ਬੋਲੇਪਣ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ (NPPCD) ਤਹਿਤ ਟ੍ਰੇਨਿੰਗ ਆਯੋਜਿਤ ਪ੍ਰੋਗਰਾਮ ਦਾ ਉਦੇਸ਼ ਸੁਣਨ ਸ਼ਕਤੀ ਦੇ ਨੁਕਸਾਨ ਅਤੇ ਬੋਲ਼ੇਪਣ ਨੂੰ ਰੋਕਣਾ ਅਤੇ ਇਲਾਜ ਕਰਨਾ: ਡਾ ਰਾਜਵੰਤ ਕੌਰ
ਹੁਸ਼ਿਆਰਪੁਰ ਦਲਜੀਤ ਅਜਨੋਹਾ
ਬੋਲੇਪਣ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ (NPPCD) ਤਹਿਤ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਫ਼ਤਰ ਸਿਵਲ ਸਰਜਨ ਵਿਖੇ ਇੱਕ ਦਿਨਾਂ ਟ੍ਰੇਨਿੰਗ ਆਯੋਜਿਤ ਕੀਤੀ ਗਈ। NPPCD ਪ੍ਰੋਗਰਾਮ ਦੇ ਨੋਡਲ ਅਫ਼ਸਰ ਈਐਨਟੀ ਸਪੈਸ਼ਲਿਸਟ ਡਾ. ਰਾਜਵੰਤ ਕੌਰ ਦੀ ਅਗਵਾਈ ਵਿੱਚ ਕੀਤੀ ਗਈ ਇਸ ਟ੍ਰੇਨਿੰਗ ਦੌਰਾਨ ਜਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਤੈਨਾਤ ਔਰਤ ਰੋਗਾਂ ਦੇ ਮਾਹਰ ਡਾਕਟਰ, ਬੱਚੇ ਰੋਗਾਂ ਦੇ ਮਾਹਰ ਡਾਕਟਰ ਅਤੇ ਮੈਡੀਕਲ ਅਫਸਰਾਂ ਨੇ ਭਾਗ ਲਿਆ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ ਅਤੇ ਜ਼ਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ ਵੀ ਮੌਜੂਦ ਸਨ।
ਟ੍ਰੇਨਿੰਗ ਦੀ ਸ਼ੁਰੂਆਤ ਕਰਦਿਆਂ ਡਾ ਰਾਜਵੰਤ ਕੌਰ ਨੇ ਦੱਸਿਆ ਕਿ NPPCD ਪ੍ਰੋਗਰਾਮ 2007 ਵਿੱਚ ਸ਼ੁਰੂ ਕੀਤਾ ਗਿਆ ਸੀ। ਜਿਸਦਾ ਉਦੇਸ਼ ਸੁਣਨ ਸ਼ਕਤੀ ਦੇ ਨੁਕਸਾਨ ਅਤੇ ਬੋਲ਼ੇਪਣ ਨੂੰ ਰੋਕਣਾ ਅਤੇ ਇਲਾਜ ਕਰਨਾ ਹੈ। ਬਿਮਾਰੀ ਜਾਂ ਸੱਟ ਕਾਰਨ ਸੁਣਨ ਸ਼ਕਤੀ ਦੇ ਨੁਕਸਾਨ ਨੂੰ ਰੋਕਣਾ, ਕੰਨ ਦੀਆਂ ਸਮੱਸਿਆਵਾਂ ਦੀ ਪਛਾਣ, ਨਿਦਾਨ ਅਤੇ ਇਲਾਜ ਕਰਨਾ ਜੋ ਸੁਣਨ ਸ਼ਕਤੀ ਦੇ ਨੁਕਸਾਨ ਦਾ ਕਾਰਨ ਬਣਦੀਆਂ ਹਨ, ਹਰ ਉਮਰ ਦੇ ਬੋਲ਼ੇ ਲੋਕਾਂ ਦਾ ਪੁਨਰਵਾਸ ਕਰਨਾ ਅਤੇ ਸੁਣਨ ਸ਼ਕਤੀ ਦੇ ਨੁਕਸਾਨ ਵਾਲੇ ਲੋਕਾਂ ਲਈ ਰੈਫਰਲ ਸਿਸਟਮ ਵਿੱਚ ਸੁਧਾਰ ਆਦਿ ਇਸ ਪ੍ਰੋਗਰਾਮ ਦੇ ਉਦੇਸ਼ ਹਨ।
ਇਸ ਦੌਰਾਨ ਡਾ ਰਾਜਵੰਤ ਕੌਰ ਵੱਲੋਂ ਐਂਟੀ ਨੇਟਲ ਕੇਅਰ ਜਿਵੇਂ ਗਰਭ ਦੌਰਾਨ ਬੱਚਿਆਂ ਵਿੱਚ ਹੋਣ ਵਾਲੀਆਂ ਇੰਫੈਕਸ਼ਨ, ਜਨਮਜਾਤ ਬਿਮਾਰੀਆਂ, ਹਾਨੀਕਾਰਕ ਦਵਾਈਆਂ ਜਿਹੜੀਆਂ ਬੱਚਿਆਂ ਦੇ ਕੰਨਾਂ ਤੇ ਅਸਰ ਕਰਦੀਆਂ ਹਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਬੀਮਾਰੀਆਂ ਅਤੇ ਜਨਮ ਸਮੇਂ ਹੋਣ ਵਾਲੀਆਂ ਔਕੜਾਂ ਜਿਵੇਂ ਆਕਸੀਜਨ ਦੀ ਕਮੀ ਜਾਂ ਘੱਟ ਭਾਰ ਵਾਲੇ ਬੱਚੇ ਜਾਂ ਨਿਊ ਨੇਟਲ ਪੀਲੀਆ ਜੋ ਕਿ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰਦੇ ਹਨ ਦੀ ਰੋਕਥਾਮ ਲਈ ਜਾਣਕਾਰੀ ਸਾਂਝੀ ਕੀਤੀ।
ਉਕਤ ਤੋਂ ਇਲਾਵਾ ਆਮ ਵਿਅਕਤੀਆਂ ਵਿੱਚ ਕੰਨਾਂ ਦੀ ਦੇਖਭਾਲ, ਕੰਨਾਂ ਦੀ ਸੁਣਨ ਸ਼ਕਤੀ ਨੂੰ ਬਚਾਉਣ ਲਈ ਜਾਣਕਾਰੀ ਚਾਰਟ ਰਾਹੀਂ ਸਾਂਝੀ ਕੀਤੀ ਗਈ। ਪ੍ਰੋਗਰਾਮ ਤਹਿਤ ਬਜੁਰਗਾਂ ਅਤੇ ਬੱਚਿਆਂ ਵਿੱਚ ਬੋਲੇਪਣ ਲਈ ਲਗਾਏ ਜਾਂਦੇ ਸੁਣਨ ਯੰਤਰਾਂ ਬਾਰੇ ਦੱਸਿਆ।

Comments
Post a Comment