ਸਵਾਮੀ ਮੋਹਨ ਗਿਰੀ ਜੀ ਦੀ ਸਲਾਨਾ 31ਵੀਂ ਬਰਸੀ 7 ਮਈ ਨੂੰ ਮਨਾਈ ਜਾਵੇਗੀ / ਸਵਾਮੀ ਕਮਲੇਸ਼ ਪੁਰੀ

ਹੁਸ਼ਿਆਰਪੁਰ/ਦਲਜੀਤ ਅਜਨੋਹਾ
ਹਰ ਸਾਲ ਦੀ ਤਰ੍ਹਾਂ, ਸਵਾਮੀ ਮੋਹਨ ਗਿਰੀ ਜੀ ਦੀ 31ਵੀਂ ਸਲਾਨਾ ਬਰਸੀ 7 ਮਈ ਨੂੰ ਡੇਰਾ ਮੁਖੀ ਸਵਾਮੀ ਕਮਲੇਸ਼ ਗਿਰੀ ਜੀ ਵੱਲੋਂ  ਸਮੂਹ ਸੰਗਤਾਂ ਦੇ ਸਹਿਯੋਗ ਨਾਲ, ਪਿੰਡ ਜੇਜੋਂ ਦੋਆਬਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਵਾਲਾ ਪੁਰੀ ਵਿਖੇ ਸਥਿਤ ਪ੍ਰਾਚੀਨ ਮੰਦਿਰ ਵਿਖੇ ਬਹੁਤ ਪਿਆਰ ਅਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰਾ ਮੁਖੀ ਸਵਾਮੀ ਕਮਲੇਸ਼ ਪੁਰੀ ਨੇ ਦੱਸਿਆ ਕਿ ਇਸ ਮੌਕੇ 'ਤੇ ਪਹਿਲਾਂ ਸਵਾਮੀ ਜੀ ਦੀ ਮੂਰਤੀ ਦੀ ਪੂਜਾ ਕੀਤੀ ਜਾਵੇਗੀ,ਉਪਰੰਤ ਸ਼੍ਰੀ ਸੁੰਦਰ ਕਾਂਡ ਦਾ ਪਾਠ ਕੀਤਾ ਜਾਵੇਗਾ ਅਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਜਾਵੇਗਾ।

Comments