ਸੰਸਥਾ ਵੱਲੋਂ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਤੇ 39 ਵਾਂ ਖੂਨ ਦਾਨ ਕੈਂਪ ਪਿੰਡ ਨਡਾਲੋਂ ਵਿਖੇ ਲਗਾਇਆ ਗਿਆ/ਹਰਵਿੰਦਰ ਸਿੰਘ ਖਾਲਸਾ ਅਜਨੋਹਾ
ਹੁਸ਼ਿਆਰਪੁਰ /ਦਲਜੀਤ ਅਜਨੋਹਾ
ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਵਿਖੇ ਚਲਾਈ ਜਾ ਰਹੀ ਹੈ। ਡਿਸਪੈਂਸਰੀ ਅਤੇ ਲੈਬੋਰਟਰੀ ਦੇ ਸਹਿਯੋਗ ਨਾਲ "ਗਰੀਬ ਦਾ ਮੁੂੰਹ,ਗੁਰੂ ਦੀ ਗੋਲਕ" ਸੰਸਥਾ (ਰਜਿ.) ਅਜਨੋਹਾ ਵਲੋਂ 39 ਵਾਂ ਖੂਨਦਾਨ ਕੈਂਪ ਗੁਰਦੁਆਰਾ ਸਾਹਿਬ ਸੰਤ ਬਾਬਾ ਦੀਵਾਨ ਸਿੰਘ ਜੀ ਅਤੇ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਵਿਖੇ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਲਗਾਇਆ ਗਿਆ । ਬਲੱਡ ਟੀਮ IMA ਬਲੱਡ ਬੈਂਕ ਹੁਸ਼ਿਆਰਪੁਰ ਪਹੁੰਚੀ। 50 ਬੀਬੀਆਂ ਅਤੇ ਭਾਈਆਂ ਨੇ ਸਵੈ ਇਛੁੱਕ ਖੂਨ ਦਾਨ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੰਸਥਾ ਦੀ ਟੀਮ ਅਤੇ ਬਲੱਡ ਬੈਂਕ ਦੀ ਟੀਮ ਦਾ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹਾਜ਼ਰ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ,SGPC ਮੈਂਬਰ ਡਾ. ਜੰਗ ਬਹਾਦਰ ਸਿੰਘ, ਪ੍ਰਧਾਨ ਜਸਵਿੰਦਰ ਸਿੰਘ,ਡਾ.ਪਰਮਿੰਦਰ ਸੂਦ, ਤਰਸੇਮ ਸਿੰਘ ਜੱਸੋਵਾਲ,ਮਾਸਟਰ ਸਤਪਾਲ ਸਿੰਘ, ਗੁਰਮੁਖ ਸਿੰਘ, ਗੁਰੂ ਘਰ ਵਜ਼ੀਰ ਸਤਨਾਮ ਸਿੰਘ , ਲੰਬੜਦਾਰ ਪਰਮਜੀਤ ਸਿੰਘ ਜਲਵੇਹੜਾ, ਮਨਜੀਤ ਸਿੰਘ ਖਾਲਸਾ ਨਡਾਲੋਂ, ਬਲਜੀਤ ਸਿੰਘ ਬਿੱਲਾ ਅਜਨੋਹਾ, ਅਮਰਜੀਤ ਸਿੰਘ ਕੁਕੋਵਾਲ,ਹਰਮਨ ਸਿੰਘ ਖਾਲਸਾ ਨਡਾਲੋਂ, ਸੰਤੋਖ ਸਿੰਘ ਅਜਨੋਹਾ, ਗੁਰਪ੍ਰੀਤ ਸਿੰਘ ਗੁਗਲੀ ਖਾਲਸਾ ਅਜਨੋਹਾ, ਕਿਸ਼ਨ ਕੁਮਾਰ ਹੁਸ਼ਿਆਰਪੁਰ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਜੱਗੀ ਖੇੜਾ, ਦਵਿੰਦਰ ਸਿੰਘ ਨਡਾਲੋਂ, ਸਮਰਜੀਤ ਸਿੰਘ ਖਾਲਸਾ, ਇੰਦਰਜੀਤ ਸਿੰਘ ਖਾਲਸਾ,ਗੁਰਪਾਲ ਸਿੰਘ ਨਡਾਲੋਂ ਅਤੇ ਸਾਧੂ ਸਿੰਘ ਆਦਿ ਹਾਜਰ ਸਨ
Comments
Post a Comment