ਹੁਸ਼ਿਆਰਪੁਰ/ਦਲਜੀਤ ਅਜਨੋਹਾ
ਬੀਤੇ ਦਿਨੀਂ ਐਨ ਆਰ ਆਈ ਸਭਾ ਪੰਜਾਬ ਦੇ ਮਾਣਯੋਗ ਪ੍ਰਧਾਨ ਸ਼੍ਰੀਮਤੀ ਪਰਮਿੰਦਰ ਕੌਰ ਬੰਗਾ ਜੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਯੋਗ ਅਗਵਾਈ ਵਿੱਚ ਐਨ ਆਰ ਆਈ ਵੀਰਾਂ ਭੈਣਾਂ ਨੂੰ ਪੰਜਾਬ ਪ੍ਰਤੀ ਜੋੜਨ ਅਤੇ ਐਨ ਆਰ ਆਈਜ਼ ਨੂੰ ਆ ਰਹੀਆਂ ਮੁਸਕਲਾਂ ਦੇ ਉਪਰਾਲੇ ਲਈ ਉਚ ਕੋਟੀ ਦੇ ਵਿਦਵਾਨਾਂ ਨੂੰ ਨਾਲ਼ ਲੇ ਕੇ ਉੱਚ ਪੱਧਰੀ ਦੋ ਰੋਜ਼ਾ ਮੀਟਿੰਗ ਰੱਖੀ ਗਈ ਜਿਸ ਵਿੱਚ ਵਿਸ਼ੇਸ਼ ਕਰਕੇ ਬਤੋਰ ਮੁੱਖ ਮਹਿਮਾਨ ਵਜੋਂ ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਸਾਬ ਜੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਨਾਲ ਸਰਦਾਰ ਗੁਰਪ੍ਰੀਤ ਸਿੰਘ ਜੀ ਤੂਰ ਐਕਸ ਡੀ ਆਈ ਜੀ ਪੰਜਾਬ ਪੁਲਿਸ ਜੀਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਦੇ ਵਿਚਾਰ ਸੁਣਨ ਉਪਰੰਤ
ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਮਿਨਹਾਸ ਜੀ ਨੇ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਵਿੱਚ ਆਪਣੇ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਦੇ ਮਾਣਯੋਗ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀਆ ਦੀ ਯੋਗ ਅਗਵਾਈ ਵਿੱਚ ਚਲਾਈਆਂ ਜਾ ਰਹੀਆਂ ਸੇਵਾਵਾਂ ਤੋਂ ਜਾਣੂ ਕਰਵਾਇਆ
ਜਿਵੇਂ ਕਿ ਖੂਨਦਾਨ ਕੈਂਪ ਆਯੋਜਿਤ ਕਰਨੇ, ਛੋਟੇ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਬਚਪਨ ਤੋਂ ਜੋੜਨ ਲਈ ਸੁੰਦਰ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰ ਮੁਕਾਬਲੇ ਆਦਿਕ ਕਰਵਾਉਣੇ ਬਹੁਤ ਹੀ ਲੋੜਵੰਦ ਧੀਆਂ ਭੈਣਾਂ ਦੇ ਵਿਆਹ ਕਰਵਾਉਣੇ ਆਦਿਕ ਹੋਰ ਵੀ ਅਨੇਕਾਂ ਚੱਲ ਰਹੀਆਂ ਸੇਵਾਵਾਂ ਤੋਂ ਜਾਣੂ ਕਰਵਾਇਆ
Comments
Post a Comment