ਖਰੜ ਵਿਖੇ ਵਾਕਾਥੌਨ ਵਿੱਚ 200 ਲੋਕਾਂ ਨੇ ਭਾਗ ਲਿਆ

ਖਰੜ / ਦਲਜੀਤ ਅਜਨੋਹਾ
ਖਰੜ ਵਿਖੇ ਐਤਵਾਰ ਨੂੰ 5 ਕਿਲੋਮੀਟਰ ਅਤੇ 10 ਕਿਲੋਮੀਟਰ ਦੀ ਵਾਕਥੌਨ ਵਿੱਚ 200 ਤੋਂ ਵੱਧ ਲੋਕਾਂ ਨੇ ਭਾਗ ਲਿਆ। ਹੈਲਥਮੈਕਸ ਹਸਪਤਾਲ, ਖਰੜ ਵੱਲੋਂ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਵਾਕਾਥੌਨ ਦਾ ਆਯੋਜਨ ਕੀਤਾ ਗਿਆ। 5 ਕਿਲੋਮੀਟਰ ਅਤੇ 10 ਕਿਲੋਮੀਟਰ ਵਾਕਥੌਨ ਦਾ ਉਦਘਾਟਨ ਐੱਸਐੱਚਓ ਸਦਰ ਥਾਣਾ ਖਰੜ ਅਮਰਿੰਦਰ ਸਿੰਘ ਨੇ ਕੀਤਾ।
ਅਭਿਸ਼ੇਕ ਨੇ 10 ਕਿਲੋਮੀਟਰ ਵਾਕਥੌਨ ਜਿੱਤੀ, ਜਦਕਿ ਮੁਕੁਲ ਕੁਮਾਰ ਅਤੇ ਹਿਮਾਂਸ਼ੂ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। 5 ਕਿਲੋਮੀਟਰ ਵਰਗ ਵਿੱਚ ਸੰਦੀਪ ਜੇਤੂ ਰਹੇ ਅਤੇ ਰਿਸ਼ਭ ਅਤੇ ਪੰਕਜ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਪ੍ਰੀਤਿਕਾ ਇੰਡਸਟਰੀਜ਼ ਦੇ ਚੇਅਰਮੈਨ ਹਰਪ੍ਰੀਤ ਸਿੰਘ ਨਿੱਬਰ ਨੇ ਜੇਤੂਆਂ ਨੂੰ ਇਨਾਮ ਵੰਡੇ।
ਹੈਲਥਮੈਕਸ ਸੁਪਰਸਪੈਸ਼ਲਿਟੀ ਹਸਪਤਾਲ ਦੇ ਐਮਡੀ ਡਾ ਰਿਸ਼ੀ ਮਾਂਗਟ ਨੇ ਕਿਹਾ ਕਿ ਵਾਕਾਥੌਨ ਰਾਹੀਂ ਅਸੀਂ ਖਰੜ ਵਾਸੀਆਂ ਨੂੰ ਸਿਹਤਮੰਦ ਜੀਵਨ ਦੇ ਲਾਭਾਂ ਬਾਰੇ ਜਾਗਰੂਕ ਕਰਨਾ ਚਾਹੁੰਦੇ ਸੀ ।
ਇਸ ਮੌਕੇ ਹੈਲਥਮੈਕਸ ਦੇ ਡਾਕਟਰਾਂ ਨੇ ਬਿਮਾਰੀਆਂ ਤੋਂ ਦੂਰ ਰੱਖਣ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ | ਡਾਕਟਰਾਂ ਨੇ ਕਿਹਾ ਕਿ ਸਾਡੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਸਾਡੀ ਸਿਹਤ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਹਰ ਕਿਸੇ ਨੂੰ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ ਅਤੇ ਰੋਜ਼ਾਨਾ ਸਰੀਰਕ ਕਸਰਤ ਕਰਨੀ ਚਾਹੀਦੀ ਹੈ।

Comments