ਪੁਲਿਸ ਹਸਪਤਾਲ ਹੁਸ਼ਿਆਰਪੁਰ ਵਿਖੇ ਸਵੈ-ਇੱਛਤ ਖ਼ੂਨਦਾਨ ਕੈਂਪ ਲਗਾਇਆ ਗਿਆ

ਹੁਸ਼ਿਆਰਪੁਰ / ਦਲਜੀਤ  ਅਜਨੋਹਾ
ਪੁਲਿਸ ਹਸਪਤਾਲ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਐਸ ਐਸ ਪੀ ਹੁਸ਼ਿਆਰਪੁਰ ਸ੍ਰੀ ਸੁਰਿੰਦਰ ਲਾਂਬਾ ਆਈ ਪੀ ਐਸ ਦੀ ਯੋਗ ਅਗਵਾਈ ਹੇਠ ਪੁਲਿਸ ਹਸਪਤਾਲ ਦੇ ਮੈਡੀਕਲ ਅਫਸਰ ਡਾ ਆਸ਼ੀਸ਼ ਮਿਨਹਾਸ ਅਤੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਦੇ ਸਹਿਯੋਗ ਨਾਲ ਇਕ ਸਵੈ ਇੱਛਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਸਿਵਲ ਹਸਪਤਾਲ ਦੇ ਬਲੱਡ ਬੈਂਕ ਤੋਂ ਬੀ.ਟੀ.ਓ. ਡਾ ਗੁਰਿਕਾ ਦੀ ਅਗਵਾਈ ਹੇਠ 45 ਯੂਨਿਟ ਬਲੱਡ ਇਕੱਤਰ ਕੀਤਾ ਗਿਆ। ਬਲੱਡ ਡੋਨੇਟ ਕਰਨ ਵਾਲੇ ਜਿਆਦਾਤਰ ਪੁਲਿਸ ਕਰਮਚਾਰੀ ਸਨ।
ਐੱਸਐੱਸਪੀ ਸ੍ਰੀ ਸੁਰਿੰਦਰ ਲਾਂਬਾ ਜੀ ਨੇ ਆਪਣੇ ਸੰਬੋਧਨ ਵਿੱਚ ਪੁਲਿਸ ਕਰਮਚਾਰੀਆਂ ਦੀ ਸਮਾਜ ਭਲਾਈ ਵਚਨਬੱਧਤਾ ਦੀ ਅਤੇ ਪ੍ਰਬੰਧਕ ਟੀਮ ਦੇ ਸਾਰਥਕ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੁਲਿਸ ਕਰਮਚਾਰੀਆਂ ਦੀ ਸਵੈ ਇੱਛਤ ਖ਼ੂਨਦਾਨ ਦੀ ਇਹ ਪਹਿਲਕਦਮੀ ਭਾਈ ਚਾਰਕ ਸੇਵਾ ਅਤੇ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਸਮਰਪਣ ਨੂੰ ਉਜਾਗਰ ਕਰਦੀ ਹੈ।
ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ ਸਵਾਤੀ ਸ਼ੀਂਹਮਾਰ ਨੇ ਕੈਂਪ ਨੂੰ ਸੁਚਾਰੂ ਢੰਗ ਨਾਲ ਸੰਚਾਲਨ ਕਰਨ ਲਈ ਟੀਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਸਿਹਤ ਪ੍ਰੋਗਰਾਮਾਂ ਲਈ ਸਹਾਇਤਾ ਦਾ ਭਰੋਸਾ ਦਿੱਤਾ।
ਇਸ ਮੌਕੇ ਖ਼ੂਨ ਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਦੇਣ ਉਪਰੰਤ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਭਾਗੀਦਾਰਾਂ ਵਿੱਚ ਮਾਣ ਅਤੇ ਪ੍ਰੇਰਣਾ ਦੀ ਭਾਵਨਾ ਪੈਦਾ ਹੁੰਦੀ ਹੈ।

ਅੰਤ ਵਿੱਚ ਡਾ ਆਸ਼ੀਸ਼ ਮਿਨਹਾਸ ਨੇ ਆਏ ਹੋਏ ਸਾਰੇ ਅਫ਼ਸਰਾਂ , ਅਧਿਕਾਰੀਆਂ, ਕਰਮਚਾਰੀਆਂ, ਪ੍ਰਬੰਧਕ ਸਟਾਫ਼, ਮੀਡੀਆ ਪਰਸਨ ਅਤੇ ਪਤਵੰਤੇ ਸੱਜਣਾ ਦਾ ਦਿਲ ਤੋਂ ਧੰਨਵਾਦ ਕੀਤਾ।

Comments