ਹੁਸ਼ਿਆਰਪੁਰ ਪੁਲਿਸ ਵਲੋਂ ਵੱਖ ਵੱਖ ਮਾਮਲਿਆਂ ਵਿੱਚ ਸ਼ਾਮਿਲ ਆਰੋਪੀ ਗ੍ਰਿਫਤਾਰ


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸ਼੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਪੁਲਸ ਜ਼ਿਲਾ ਪ੍ਰਮੁੱਖ ਹੁਸ਼ਿਆਰਪੁਰ ਵਲੋਂ ਨਸ਼ਿਆ ਅਤੇ ਸਮਾਜ ਵਿਰੋਧੀ ਅਨਸਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ  ਮੇਜਰ ਸਿੰਘ ਪੁਲਿਸ ਕਪਤਾਨ ਪੀ.ਬੀ.ਆਈ. ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ  ਨਰਿੰਦਰ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਦਿਹਾਤੀ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸਬ-ਡਵੀਜਨ ਦਿਹਾਤੀ ਹੁਸ਼ਿਆਰਪੁਰ ਦੇ ਏਰੀਆ ਵਿੱਚ ਲੁੱਟਾ ਖੋਹਾਂ ਅਤੇ ਨਸ਼ਾ ਸਪਲਾਈ ਕਰਨ ਵਾਲੇ ਸਮਾਜ ਵਿਰੋਧੀ ਅਨਸਰਾ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਹਰਿਆਣਾ ਦੀ ਪੁਲਿਸ ਵੱਲੋ ਲੁੱਟਾ ਖੋਹਾ ਅਤੇ ਨਸ਼ਾ ਸਪਲਾਈ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ।
ਮਿਤੀ 01-04-2025 ਨੂੰ ਐਸ.ਆਈ. ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਡੱਲੇਵਾਲ ਮੋੜ ਵਿਖੇ ਐਕਟਿਵਾ ਤੇ ਸਵਾਰ ਸਾਦਿਕ ਮੁਹੰਮਦ ਉਰਫ ਆਂਡਾ ਪੁੱਤਰ ਤਾਜ ਮੁਹੰਮਦ ਵਾਸੀ ਸਤੌਰ ਥਾਣਾ ਹਰਿਆਣਾ ਜਿਲਾ ਹੁਸਿਆਰਪੁਰ, ਪਰਮਵੀਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮਿਲਾਪ ਨਗਰ ਥਾਣਾ ਮਾਡਲ ਟਾਉਨ ਹੁਸਿਆਰਪੁਰ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਪਾਸੋ 56 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਗਿਆ। ਜਿਸਤੇ ਮੁਕੱਦਮਾ ਨੰਬਰ 43 ਮਿਤੀ 01-04-25 ਅ/ਧ 22-61-85 NDPSAct ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ। ਇਹਨਾ ਤੋਂ ਪੁੱਛਗਿਛ ਕਰਕੇ ਜਿਸ ਵਿਅਕਤੀ ਪਾਸੋ ਇਹ ਨਸ਼ੀਲਾ ਪਦਾਰਥ ਖਰੀਦ ਕਰਦੇ ਸੀ, ਉਸ ਦੋਸ਼ੀ ਵਿਅਕਤੀ ਮੁਕੇਸ਼ ਕੁਮਾਰ ਉਰਫ ਚੰਦੂ ਪੁਤਰ ਰਮੇਸ਼ ਚੰਦਰ ਵਾਸੀ ਗਲੀ ਨੰਬਰ 03 ਸ਼ੰਕਰ ਨਗਰ ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਨੂੰ ਮਿਤੀ 02-04-2025 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਹਨਾ ਦੋਸ਼ੀਆ ਪਾਸੋ ਪੁੱਛਗਿਛ ਦੋਰਾਨ ਉਕਤ ਦੋਸ਼ੀਆਂ ਨੇ ਦੱਸਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਉਹ ਨਸ਼ਾ ਸਪਲਾਈ ਅਤੇ ਲੁੱਟਾ ਖੋਹਾਂ ਕਰਦੇ ਹਨ, ਸਾਦਿਕ ਮੁਹੰਮਦ ਉਰਫ ਆਂਡਾ ਅਤੇ ਪਰਮਵੀਰ ਸਿੰਘ ਨੇ ਮੰਨਿਆ ਕਿ ਅਸੀ ਸਰਬਜੀਤ ਸਿੰਘ ਉਰਫ ਸਾਥੀ ਵਾਸੀ ਕਾਂਟੀਆ ਨਾਲ ਰਲ ਕੇ ਮਿਤੀ 28-03-2025 ਨੂੰ ਸਿਮਰਨ ਢਾਬਾ ਤੋ ਸਵੀਤਰੀ ਪਲਾਈਵੁੱਡ ਫੈਕਟਰੀ ਨੂੰ ਜਾਂਦੀ ਸੜਕ ਤੇ ਐਕਟਿਵਾ ਸਵਾਰ ਵਿਅਕਤੀ ਪਾਸੋ 13 ਹਜਾਰ ਰੁਪਏ ਦੀ ਅਤੇ ਮਿਤੀ 25-03-2025 ਨੂੰ ਪਿੰਡ ਕੁਲੀਆ ਨਹਿਤ ਤੇ ਪਿਸਤੋਲ ਨੁਮਾ ਚੀਜ ਦਿਖਾ ਕੇ ਖੋਹ ਕੀਤੀ ਸੀ। ਜਿਸਤੇ ਮੁਕੰਦਮਾ ਨੰਬਰ45/25ਅ/ਧ 309(4) BNS ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ। ਦੋਰਾਨੇ ਤਫਤੀਸ਼ ਸਾਦਿਕ ਮੁਹੰਮਦ ਉਰਫ ਆਂਡਾ ਪੁੱਤਰ ਤਾਜ ਮੁਹੰਮਦ ਵਾਸੀ ਸਤੌਰ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ, ਪਰਮਵੀਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮਿਲਾਪ ਨਗਰ ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਅਤੇ ਸਰਬਜੀਤ ਸਿੰਘ ਵਾਸੀ ਕਾਂਟੀਆ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋ ਇਸ ਵਾਰਦਾਤ ਵਿਚ ਵਰਤਿਆ ਨਕਲੀ ਪਿਸਤੋਲ, ਇੱਕ ਗੰਡਾਸੀ ਅਤੇ ਵਾਰਦਾਤ ਵਿੱਚ ਵਰਤਿਆ ਕਾਲੇ ਰੰਗ ਦਾ ਮੋਟਰ ਸਾਈਕਲ ਮਾਰਕਾ ਸਪਲੈਡਰ ਬ੍ਰਾਮਦ ਕੀਤਾ ਗਿਆ वै।
ਇਸੇ ਤਰਾ ਪਿਛਲੇ ਦਿਨੀ ਥਾਣਾ ਬੁੱਲੋਵਾਲ ਦੇ ਏਰੀਆ ਵਿੱਚ ਨਸ਼ੇ ਦਾ ਸੇਵਨ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲੇ ਵਿਅਕਤੀਅ ਸੁਨੀਲ ਕੁਮਾਰ ਉਰਫ ਸੁਨੀਲ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਤਲਵੰਡੀ ਅਰਾਈਆ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ, ਰਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਸੁਬੇਗ ਸਿੰਘ, ਜਸ਼ਨਦੀਪ ਸਿੰਘ ਉਰਫ ਧਾਕੜ ਪੁੱਤਰ ਮਨਜੀਤ ਸਿੰਘ ਵਾਸੀਆਨ ਡੇਰਾ ਬਾਬਾ ਨਾਨਕ ਜਿਲਾ ਬਟਾਲਾ ਨੂੰ ਮਿਤੀ 17-03-2025 ਨੂੰ ਮੁਖਬਰ ਖਾਸ ਦੀ ਇਤਲਾਹ ਤੇ ਪਿੰਡ ਧਾਮੀਆ ਕਲਾਂ ਵਿਖੇ ਗੁਰਦੁਆਰਾ ਵਾਲੀ ਗਲੀ ਵਿੱਚੋ ਏ.ਐਸ.ਆਈ. ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ। ਰਜਿੰਦਰ ਸਿੰਘ ਉਰਫ ਜਿੰਦੂ ਪਾਸੋ 40 ਗ੍ਰਾਮ ਨਸ਼ੀਲਾ ਪਦਾਰਥ ਅਤੇ ਜਸ਼ਨਦੀਪ ਸਿੰਘ ਉਰਫ ਧਾਕੜ ਪਾਸੋ 35 ਗ੍ਰਾਮ ਨਸ਼ੀਲਾ ਪਦਾਰਥ, ਜੋ ਕੁੱਲ 75 ਗ੍ਰਾਮ ਨਸ਼ੀਲਾ ਪਦਾਰਥ ਅਤੇ ਇੱਕ ਕੰਪਿਊਟਰ ਕੰਡਾ ਬ੍ਰਾਮਦ ਕੀਤਾ ਸੀ, ਜਿਸਤੇ ਮੁਕੱਦਮਾ ਨੰਬਰ 33 ਮਿਤੀ 17-03-2025 ਅ/ਧ 22-61-85 NDPS ਐਕਟ ਥਾਣਾ ਬੁੱਲੋਵਾਲ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਮੁਕੱਦਮਾ ਵਿੱਚ ਵਾਧਾ ਜੁਰਮ 29 NDPS ACT, 25 ਅਸਲਾ ਐਕਟ ਅਤੇ 111 BNS ਦਾ ਕੀਤਾ ਗਿਆ ਸੀ, ਦੋਸ਼ੀਆ ਪਾਸੋ 3 ਪਿਸਟਲ 30 ਬੋਰ MADE IN ITALY ਸਮੇਤ ਮੈਗਜ਼ੀਨ ਬ੍ਰਾਮਦ ਕੀਤੇ।

Comments