ਲੰਗੇਰੀ ਨਿਵਾਸੀਆਂ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ

 
ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ 119ਵੀਂ ਵਰ੍ਹੇ ਗੰਢ ਮੌਕੇ ਸਪੋਰਟਸ ਕਲੱਬ, ਪਰਵਾਸੀ ਭਾਰਤੀਆਂ, ਨਗਰ ਨਿਵਾਸੀ ਅਤੇ ਸਰਕਾਰੀ ਮਿਡਲ ਸਕੂਲ ਲੰਗੇਰੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੱਚਿਆਂ ਵੱਲੋਂ ਮਿਲ ਕੇ ਸਾਂਝੇ ਤੌਰ ਤੇ ਫੁੱਲਾਂ ਦੇ ਹਾਰ ਪਹਿਨਾ ਨਾਅਰਿਆਂ ਦੀ ਗੂੰਜ ਵਿਚ ਮਨਾਇਆ ਗਿਆ।
                     ਸਰਦਾਰ ਮਨਜੀਤ ਸਿੰਘ ਲਾਲੀ ਯਾਦਗਾਰੀ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਗੁਰਭਜਨ ਸਿੰਘ ਸੰਘਾ ਬੈਲਜੀਅਮ ਅਤੇ ਪ੍ਰਧਾਨ ਡਾ ਓ. ਪੀ. ਸਿੰਘ ਵੱਲੋਂ ਸਮੂਹ ਹਾਜ਼ਰੀਨ ਦਾ ਇਸ ਮੌਕੇ ਸ਼ਿਰਕਤ ਕਰਨ ਤੇ ਨਿੱਘਾ ਸਵਾਗਤ ਕੀਤਾ। ਪਿੰਡ ਵਾਸੀਆਂ ਤੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਸਟੇਟ ਐਵਾਰਡੀ ਅਧਿਆਪਕ ਸ੍ਰੀ ਅਵਤਾਰ ਲੰਗੇਰੀ ਕਿਹਾ ਕਿ ਅਜੇ ਤੱਕ ਸਾਨੂੰ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਦੇ ਸੁਪਨਿਆਂ ਵਾਲੀ ਅਸਲੀ ਆਜ਼ਾਦੀ ਪ੍ਰਾਪਤ ਨਹੀਂ ਹੋਈ। ਉਨਾਂ ਦੇ ਕਥਨ ਅਨੁਸਾਰ "ਜਦੋਂ ਤੱਕ ਸਮਾਜ ਵਿੱਚ ਮਨੁੱਖ ਵੱਲੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਜੰਗ ਰਹੇਗੀ।' 
ਸਿਰਾਂ ਤੇ ਭਗਤ ਸਿੰਘ ਸਟਾਈਲ ਦੀਆਂ ਪੱਗਾਂ ਬੰਨ ਕੇ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਦਫਤਰਾਂ ਵਿੱਚ ਲਗਾ ਭਗਤ ਸਿੰਘ ਦੇ ਵਾਰਸ ਨਹੀਂ ਕਹਾਇਆ ਜਾ ਸਕਦਾ। ਸੋ ਅੱਜ ਦੇ ਸਮੇਂ ਦੀ ਲੋੜ ਹੈ ਕਿ ਸਾਰੇ ਵਰਗ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਅਖੌਤੀ ਇਨਕਲਾਬੀਆਂ ਨੂੰ ਪਛਾਣਦੇ ਹੋਏ ਆਪਣੇ ਮੱਤਭੇਦ ਭੁਲਾ ਕੇ ਇੱਕ ਮੰਚ ‘ਤੇ ਇਕੱਠੇ ਹੋਣ ਅਤੇ ਹੱਕ, ਸੱਚ ਅਤੇ ਇਨਸਾਫ ਲਈ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ।
ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਆਦਰਸ਼ਾਂ ਨੂੰ ਅਮਲ ਵਿੱਚ ਲਿਆ ਕੇ ਇੱਕ ਬਰਾਬਰੀ ਅਤੇ ਨਿਆਂ ‘ਤੇ ਆਧਾਰਿਤ ਸਮਾਜ ਦੀ ਸਥਾਪਨਾ ਕਰ ਸਕੀਏ।
                  ਅੱਜ ਦੇ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਮੈਡਮ ਰਜਿੰਦਰ ਕੌਰ , ਪੁਸ਼ਪਾ ਦੇਵੀ, ਸੁਖਵਿੰਦਰ ਕੌਰ, ਹਰਦੇਵ ਕੌਰ, ਹਰਬੰਸ ਕੌਰ, ਪੋਸਟ ਮਾਸਟਰ ਮੈਡਮ ਰੀਤੂ ਬਾਲਾ,ਡਾਕਟਰ
ਓ .ਪੀ .ਸਿੰਘ ,ਗੁਰਮੇਲ ਸਿੰਘ ਸੰਘਾ, ਬ੍ਰਹਮਜੋਤ ਸਿੰਘ ਯੂਕੇ, ਇੰਸਪੈਕਟਰ ਅੰਮ੍ਰਿਤਪਾਲ ਸਿੰਘ ਸੰਘਾ ਜਸਵਿੰਦਰ ਸਿੰਘ ਸੰਘਾ, ਰਜਿੰਦਰ ਕੁਮਾਰ ਧਨੀ, ਜਗਜੀਤ ਸਿੰਘ ਸੰਘਾ , ਸੈਕਟਰੀ ਰੇਸ਼ਮ ਸਿੰਘ,ਹਰਭਜਨ ਸਿੰਘ ਸੰਘਾ, ਮਿਸਟਰ ਯੋਗਰਾਜ|,ਬਬਲੂ ਲੰਗੇਰੀ ਆਦਿ ਨੇ ਸ਼ਿਰਕਤ ਕੀਤੀ ।

Comments