*ਲੋਹੜੀ ਵਾਲੇ ਦਿਨ ਮਾਹਿਲਪੁਰ ਦੇ ਵਸਨੀਕ ਜਸਵਿੰਦਰ ਸਿੰਘ ਦੀ ਕੈਨੇਡਾ’ ਵਿੱਚ ਹੋਈ ਮੌਤ *ਮ੍ਰਿਤਕ ਸਰੀਰ ਨੂੰ ਭਾਰਤ ’ਚ ਲਿਆਉਣ ਦੀ ਕੇਂਦਰ ਸਰਕਾਰ ਲਗਾਈ ਗੁਹਾਰ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਰੋਜ਼ੀ ਰੋਟੀ ਲਈ ਕੈਨੇਡਾ ਗਏ ਮਾਹਿਲਪੁਰ ਦੇ ਵਾਰਡ ਨੰਬਰ-7 ਦੇ ਵਸਨੀਕ ਜਸਵਿੰਦਰ ਸਿੰਘ ਦੀ ਮੌਤ ਹੋ ਜਾਣ ਕਾਰਨ ਘਰ ’ਚ ਮਾਤਮ ਛਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜਸਵਿੰਦਰ ਸਿੰਘ (47) ਪੁੱਤਰ ਲੇਟ ਗੁਰਦਿਆਲ ਸਿੰਘ 10 ਕੁ ਮਹੀਨੇ ਪਹਿਲਾ ਟੂਰੈਸਟ ਵੀਜ਼ੇ ਤੇ ਕੈਨੇਡਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਉੱਥੇ ਕੈਨੇਡਾ ਦੇ ਸ਼ਹਿਰ ਬ੍ਰਹਮਟਨ (10 ਐਸ.ਟੀ. ਲੂਕਿਸ ਸੀਆਰਟੀ ਬ੍ਰਹਮਟਨ ਓਨ ਐਲ6ਪੀ 1ਕੇਜੀ) ਵਿੱਚ ਰੀਫਊਜ਼ੀ ਵਜੋਂ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਜਸਵਿੰਦਰ ਸਿੰਘ ਦੀ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਦਿਲ ਦੀ ਗਤੀ ਰੁਕਣ ਕਾਰਨ ਮੌਤ ਸਬੰਧੀ ਪਤਾ ਲੱਗਿਆ। ਉਹ ਆਪਣੇ ਪਿੱਛੇ ਪਤਨੀ ਸਮੇਤ ਇੱਕ 14 ਸਾਲਾ ਲੜਕਾ ਤੇ 8 ਸਾਲਾ ਲੜਕੀ ਛੱਡ ਗਏ ਹਨ। ਉਨਾਂ ਦੀ ਪਤਨੀ ਸਮੇਤ ਸਮਾਜ ਸੇਵੀ ਤੇ ਸਰਪੰਚ ਪ੍ਰਵੀਨ ਸੋਨੀ ਜੇਜੋਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਉਸ ਦੇ ਪਤੀ ਦਾ ਮ੍ਰਿਤਕ ਸਰੀਰ ਨੂੰ ਭਾਰਤ ਲਿਆਦਾ ਜਾਵੇ ਤਾਂ ਜੋ ਪਰਿਵਾਰ ਵਾਲੇ ਉਨ੍ਹਾਂ ਦਾ ਅੰਤਿਮ ਸਸਕਾਰ ਸਕਣ।
Comments
Post a Comment