ਇੰਟਰਪ੍ਰਾਇਨਸ਼ਿਪ ਸੈਂਟਰ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਕੰਪਲੈਕਸ ਵਿੱਚ ਚਲਦੇ ਬਾਬੂ ਜੀ ਹਰੀ ਸਿੰਘ ਬਾਸੀ ਇੰਟਰ ਪ੍ਰਾਈਨਰਸ਼ਿਪ ਸੈਂਟਰ ਦੀ ਨਵੀਂ ਇਮਾਰਤ ਦਾ ਉਦਘਾਟਨ ਸੈਂਟਰ ਦੇ ਸਾਬਕਾ ਚੇਅਰਮੈਨ ਡਾ ਰਘਵੀਰ ਸਿੰਘ ਬਾਸੀ ਦੀ ਧਰਮ ਪਤਨੀ ਬ੍ਰਿਜਇੰਦਰ ਕੌਰ ਬਾਸੀ ਨੇ ਕੀਤਾ। ਇਸ ਮੌਕੇ ਡਾਕਟਰ ਰਘਵੀਰ ਸਿੰਘ ਬਾਸੀ ਅਤੇ ਉਨਾਂ ਦੀ ਸਪੁੱਤਰੀ ਰਸਜੀਤ ਕੌਰ ਬਾਸੀ( ਯੂਐਸਏ) ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਡਾ ਰਘਵੀਰ ਸਿੰਘ ਬਾਸੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕੀਤਾ ਅਤੇ ਇੰਟਰਪ੍ਰਾਇਨਸ਼ਿਪ ਸੈਂਟਰ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ ਰਘਵੀਰ ਸਿੰਘ ਬਾਸੀ ਨੇ ਕਿਹਾ ਕਿ ਅੱਜ ਕੱਲ ਰਵਾਇਤੀ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਹੁਨਰਮੰਦ ਸਿੱਖਿਆ ਹਾਸਿਲ ਕਰਕੇ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਕੈਰੀਅਰ ਸਥਾਪਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਇੰਟਰਪ੍ਰਾਈਸ਼ਿਪ ਸੈਂਟਰ ਦਾ ਨਵਾਂ ਕੰਮਪਲੈਕਸ ਹੁਨਰਮੰਦ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਲਈ ਨਵੀਆਂ ਸਹੂਲਤਾਂ ਵਾਲਾ ਹੋਵੇਗਾ ਜਿੱਥੇ ਵਿਦਿਆਰਥੀਆਂ ਨੂੰ ਨਵੀਂ ਸਿੱਖਿਆ ਤਕਨੀਕ ਵਾਲੇ ਆਧੁਨਿਕ ਕਮਰੇ ਅਤੇ ਹੋਰ ਸੁਵਿਧਾਵਾਂ ਹਾਸਲ ਹੋਣਗੀਆਂ।
 ਇਸ ਮੌਕੇ ਸ਼੍ਰੀਮਤੀ ਬ੍ਰਿਜਇੰਦਰ ਕੌਰ ਬਾਸੀ ਨੇ ਸੈਂਟਰ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਹੋਣ ਲਈ ਹੁਨਰਮੰਦ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇੰਟਰਪ੍ਰਾਇਨਸ਼ਿਪ ਸੈਂਟਰ ਦੇ ਸੰਚਾਲਕ ਪ੍ਰਿਤਪਾਲ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਸੈਂਟਰ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ।

Comments