ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁਟਬਾਲ ਟੂਰਨਾਮੈਂਟ ਕਲੱਬ ਵਰਗ ਵਿੱਚ ਰਾਊਂਡ ਗਲਾਸ ਕਲੱਬ, ਮੋਹਾਲੀ , ਅਕੈਡਮੀ ਵਰਗ ਵਿੱਚ ਜੇਸੀਟੀ ਫਗਵਾੜਾ ਅਤੇ ਕਾਲਜ ਵਰਗ ਵਿੱਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਨੇ ਚੈਂਪੀਅਨ ਟਰਾਫ਼ੀ ਜਿੱਤੀ


ਹੁਸ਼ਿਆਰਪੁਰ/ਦਲਜੀਤ ਅਜਨੋਹਾ
 ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੀ ਖੇਡ ਮੈਦਾਨ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸੰਘਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ ਆਪਣੀਆਂ ਅਮਿਟ ਯਾਦਾਂ ਛੱਡਦਾ ਹੋਇਆ ਅੱਜ ਸਮਾਪਤ ਹੋ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ  ਸਿੰਘ ਰੌੜੀ ਦੀ ਧਰਮ ਪਤਨੀ ਸ਼੍ਰੀਮਤੀ ਨੀਲਮ ਕੌਰ ਰੋੜੀ ਨੇ ਸ਼ਿਰਕਤ ਕੀਤੀ ਅਤੇ ਕਲੱਬ ਦੇ ਪ੍ਰਬੰਧਕਾਂ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ। ਟੂਰਨਾਮੈਂਟ ਦੇ ਅੱਜ ਫਾਈਨਲ ਮੈਚਾਂ ਮੌਕੇ ਕਲੱਬ ਵਰਗ ਵਿੱਚ ਰਾਊਂਡ ਗਿਲਾਸ ਕਲੱਬ, ਮੋਹਾਲੀ ਦੀ ਟੀਮ ਨੇ ਦਿੱਲੀ ਫੁਟਬਾਲ ਕਲੱਬ ਨੂੰ 1-0 ਦੇ ਫਰਕ ਨਾਲ ਹਰਾ ਕੇ ਕਲੱਬ ਵਰਗ ਦੀ ਚੈਂਪੀਅਨਸ਼ਿਪ  ਟਰਾਫੀ 'ਤੇ ਕਬਜ਼ਾ ਕੀਤਾ। ਕਾਲਜ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਖਾਲਸਾ ਕਾਲਜ ਗੜਸ਼ੰਕਰ ਨੇ ਖਾਲਸਾ ਕਾਲਜ ਮਾਹਿਲਪੁਰ ਨੂੰ 1-0 ਦੇ ਫਰਕ ਨਾਲ ਹਰਾਇਆ। ਅਕੈਡਮੀ (ਅੰਡਰ-18) ਵਰਗ ਵਿੱਚ ਜੇਸੀਟੀ ਫਗਵਾੜਾ ਦੀ ਟੀਮ ਨੇ ਰਾਊਂਡ ਗਲਾਸ ਮੋਹਾਲੀ ਦੀ ਟੀਮ ਨੂੰ 1-0 ਦੇ ਅੰਤਰ ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਟੂਰਨਾਮੈਂਟ ਦੇ ਸਹਿਯੋਗੀ ਸੱਜਣਾਂ ਦਾ ਵਿਸ਼ੇਸ਼ ਤੌਰ 'ਤੇ  ਧੰਨਵਾਦ ਕੀਤਾ । ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਵੱਲੋਂ ਦੁਆਬਾ ਵਾਤਾਵਰਨ ਕਮੇਟੀ ਦੇ ਸਹਿਯੋਗ ਨਾਲ ਹਾਜ਼ਰ ਪਤਵੰਤਿਆਂ ਨੂੰ ਬੂਟੇ ਤਕਸੀਮ ਕੀਤੇ ਗਏ। ਇਸ ਮੌਕੇ ਰਣਜੀਤ ਬਜਾਜ, ਹਰਭਜਨ ਸਿੰਘ ਗਿੱਲ ਯੂਐਸਏ,  ਰਿਟਾ ਐੱਸਪੀ ਸ਼ਵਿੰਦਰਜੀਤ ਸਿੰਘ ਬੈਂਸ, ਓਐਸਡੀ ਚਰਨਜੀਤ ਸਿੰਘ ਚੰਨੀ, ਨਗਰ ਪੰਚਾਇਤ ਦੇ ਪ੍ਰਧਾਨ ਦਵਿੰਦਰ ਸਿੰਘ ਸੈਣੀ, ਸੇਵਕ ਸਿੰਘ ਬੈਂਸ, ਸੁਰਿੰਦਰਜੀਤ ਸਿੰਘ ਡੋਕਸੀ, ਬਲਵੀਰ ਸਿੰਘ ਪੱਲੀਝਿੱਕੀ, ਪ੍ਰਿੰਸੀਪਲ ਜਗਮੋਹਨ ਸਿੰਘ, ਪ੍ਰਿੰਸੀਪਲ ਪਰਵਿੰਦਰ ਸਿੰਘ, ਗੁਰਮੇਲ ਸਿੰਘ ਗਿੱਲ ਨਾਰਵੇ, ਕੁਲਦੀਪ ਸਿੰਘ ਗਿੱਲ, ਨਰੇਸ਼ ਪਾਲ ਸਿੰਘ ਖਾਬੜਾ, ਬਲਦੀਪ ਸਿੰਘ ਗਿੱਲ, ਬੁੱਕਣ ਸਿੰਘ ਯੂਕੇ, ਮਨਜੀਤ ਸਿੰਘ ਕੈਨੇਡਾ, ਕੋਚ ਹਰਨੰਦਨ ਸਿੰਘ ਖਾਬੜਾ, ਬਨਿੰਦਰ ਸਿੰਘ, ਲੇਖਕ ਬਲਜਿੰਦਰ ਮਾਨ ਆਦਿ ਸਮੇਤ ਅਨੇਕਾਂ ਫੁੱਟਬਾਲ ਪ੍ਰੇਮੀ ਹਾਜ਼ਰ ਸਨ।

Comments