ਪੰਡਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ, ਹੁਸ਼ਿਆਰਪੁਰ ਵਿਖੇ ਅਲੂਮਨੀ ਮੀਟ ਕਰਵਾਈ ਗਈ

 ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪੰਡਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ, ਹੁਸ਼ਿਆਰਪੁਰ ਵਿਖੇ ਅਲੂਮਨੀ ਮੀਟ ਦਾ ਆਜੋਯਨ ਕੀਤਾ ਗਿਆ। ਇਸ ਮੀਟ ਦੌਰਾਨ ਸਾਲ 1966 ਤੋਂ ਲੈਕੇ 1990 ਬੈਚ ਦੇ ਸਿਵਲ ਇੰਜੀ:, ਮਕੈਨੀਕਲ ਇੰਜੀ:, ਇਲੈਕਟ੍ਰੀਕਲ ਇੰਜੀ: ਅਤੇ ਇਲੈਕਟ੍ਰੋਨਿਕਸ ਅਤੇ ਕੰਮਿਊਨੀਕੇਸ਼ਨ ਇੰਜੀ: ਡਿਪਲੋਮਾ ਦੇ ਪਾਸ ਹੋਏ ਵਿਦਿਆਥੀਆਂ ਨੇ ਹਿੱਸਾ ਲਿਆ। ਇਸ ਮੋਕੇ 1966-1990 ਦੋਰਾਨ ਪਾਸ ਹੋਏ ਵਿਦਿਆਰਥੀ ਇੰਜੀ: ਹਰਬੰਸ ਸਿੰਘ, ਇੰਜੀ:ਸੰਪੂਰਨ ਸਿੰਘ , ਇੰਜੀ: ਅਵਤਾਰ ਸਿੰਘ, ਇੰਜੀ: ਸੁਰਿੰਦਰ ਸਿੰਘ ਵੱਸਲ, ਇੰਜੀ: ਸੁਖਵਿੰਦਰ ਸਿੰਘ ਕਲਸੀ, ਇੰਜੀ: ਕਮਲਜੀਤ ਸਿੰਘ, ਇੰਜੀ: ਯੁੱਧਵੀਰ ਸਿੰਘ, ਇੰਜੀ: ਸੁਰਿੰਦਰ ਪਾਲ ਸਿੰਘ ਬਾਜਵਾ, ਇੰਜੀ: ਸੁਖਦੇਵ ਸਿੰਘ ਸੀਹਰਾ, ਇੰਜੀ: ਅਨਿਲ ਕੁਮਾਰ ਅਤੇ ਇੰਜੀ: ਵਿਜੈ ਕੁਮਾਰ ਵਿਸ਼ੇਸ ਤੋਰ ਤੇ ਸ਼ਾਮਿਲ ਹੋਏ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਧੁੰਨਾ ਅਤੇ ਸਟਾਫ ਵਲੋਂ ਇਨ੍ਹਾਂ ਸਾਬਕਾ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮੂਹ ਸਾਬਕਾ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਰਾਜੇਸ਼ ਕੁਮਾਰ ਧੁੰਨਾ ਨੂੰ ਗੁਲਦਸਤਾ ਭੇਟ ਕੀਤਾ ਅਤੇ ਆਪਣੇ ਅਧਿਆਪਕਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਕਾਲਜ ਅਤੇ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਉਨ੍ਹਾਂ ਦਾ ਹੁਨਰ ਨਿਖਾਰਨ ਅਤੇ ਜੀਵੀਕਾ ਪ੍ਰਾਪਤ ਕਰਨ ਵਿਚ ਵਡਮੁੱਲਾ ਯੋਗਦਾਨ ਰਿਹਾ ਹੈ। ਇਹਨਾਂ ਸਾਬਕਾ ਵਿਦਿਆਰਥੀਆਂ ਵਲੋਂ ਕਾਲਜ ਵਿਖੇ ਅਪ੍ਰੈਲ 2025 ਵਿੱਚ ਕਾਲਜ ਦੀ ਗੋਲਡਨ ਜੁਬਲੀ ਮਨਾਉਣ ਦੀ ਅਪੀਲ ਕੀਤੀ ਗਈ । ਇਸ ਸਬੰਧੀ ਇਹਨਾਂ ਵਿਦਿਆਰਥੀਆਂ ਵਲੋਂ ਆਪਣੇ ਤੋਰ ਤੇ ਐਸੋਸੀਏਸ਼ਨ ਬਣਾ ਕੇ ਗੋਲਡਨ ਜੁਬਲੀ ਮਨਾਉਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਸਾਬਕਾ ਵਿਦਿਆਰਥੀ ਕਾਲਜ ਵਿੱਚ ਪੜ ਰਹੇ ਵਿਦਿਆਰਥੀਆਂ ਦੀ ਪਲੇਸਮੈਂਟ ਅਤੇ ਵਿਦਿਅਕ ਭਵਿੱਖ ਨੂੰ ਉਜਵਲ ਬਣਾਉਣ ਵਿੱਚ ਵੀ ਆਪਣਾ ਸਹਿਯੋਗ ਦੇਣਗੇ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਵਲੋਂ ਇਨ੍ਹਾਂ ਸਾਬਕਾ ਵਿਦਿਆਰਥੀਆਂ ਨੂੰ ਕਾਲਜ ਵਿੱਚ ਚੱਲ ਰਹੇ ਮੌਜੂਦਾ ਕੋਰਸਾਂ ਅਤੇ ਕਾਲਜ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੁਰਾਣੇ ਵਿਦਿਆਰਥੀ ਸੰਸਥਾ ਦਾ ਅਨਮੋਲ ਸਰਮਾਇਆ ਅਤੇ ਨਵੇਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੁੰਦੇ ਹਨ। ਇਸ ਕਾਲਜ ਨੂੰ ਆਪ ਸਭ ਤੇ ਬਹੁਤ ਮਾਣ ਹੈ। ਇਸ ਮੌਕੇ ਸ੍ਰੀਮਤੀ ਅਰਚਨਾ ਸਰਮਾ, ਸੰਜੀਵ ਕੁਮਾਰ, ਮੁਨੀਸ਼ ਕਪਲਸ, ਸਵਰਨ ਸਿੰਘ, ਸ੍ਰੀਮਤੀ ਜਸਵੰਤ ਕੋਰ, ਪੰਕਜ ਚਾਵਲਾ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।

Comments