਨ ਲਾਲ ਸ਼ਰਮਾ ਉੱਗੇ ਖਿਡਾਰੀ ਨੇ ਸਵਰਨ ਗਿੱਲ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਭਾਰਤ ਵਜੋਂ ਵਧਾਈ ਦੇ ਸੰਦੇਸ਼ ਭੇਜੇ ਅਤੇ ਅਰਜਨਾ ਅਵਾਰਡ ਬਲਵਿੰਦਰ ਸਿੰਘ ਫਿੱਡਾ ਅਤੇ ਕਬੱਡੀ ਕੋਚ ਮਦਨ ਲਾਲ ਵੱਲੋਂ ਵੀ ਇਸ ਤੀਸਰਾ ਕਬੱਡੀ ਅੰਤਰਰਾਸ਼ਟਰੀ ਕੱਪ ਦੀ ਪ੍ਰਸ਼ੰਸਾ ਕਰਦੇ ਹੋਏ ਵਧਾਈ ਦਿੱਤੀ ਸ੍ਰੀ ਚਰਨਜੀਤ ਸਿੰਘ ਸਟੇਟ ਅਵਾਰਡ ਜੇਤੂ ਅਤੇ ਅੰਤਰਰਾਸ਼ਟਰੀ ਕਬੱਡੀ ਕੋਚ ਨੇ ਸਮੂਹ ਗਲੈਡੀਏਟਰ ਕਲੱਬ ਦੇ ਮੈਂਬਰਾਂ ਨੂੰ ਪਰਥ ਕਬੱਡੀ ਕੱਪ ਦੀ ਵਧਾਈ ਦਿੱਤੀ ਇਸ ਤੀਸਰੇ ਅੰਤਰਰਾਸ਼ਟਰੀ ਕਬੱਡੀ ਕੱਪ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ 31 ਹਜਾਰ ਡਾਲਰ ਦਾ ਪਹਿਲਾ ਇਨਾਮ ਹਾਸਲ ਕੀਤਾ ਅੰਤ ਵਿੱਚ ਸਵਰਨ ਸਿੰਘ ਘੋਲਿਆ ਵੱਲੋਂ ਸਾਰਿਆਂ ਦਾ ਪ੍ਰਬੰਧ ਕੀਤਾ ਗਿਆ।

Comments