ਹੁਸ਼ਿਆਰਪੁਰ/ਦਲਜੀਤ ਅਜਨੋਹਾ
ਇਸ ਮੌਕੇ ਬੋਲਦੇ ਹੋਏ ਯੰਗ ਖਾਲਸਾ ਗਰੁੱਪ ਦੇ ਪ੍ਰਧਾਨ ਇੰਜ ਜਗਜੀਤ ਸਿੰਘ ਬੱਤਰਾ ਨੇ ਦੱਸਿਆ ਕਿ ਯੰਗ ਖਾਲਸਾ ਗਰੁੱਪ ਰਜਿ. ਵਲੋ ਵਿਸਾਖੀ ਦਿਵਸ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਵਿਸਾਖੀ ਵਾਲੇ ਦਿਨ 13 ਅਪ੍ਰੈਲ ਦਿਨ ਐਤਵਾਰ ਨੂੰ ਮਰੀਜ਼ਾਂ ਦੇ ਖੂਨ ਦੇ ਟੈਸਟ ਫਰੀ ਕੀਤੇ ਜਾਣਗੇ ਇਸ ਤੋਂ ਇਲਾਵਾ ਡੇਂਗੂ ਤੋਂ ਬਚਾਓ ਲਈ ਦਵਾਈ ਮੁਫਤ ਵਿੱਚ ਵੰਡੀ ਜਾਏਗੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਕੈਂਪ ਦਾ ਲਾਭ ਉਠਾਓ ਅਤੇ ਜਿਨਾਂ ਨੇ ਵੀ ਕੋਈ ਖੂਨ ਦੇ ਟੈਸਟ ਕਰਵਾਉਣੇ ਹਨ ਉਹ ਇਸ ਮੌਕੇ ਪਹੁੰਚ ਕੇ ਫਾਇਦਾ ਲੈ ਸਕਦੇ ਹਨ, ਸੰਸਥਾ ਹਮੇਸ਼ਾ ਹੀ ਸੇਵਾ ਕਰਨ ਵਿਚ ਅੱਗੇ ਰਹਿਦੀ ਹੈ। ਇਸ ਮੌਕੇ ਆਉਣ ਵਾਲੇ ਦਿਨਾਂ ਵਿੱਚ ਇੱਕ ਗਰੀਬ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਲਈ ਵੀ ਵਿਚਾਰ ਕੀਤੀ ਗਈ ਚੱਲ ਰਹੀਆਂ ਸੇਵਾਵਾਂ ਸਬੰਧੀ ਸਾਰੇ ਮੈਂਬਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ।ਡਾਕਟਰ ਹਰਜਿੰਦਰ ਸਿੰਘ ਉਬਰਾਏ ਨੇ ਸੰਗਤਾਂ ਨੂੰ ਯੰਗ ਖਾਲਸਾ ਗਰੁੱਪ ਨੂੰ ਮਾਇਕ ਸੇਵਾ ਦੇਣ ਲਈ ਬੇਨਤੀ ਕੀਤੀ ਤਾਂ ਕਿ ਇਹ ਨੌਜਵਾਨ ਵੱਧ ਤੋਂ ਵੱਧ ਭਲਾਈ ਦੇ ਕੰਮ ਕਰ ਸਕਣ ਇਸ ਮੌਕੇ ਡਾ ਹਰਜਿੰਦਰ ਸਿੰਘ ਓਬਰਾਏ,ਅਮਰਜੀਤ ਸਿੰਘ, ਦਲਜੀਤ ਸਿੰਘ, ਗਗਨਦੀਪ ਸਿੰਘ, ਬਲਜਿੰਦਰ ਸਿੰਘ, ਕੁਲਵੀਰ ਸਿੰਘ, ਹਰਮਿੰਦਰ ਸਿੰਘ, ਮਨੁਰੀਤ, ਰਾਜਵਿੰਦਰ ਕੌਰ, ਤਨੁ ਆਦਿ ਸ਼ਾਮਲ ਸਨ।
Comments
Post a Comment