ਸ਼ਰਾਧ ਪੱਖ ਵਿੱਚ ਤਰੋਸ਼ੀ, ਚੌਦਸ ਅਤੇ ਮੌਸ ਦੇ ਦਿਨ ਪਿਤਰ ਪੂਜਾ ਦਾ ਵਿਸ਼ੇਸ਼ ਮਹੱਤਵ


ਪਿਹੋਵਾ/ਦਲਜੀਤ ਅਜਨੋਹਾ — ਹਿੰਦੂ ਧਰਮ ਦੇ ਪ੍ਰਮੁੱਖ ਸ਼ਰਧਾ ਸਥਾਨ ਸਰਸਵਤੀ ਤੀਰਥ (ਪ੍ਰਿਥੂਦਕ) ਵਿਖੇ ਗੱਦੀ ਪੰਡਿਤ ਗੰਗਾਰਾਮ ਜੀ (ਭਾਰਤ), ਅਖਿਲ ਭਾਰਤੀ ਸ਼੍ਰੀ ਆਚਾਰੀਆ ਬ੍ਰਾਹਮਣ ਪੁਰੋਹਿਤ ਆਖਾੜਾ ਗੱਦੀ ਦੇ ਪੀਠਾਧੀਸ਼ਵਰ ਆਚਾਰੀਆ ਦੀਪਕ ਕੁਮਾਰ ਮਹਾਰਾਜ ਜੀ ਨੇ ਦੱਸਿਆ ਕਿ ਸ਼ਰਾਧ ਪੱਖ ਵਿੱਚ ਪੂਰਨਮਾਸ਼ੀ ਤੋਂ ਅਮਾਵਸ ਤੱਕ 16 ਸ਼ਰਾਧ ਹੁੰਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ ਇਹ ਪੂਰਵਜਾਂ ਪ੍ਰਤੀ ਸ਼ਰਧਾ ਪ੍ਰਗਟ ਕਰਨ ਦਾ ਪਰਵ ਹੈ, ਪਰ ਵਿਸ਼ੇਸ਼ ਤੌਰ ’ਤੇ ਇਕਾਦਸ਼ੀ ਤੋਂ ਅਮਾਵਸ ਤੱਕ ਦੇ ਦਿਨਾਂ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ।
ਸਰਸਵਤੀ ਪ੍ਰਿਥੂਦਕ ਤੀਰਥ ਪਿਹੋਵਾ ਵਿਖੇ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੰਡਿਤ ਗੰਗਾਰਾਮ ਜੀ ਦੀ ਗੱਦੀ ਅਤੇ ਆਪਣੇ ਪੁਰੋਹਿਤਾਂ ਕੋਲ ਆਪਣੇ ਪੂਰਵਜਾਂ ਪ੍ਰਤੀ ਅਨੁਸ਼ਠਾਨ, ਕਰਮਕਾਂਡ, ਤਰਪਣ ਆਦਿ ਕਰਵਾਉਣ ਲਈ ਪਹੁੰਚੇ। ਇਸ ਦੌਰਾਨ ਚਤੁਰਦਸ਼ੀ ਦੇ ਦਿਨ ਪੰਡਿਤ ਮੋਹਿਤ ਸ਼ਰਮਾ ਅਤੇ ਪੰਡਿਤ ਵਿਕਾਸ ਸ਼ਰਮਾ ਜੀ ਨੇ ਪਿਤਰ ਪੂਜਨ ਸੰਪੂਰਨ ਕਰਵਾਇਆ।
ਗੱਦੀ ਪੰਡਿਤ ਗੰਗਾਰਾਮ ਜੀ (ਭਾਰਤ), ਅਖਿਲ ਭਾਰਤੀ ਸ਼੍ਰੀ ਆਚਾਰੀਆ ਬ੍ਰਾਹਮਣ ਪੁਰੋਹਿਤ ਆਖਾੜਾ ਗੱਦੀ ਦੇ ਪੀਠਾਧੀਸ਼ਵਰ ਆਚਾਰੀਆ ਦੀਪਕ ਕੁਮਾਰ, ਪੰਡਿਤ ਵਿਕਾਸ ਸ਼ਰਮਾ ਅਤੇ ਪੰਡਿਤ ਮੋਹਿਤ ਸ਼ਰਮਾ ਦੀ ਓਰੋਂ ਸੰਯੁਕਤ ਰੂਪ ਵਿੱਚ ਦੱਸਿਆ ਗਿਆ ਕਿ ਸ਼ਰਾਧ ਪੱਖ ਵਿੱਚ ਤਰੋਸ਼ੀ, ਚੌਦਸ ਅਤੇ ਮੌਸ ਦੇ ਦਿਨ ਵਿਸ਼ੇਸ਼ ਮਹੱਤਵ ਰੱਖਦੇ ਹਨ। ਇਨ੍ਹਾਂ ਦਿਨਾਂ ਵਿੱਚ ਪੂਰੇ ਭਾਰਤ ਵਰਸ਼ ਤੋਂ ਹਜ਼ਾਰਾਂ ਲੋਕ ਆਪਣੇ ਪਿਤਰਾਂ ਦੀ ਸ਼ਾਂਤੀ ਅਤੇ ਸਦਗਤੀ ਲਈ ਆ ਕੇ ਪੂਜਾ-ਅਰਚਨਾ ਕਰਵਾਉਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਲੋਕ ਆਪਣੇ ਪਿਤਰਾਂ ਨੂੰ ਤਰਪਣ ਕਰਦੇ ਹਨ ਅਤੇ ਪੂਜਾ ਦੌਰਾਨ ਪੁਰੋਹਿਤ ਨੂੰ ਦਾਨ ਦਿੰਦੇ ਹਨ, ਤਾਂ ਜੋ ਪਿਤਰਾਂ ਦੀ ਸ਼ਾਂਤੀ ਹੋਵੇ, ਪਿਤਰ-ਬਾਧਾ ਤੋਂ ਮੁਕਤੀ ਮਿਲੇ ਅਤੇ ਉਨ੍ਹਾਂ ਦੀ ਸਦਗਤੀ ਹੋਵੇ।

Comments