ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੁਰਾਣੇ ਵਿਦਿਆਰਥੀ ਅਤੇ ਪ੍ਰਸਿੱਧ ਸਾਹਿਤਕਾਰ ਮਰਹੂਮ ਅਜਾਇਬ ਕਮਲ ਵੱਲੋਂ 1982 ਵਿੱਚ ਪ੍ਰਕਾਸ਼ਿਤ ਗ਼ਜ਼ਲ ਸੰਗਿ੍ਰਹ ‘ਸ਼ੀਸ਼ਿਆਂ ਦਾ ਜੰਗਲ’ ਦਾ ਪਿਛਲੇ ਦਿਨ੍ਹੀਂ ਛਪਿਆ ਨਵਾਂ ਐਡੀਸ਼ਨ ਲੋਕ ਅਰਪਣ ਕਰਨ ਸਬੰਧੀ ਖਾਲਸਾ ਕਾਲਜ ਮਾਹਿਲਪੁਰ ਵਿੱਚ ਇਕ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਪਿ੍ਰ੍ਰੰਸੀਪਲ ਡਾ ਪਰਵਿੰਦਰ ਸਿੰਘ, ਅਜਾਇਬ ਕਮਲ ਦੇ ਸਪੁੱਤਰ ਪਿ੍ਰੰ ਜਗਮੋਹਨ ਸਿੰਘ ਅਤੇ ਸਮਾਜ ਸੇਵੀ ਤਰਸੇਮ ਸਿੰਘ ਡਾਂਡੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁੱਖੀ ਡਾ ਜੇ ਬੀ ਸੇਖੋਂ ਨੇ ਕਿਹਾ ਅਜਾਇਬ ਕਮਲ ਪੰਜਾਬੀ ਕਵਿਤਾ ਦਾ ਇਕ ਯੁੱਗ ਸਨ ਜਿਨ੍ਹਾਂ ਨੇ ਖਾਲਸਾ ਕਾਲਜ ਮਾਹਿਲਪੁਰ ਵਿੱਚ ਪੜ੍ਹਦਿਆਂ 1955-56 ਵਿੱਚ ਆਪਣੀ ਕਵਿਤਾ ਦਾ ਸਫ਼ਰ ਆਰੰਭ ਕਰਕੇ ਪੰਜਾਬੀ ਕਵਿਤਾ, ਗ਼ਜ਼ਲ, ਕਾਵਿ ਨਾਟਕ, ਮਹਾਂਨਾਟਕ, ਨਾਵਲ, ਮਹਾਂਕਾਵਿ, ਆਲੋਚਨਾ ਆਦਿ ਦੇ ਖੇਤਰ ਵਿੱਚ ਵਿਸ਼ੇ ਵਸਤੂ ਤੇ ਪੇਸ਼ਕਾਰੀ ਦੇ ਪੱਖ ਤੋਂ ਨਵੇਂ ਪ੍ਰਤਿਮਾਨ ਕਾਇਮ ਕੀਤੇ। ਸਮਾਰੋਹ ਮੌਕੇ ਸਮਾਜ ਸੇਵੀ ਤਰਸੇਮ ਸਿੰਘ ਡਾਂਡੀਆਂ ਨੇ ਅਜਾਇਬ ਕਮਲ ਦੀਆਂ ਪੁਰਾਣੀਆਂ ਲਿਖ਼ਤਾਂ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ ਪ੍ਰਕਾਸ਼ਿਤ ਕਰਵਾਉਣ ਤੇ ਸਮਾਜ ਭਲਾਈ ਵਿੱਚ ਹਿੱਸਾ ਪਾਉਣ ਦੀ ਸ਼ਲਾਘਾ ਕੀਤੀ। ਪਿ੍ਰੰ ਜਗਮੋਹਨ ਸਿੰਘ ਨੇ ਆਪਣੇ ਪਿਤਾ ਸ੍ਰੀ ਅਜਾਇਬ ਕਮਲ ਦੀਆਂ ਕਾਲਜ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਖਾਲਸਾ ਕਾਲਜ ਮਾਹਿਲਪੁਰ ਲਈ ਉਨ੍ਹਾਂ ਦੇ ਮਨ ਵਿੱਚ ਵੱਡਾ ਸਤਿਕਾਰ ਰਿਹਾ ਹੈ । ਇਸ ਮੌਕੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਖਾਲਸਾ ਕਾਲਜ ਮਾਹਿਲਪੁਰ ਨੇ ਅਕਾਦਮਿਕ ਸਿੱਖਿਆ ਅਤੇ ਖੇਡ ਖੇਤਰ ਤੋਂ ਇਲਾਵਾ ਸਾਹਿਤ ਦੇ ਖੇਤਰ ਵਿੱਚ ਵੀ ਅਨੇਕਾਂ ਸਾਹਿਤਕਾਰ ਪੈਦਾ ਕੀਤੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸ੍ਰੀ ਅਜਾਇਬ ਕਮਲ ਅਤੇ ਪਿ੍ਰੰ ਹਰਭਜਨ ਸਿੰਘ ਦੇ ਨਾਮ ‘ਤੇ ਚੱਲ ਰਹੀਆਂ ਵਜ਼ੀਫਾ ਰਾਸ਼ੀ ਸਕੀਮਾਂ ਦਾ ਲਾਭ ਉਠਾਉਣ ਦੀ ਪ੍ਰੇਰਨਾ ਵੀ ਦਿੱਤੀ। ਲੋਕ ਅਰਪਣ ਸਮਾਰੋਹ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਡਾ ਰਾਜ ਕੁਮਾਰ, ਪੰਜਾਬੀ ਵਿਭਾਗ ਤੋਂ ਡਾ ਬਲਵੀਰ ਕੌਰ, ਪ੍ਰੋ ਅਸ਼ੋਕ ਕੁਮਾਰ, ਪ੍ਰੋ ਜਸਦੀਪ ਕੌਰ ਅਤੇ ਪ੍ਰੋ ਮਨਪ੍ਰੀਤ ਸੇਠੀ ਵੀ ਹਾਜ਼ਰ ਸਨ।
ਕੈਪਸ਼ਨ- ਮਰਹੂਮ ਲੇਖਕ ਅਜਾਇਬ ਕਮਲ ਦੇ ਗ਼ਜ਼ਲ ਸੰਗਿ੍ਰਹ ‘ਸ਼ੀਸ਼ਿਆਂ ਦਾ ਜੰਗਲ’ ਦਾ ਨਵਾਂ ਐਡੀਸ਼ਨ ਲੋਕ ਅਰਪਣ ਕਰਨ ਮੌਕੇ ਹਾਜ਼ਰ ਪਿ੍ਰੰ ਡਾ ਪਰਵਿੰਦਰ ਸਿੰਘ, ਪਿ੍ਰੰ ਜਗਮੋਹਨ ਸਿੰਘ, ਤਰਸੇਮ ਸਿੰਘ, ਡਾ ਜੇ ਬੀ ਸੇਖੋਂ ਅਤੇ ਸਟਾਫ਼।
Comments
Post a Comment