ਡਾਇਰੈਕਟਰ ਆਫ਼ ਫੈਕਟਰੀ ਦੇ ਸਹਿਯੋਗ ਨਾਲ ਕੁਆਂਟਮ ਪੇਪਰਜ਼ ਲਿਮਟਿਡ, ਸੈਲਾ ਖੁਰਦ ਵਿਖੇ ਸੁਰੱਖਿਆ ਅਤੇ ਤੰਦਰੁਸਤੀ ਯੋਜਨਾ 'ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਹੁਸ਼ਿਆਰਪੁਰ/ਦਲਜੀਤ ਅਜਨੋਹਾ
ਕੁਆਂਟਮ ਪੇਪਰਜ਼ ਲਿਮਟਿਡ, ਸੈਲਾ ਖੁਰਦ ਵਿਖੇ ਸੁਰੱਖਿਆ ਅਤੇ ਕਾਮਿਆਂ ਦੀ ਭਲਾਈ ਯੋਜਨਾ 'ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲਗਭਗ 50 ਕਾਮਿਆਂ ਨੇ ਹਿੱਸਾ ਲਿਆ, ਇਨ੍ਹਾਂ ਸਾਰੇ ਕਾਮਿਆਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ 'ਤੇ ਸੁਰੱਖਿਆ ਨਿਯਮਾਂ, ਮੁੱਢਲੀ ਸਹਾਇਤਾ ਅਤੇ ਸੁਰੱਖਿਆ ਉਪਕਰਨਾਂ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸ੍ਰੀ ਗੌਰਵ ਪੁਰੀ, ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼, ਹੁਸ਼ਿਆਰਪੁਰ, ਸ੍ਰੀ ਰਾਕੇਸ਼ ਕੁਮਾਰ, ਸ੍ਰੀ ਸੰਜੀਵ ਕੁਮਾਰ, ਕਾਰਜਕਾਰੀ ਅਫ਼ਸਰ, ਪੰਜਾਬ ਇੰਡਸਟਰੀਅਲ ਸੇਫਟੀ ਕੌਂਸਲ, ਸ੍ਰੀ ਮਨੋਜ ਸ਼ਰਮਾ, ਲੇਬਰ ਇੰਸਪੈਕਟਰ, ਹੁਸ਼ਿਆਰਪੁਰ, ਸ੍ਰੀ ਵੀ.ਕੇ. ਵਸ਼ਿਸ਼ਟ, ਸ੍ਰੀ ਸੁਖਵੰਤ ਸਿੰਘ ਅਤੇ ਸ੍ਰੀ ਸਾਹੁਲ ਕੁਮਾਰ, ਮੈਨੇਜਰ ਸੇਫਟੀ, ਐਚਪੀਸੀਐਲ, ਹੁਸ਼ਿਆਰਪੁਰ ਨੇ ਹਾਜ਼ਰ ਕਾਮਿਆਂ ਨੂੰ ਸੰਬੋਧਨ ਕੀਤਾ।
ਇਸ ਮੌਕੇ, ਸ਼੍ਰੀ ਅਜੈ ਸ਼ਰਮਾ, ਐਸੋਸੀਏਟ ਵਾਈਸ ਪ੍ਰੈਜ਼ੀਡੈਂਟ - (ਐਚਆਰ), ਸ਼੍ਰੀ ਐਮ.ਆਰ. ਯਾਦਵ, ਜਨਰਲ ਮੈਨੇਜਰ (ਐਡਮਿਨ), ਸ਼੍ਰੀ ਰੋਹਿਤ ਸ਼ਰਮਾ, ਸ਼੍ਰੀ ਗੁਰਪ੍ਰੀਤ ਸਿੰਘ, ਸੇਫਟੀ ਅਫਸਰ ਅਤੇ ਕੁਆਂਟਮ ਪੇਪਰਜ਼ ਲਿਮਟਿਡ, ਸੈਲਾ ਖੁਰਦ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Comments