ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਫੈਸ਼ਨ ਡਿਜਾਇਨਿੰਗ ਵਿਭਾਗ ਵੱਲੋਂ ਟੈਕਸਟਾਈਲ ਪ੍ਰਿੰਟਿੰਗ ਅਤੇ ਡਾਈ ਵਿਸ਼ੇ ਤੇ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਮੌਕੇ ਰਿਸੋਰਸ ਪਰਸਨ ਵਜੋਂ ਪੀਡੀਲਾਈਟ ਇੰਡਸਟਰੀ ਲੁਧਿਆਣਾ ਤੋਂ ਮੈਡਮ ਰੀਟਾ ਲਾਲ ਨੇ ਸ਼ਿਰਕਤ ਕੀਤੀ। ਇਸ ਮੌਕੇ ਮੈਡਮ ਰੀਟਾ ਲਾਲ ਨੇ ਵੱਖ ਵੱਖ ਕੱਪੜਿਆਂ ਵਿੱਚ ਫੈਬਰਿਕ ਪੇਂਟਿੰਗ, ਸਟਰੋਕ ਆਰਟ ਸਮੇਤ ਕਲੇਅ ਆਰਟ ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਵਿਸਥਾਰ ਸਹਿਤ ਚਾਨਣਾ ਪਾਇਆ। ਉਹਨਾਂ ਵਿਦਿਆਰਥੀਆਂ ਨੂੰ ਟੈਕਸਟਾਈਲ ਕੰਮ ਵਿੱਚ ਬਚਦੀ ਰਹਿੰਦ ਖੂੰਹਦ ਨੂੰ ਇਧਰ ਉਧਰ ਸੁੱਟਣ ਦੀ ਥਾਂ ਇਸਦੀ ਢੁਕਵੀਂ ਵਰਤੋਂ ਕਰਨ ਨਾਲ ਜੁੜੇ ਨੁਕਤੇ ਵੀ ਸਾਂਝੇ ਕੀਤੇ । ਇਸ ਮੌਕੇ ਹਾਜ਼ਰ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਉਪ ਪ੍ਰਿੰਸੀਪਲ ਅਰਾਧਨਾ ਦੁੱਗਲ ਨੇ ਵਿਭਾਗ ਦੀ ਵਿਦਿਆਰਥੀਆਂ ਨੂੰ ਅਜਿਹੀਆਂ ਵਰਕਸ਼ਾਪਾਂ ਵਿੱਚ ਸਰਗਰਮੀ ਨਾਲ ਭਾਗੀਦਾਰ ਹੋਣ ਦਾ ਸੱਦਾ ਦਿੱਤਾ। ਧੰਨਵਾਦੀ ਸ਼ਬਦ ਵਿਭਾਗ ਦੇ ਮੁਖੀ ਪ੍ਰੋਫੈਸਰ ਰਾਜਵਿੰਦਰ ਕੌਰ ਨੇ ਸਾਂਝੇ ਕੀਤੇ। ਇਸ ਮੌਕੇ ਪ੍ਰੋ ਦੀਕਸ਼ਾ ਸ਼ਰਮਾ, ਪ੍ਰੋ ਨਵਜੋਤ ਕੌਰ, ਪ੍ਰੋ ਸੋਨੀਆ ਡੁੰਗ ਡੁੰਗ, ਪ੍ਰੋ ਸ਼ਰਨਪ੍ਰੀਤ ਸਿੰਘ, ਮੈਡਮ ਮਨਜਿੰਦਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।
Comments
Post a Comment