ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪੰਜਾਬ ਦੇ ਪ੍ਰਮੁੱਖ ਧਾਰਮਿਕ ਥਾਵਾਂ ਵਿੱਚੋਂ ਇੱਕ, ਕਾਂਟਿਆ ਸ਼ਰੀਫ ਵਿੱਚ ਮਨਾਏ ਜਾ ਰਹੇ ਸਾਲਾਨਾ ਸਮਾਗਮ ਦੌਰਾਨ ਲੱਖਾਂ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਮਾਲਕ ਸਾਹਿਬ ਜੋਤ ਜੀ ਮਹਾਰਾਜ ਨੇ ਨੇਤ੍ਰ ਦਾਨ ਕਰਨ ਦੀ ਘੋਸ਼ਣਾ ਕੀਤੀ।ਉਨ੍ਹਾਂ ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਰਜਿਸਟਰਡ ਦੇ ਸੰਸਥਾਪਕ ਸ਼੍ਰੀ ਜੰਗ ਬਹਾਦੁਰ ਬਹਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਦੀ ਭਾਰੀ ਪ੍ਰਸ਼ੰਸਾ ਕੀਤੀ ਅਤੇ ਆਪਣਾ ਆਸ਼ੀਰਵਾਦ ਵੀ ਦਿੱਤਾ।
ਮਾਲਕ ਸਾਹਿਬ ਜੋਤ ਜੀ ਮਹਾਰਾਜ ਨੇ ਭਾਵਪੂਰਨ ਤਰੀਕੇ ਕਿਹਾ ਕਿ ਉਨ੍ਹਾਂ ਦੀ ਸਾਰੀ ਜ਼ਿੰਦਗੀ ਲੋਕਾਂ ਅਤੇ ਸਮਾਜ ਦੀ ਭਲਾਈ ਲਈ ਸਮਰਪਿਤ ਰਹੀ ਹੈ। ਇਸੀ ਲੜੀ ਵਿੱਚ ਉਹ ਆਪਣੀਆਂ ਅੱਖਾਂ ਮਰਨੋਂ ਉਪਰੰਤ ਦਾਨ ਕਰਨ ਦਾ ਐਲਾਨ ਕਰਦੇ ਹਨ। ਉਨ੍ਹਾਂ ਕਿਹਾ ਕਿ "ਜਦੋਂ ਇਕ ਮਨੁੱਖ ਦੇ ਮਰਨ ਤੋਂ ਬਾਅਦ ਉਸ ਦਾ ਸਰੀਰ ਅਤੇ ਅੱਖਾਂ ਰਾਖ ਹੋ ਜਾਂਦੀਆਂ ਹਨ, ਤਾਂ ਕਿਉਂ ਨਾ ਇਸ ਨਸ਼ਵਰ ਸਰੀਰ ਦੇ ਰਾਖ ਬਣਨ ਤੋਂ ਪਹਿਲਾਂ ਕਿਸੇ ਲੋੜਵੰਦ ਦੀ ਜ਼ਿੰਦਗੀ ਵਿੱਚ ਰੋਸ਼ਨੀ ਭਰੀ ਜਾਵੇ?" ਉਨ੍ਹਾਂ ਅੱਗੇ ਕਿਹਾ ਕਿ "ਮੇਰਾ ਜਨਮ ਹੋਲੀ ਵਾਲੇ ਦਿਨ ਹੋਇਆ ਸੀ ਅਤੇ ਹਰ ਕਿਸੇ ਦੀ ਜ਼ਿੰਦਗੀ ਵਿੱਚ ਰੰਗ ਭਰਨਾ ਮੇਰਾ ਉਦੇਸ਼ ਹੈ। ਇਹ ਰੰਗ ਅਸੀਂ ਅੱਖਾਂ ਦਾਨ ਕਰਕੇ ਭਰ ਸਕਦੇ ਹਾਂ।"
ਇਸ ਤੋਂ ਪਹਿਲਾਂ ਸੋਸਾਇਟੀ ਦੇ ਸਦਸਿਆਂ ਨੇ ਮਾਲਕ ਸਾਹਿਬ ਜੋਤ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਰਜਿਸਟਰਡ ਦੇ ਚੇਅਰਮੈਨ ਸ਼੍ਰੀ ਜੰਗ ਬਹਾਦੁਰ ਬਹਲ, ਸ਼੍ਰੀ ਰਮਿੰਦਰ ਸਿੰਘ ਅਤੇ ਹੋਰ ਸਦਸਿਆਂ ਵੱਲੋਂ ਮਾਲਕ ਸਾਹਿਬ ਜੋਤ ਜੀ ਨੂੰ ਨੇਤ੍ਰ ਦਾਨ ਕਰਨ ਦੇ ਸੰਕਲਪ ਦਾ ਸਰਟੀਫਿਕੇਟ ਭੇਟ ਕੀਤਾ ਗਿਆ। ਸ਼੍ਰੀ ਬਹਲ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਹੁਣ ਤੱਕ 4100 ਤੋਂ ਵੱਧ ਲੋੜਵੰਦ ਲੋਕੇਂ ਦੀਆਂ ਅੱਖਾਂ ਦੇ ਸਫਲ ਓਪਰੇਸ਼ਨ ਕੀਤੇ ਜਾ ਚੁੱਕੇ ਹਨ ਅਤੇ ਮਾਲਕ ਸਾਹਿਬ ਜੋਤ ਜੀ ਦੇ ਆਸ਼ੀਰਵਾਦ ਅਤੇ ਪ੍ਰੇਰਣਾ ਨਾਲ ਹਜ਼ਾਰਾਂ ਲੋਕ ਇਸ ਨੇਕ ਕੰਮ ਨਾਲ ਜੁੜ ਰਹੇ ਹਨ। ਸੋਸਾਇਟੀ ਦੇ ਪ੍ਰਧਾਨ ਸ਼੍ਰੀ ਸੰਜੀਵ ਅਰੋੜਾ, ਸ਼੍ਰੀ ਦਰਸ਼ਨ ਕੁਮਾਰ ਸ਼ਰਮਾ, ਵਿਤ ਸਕੱਤਰ ਸ਼੍ਰੀ ਮਦਨ ਲਾਲ ਮਹਾਜਨ ਨੇ ਦੱਸਿਆ ਕਿ ਅੱਖਾਂ ਬਦਲਵਾਉਣ ਆਉਣ-ਜਾਣ ਦਾ ਸਾਰਾ ਖ਼ਰਚਾ ਸਮਿਤੀ ਵੱਲੋਂ ਕੀਤਾ ਜਾਂਦਾ ਹੈ।
ਸੋਸਾਇਟੀ ਦੀ ਸਕੱਤਰ ਸ਼੍ਰੀਮਤੀ ਵੀਨਾ ਚੋਪੜਾ ਅਤੇ ਸ਼੍ਰੀ ਅਸ਼ਵਿਨੀ ਕੁਮਾਰ ਦੱਤਾ ਨੇ ਕਿਹਾ ਕਿ ਮਾਲਕ ਸਾਹਿਬ ਜੋਤ ਜੀ ਦੀ ਪ੍ਰੇਰਣਾ ਨਾਲ ਇਸ ਪੁਣ ਕੰਮ ਨੂੰ ਬਹੁਤ ਜ਼ਿਆਦਾ ਤਾਕਤ ਮਿਲੀ ਹੈ ਅਤੇ ਹਰ ਰੋਜ਼ ਹਜ਼ਾਰਾਂ ਲੋਕ ਉਨ੍ਹਾਂ ਦੀ ਰੂਹਾਨੀਅਤ ਅਤੇ ਨੇਤ੍ਰ ਦਾਨ ਦੇ ਸੰਦੇਸ਼ ਤੋਂ ਪ੍ਰਭਾਵਿਤ ਹੋ ਕੇ ਇਸ ਪੁਣ ਕਾਰਜ ਵਿੱਚ ਯੋਗਦਾਨ ਦੇਣ ਲਈ ਸੰਪਰਕ ਕਰ ਰਹੇ ਹਨ।
ਮਾਲਕ ਸਾਹਿਬ ਜੋਤ ਮਹਾਰਾਜ ਨੂੰ ਨੇਤ੍ਰਦਾਨ ਦਾ ਸੰਕਲਪ ਪੱਤਰ ਭੇਟ ਕਰਦੇ ਹੋਏ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਦੇ ਸੰਸਥਾਪਕ ਚੇਅਰਮੈਨ ਸ਼੍ਰੀ ਜੇ. ਬੀ. ਬਹਲ, ਸ਼੍ਰੀ ਰਮਿੰਦਰ ਸਿੰਘ, ਸ਼੍ਰੀ ਡੀ. ਕੇ. ਸ਼ਰਮਾ, ਸ਼੍ਰੀ ਮਦਨ ਲਾਲ ਮਹਾਜਨ ਅਤੇ ਸ਼੍ਰੀ ਅਸ਼ਵਨੀ ਕੁਮਾਰ ਦੱਤਾ।
Comments
Post a Comment