ਵਰਲਡ ਵਾਇਡ ਬੀ ਐਸ ਪੀ ਸਪੋਰਟਰਜ਼ ਟੀਮ ਕੈਨੇਡਾ ਵੱਲੋਂ ਸਨਮਾਨ ਭੋਜ ਦਾ ਆਯੋਜਨ*ਦਿੱਲੀ ਵਿੱਚ ਵਿਦਿਆਰਥੀਆਂ ਤੇ ਅੱਤਿਆਚਾਰ ਅਣ ਐਲਾਨੀ ਐਮਰਜੈਂਸੀ ਵਰਗਾ ਮਾਹੌਲ - ਇੰਜੀ. ਸੰਧੂ
ਹੁਸ਼ਿਆਰਪੁਰ /ਦਲਜੀਤ ਅਜਨੋਹਾ ਵਰਲਡ ਵਾਇਡ ਬਸਪਾ ਸਪੋਰਟਰਜ਼ ਟੀਮ ਵੈਨਕੂਵਰ ਕੈਨੇਡਾ ਵੱਲੋਂ ਡਾ. ਓ.ਪੀ. ਗੋਜਰਾ, ਡਾਇਰੈਕਟਰ ਸਿਹਤ ਸੇਵਾਵਾਂ (ਸੇਵਾਮੁਕਤ) ਪੰਜਾਬ, ਪ੍ਰੋ. ਪ੍ਰਿਆ ਬੈਂਸ ( ਸ਼੍ਰੀ ਗੁਰਮੀਤ ਬੈਂਸ ਦੀ ਪੋਤਰੀ ) ਅਤੇ ਪ੍ਰਸਿੱਧ ਗੀਤਕਾਰ ਇੰਜੀ. ਕੇਵਲ ਸਿੰਘ ਹੀਰਾ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਦੁਪਹਿਰ ਦੇ ਖਾਣੇ ਦਾ ਆਯੋਜਨ ਕੀਤਾ ਗਿਆ।
ਇੰਜੀ.ਸੁਰਿੰਦਰ ਸੰਧੂ ਐਡਮਿਨ ਵਰਲਡ ਵਾਇਡ ਬਸਪਾ ਸਪੋਟਰਜ਼ ਕੈਨੇਡਾ,ਰੂਪ ਲਾਲ ਗੁੱਡੂ ਪ੍ਰਧਾਨ ਵਲੋਂ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਇੰਜੀ.ਸੁਰਿੰਦਰ ਸੰਧੂ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਵਲੋਂ ਸ਼ੁਰੂ ਕੀਤਾ ਗਿਆ ਆਰਥਿਕ, ਸਮਾਜਿਕ ਤੇ ਰਾਜਨੀਤਕ ਪਰਿਵਰਤਨ ਦਾ ਸੰਘਰਸ਼ ਅੱਜ ਪੂਰੀ ਤਰਾਂ ਆਪਣੀ ਚਰਮਸੀਮਾਂ ਤੇ ਹੈ ਅਤੇ ਵਰਲਡ ਵਾਇਡ ਬੀ ਐਸ ਪੀ ਸਪੋਰਟਜ਼ ਟੀਮ ਵਲੋਂ ਇਸ ਸੰਘਰਸ਼ ਨੂੰ ਮੰਜ਼ਿਲ ਵੱਲ ਲਿਜਾਣ ਲਈ ਆਪਣਾ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ। ਓਨਾਂ ਕਿਹਾ ਕਿ ਭਾਰਤ ਵਿੱਚ ਵੋਟ ਚੋਰੀ ਅਤੇ ਈ ਵੀ ਐਮ ਦੇ ਸਮਰਥਨ ਨਾਲ ਬਣੀਆਂ ਸਰਕਾਰਾਂ ਦਾ ਹੁਣ ਜਾਣ ਦਾ ਸਮਾਂ ਆ ਚੁੱਕਾ ਹੈ। ਬਹੁਜਨ ਸਮਾਜ ਪਾਰਟੀ ਭੈਣ ਕੁਮਾਰੀ ਮਾਇਆਵਤੀ ਦੀ ਅਗਵਾਈ ਹੇਠ ਦੇਸ਼ ਵਿੱਚ ਮਜਬੂਤ ਧਿਰ ਬਣਕੇ ਉਭਰੇਗੀ। ਇੰਜੀ.ਸੰਧੂ ਨੇ ਦਿੱਲੀ ਵਿੱਚ 'ਵਿਦਿਆਰਥੀਆਂ ਤੇ ਹੋ ਰਹੇ ਅਤਿਆਚਾਰਾਂ ਦੀ ਕਰੜੀ ਨਿੰਦਿਆ ਕਰਦਿਆਂ ਕਿਹਾ ਕਿ ਇਹ ਅਣ ਐਲਾਨੀ ਐਮਰਜੈਂਸੀ ਵਰਗਾ ਮਾਹੌਲ ਹੈ, ਬੱਚੀਆਂ ਨਾਲ ਦਿਨ ਦਿਹਾੜੇ ਤਸ਼ਦੱਦ,ਮਾਰ ਕੁੱਟ , ਖਿੱਚ ਧੂਹ ਸਰਕਾਰ ਦੀ ਕਾਰਗੁਜ਼ਾਰੀ ਨੂੰ ਪੂਰੀ ਦੁਨੀਆਂ ਦੇਖ ਰਹੀ ਹੈ।
ਇਸ ਮੌਕੇ ਇੰਜੀ. ਹੀਰਾ ਸਾਹਿਬ ਦੀ ਪੁਸਤਕ 'ਅਰਜੋਈਆਂ' ਡਾ. ਓ.ਪੀ. ਗੋਜਰਾ ਅਤੇ ਸਾਰੇ ਮੈਂਬਰਾਂ ਵੱਲੋਂ ਰਿਲੀਜ਼ ਕੀਤੀ ਗਈ।
ਜੈ ਬਿਰਦੀ, ਕਾਰਜਕਾਰੀ ਨਿਰਦੇਸ਼ਕ, ਚੇਤਨਾ ਐਸੋਸੀਏਸ਼ਨ ਆਫ਼ ਕੈਨੇਡਾ ਨੇ ਸਾਰੇ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ।
Comments
Post a Comment