ਲੈਮਰਿਨ ਯੂਨੀਵਰਸਿਟੀ ਵਿਖ਼ੇ ਸਨੈਪ ਅਤੇ ਸਪ੍ਰਿੰਟ ਫਲੈਗ ਬਾਊਲ ਇੰਟਰ ਕਲੱਬ ਫਲੈਗ ਫੁੱਟਬਾਲ ਚੈਂਪੀਅਨਸ਼ਿਪ 2026 ਆਰੰਭ

 
ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖ਼ੇ 4 ਦਿਨਾਂ ਸਨੈਪ ਅਤੇ ਸਪ੍ਰਿੰਟ ਫਲੈਗ ਬਾਊਲ ਇੰਟਰ ਕਲੱਬ ਫਲੈਗ ਫੁੱਟਬਾਲ ਚੈਂਪੀਅਨਸ਼ਿਪ 2026 ਦੀ ਮੇਜ਼ਬਾਨੀ ਕਰ ਰਹੀ ਹੈ। ਇਸ ਚੈਂਪੀਅਨਸ਼ਿਪ ਨੇ ਭਾਰਤ ਭਰ ਦੇ ਵੱਖ-ਵੱਖ ਰਾਜਾਂ ਤੋਂ 34 ਟੀਮਾਂ ਨੂੰ ਇਕੱਠਾ ਕੀਤਾ ਹੈ ਜਿਸ ਵਿੱਚ ਪੁਰਸ਼ ਵਰਗ ਵਿੱਚ 20 ਟੀਮਾਂ ਅਤੇ ਮਹਿਲਾ ਵਰਗ ਵਿੱਚ 14 ਟੀਮਾਂ ਸ਼ਾਮਲ ਹਨ।

ਇਹ ਚੈਂਪੀਅਨਸ਼ਿਪ ਐਨ ਐਸ ਰਿਆਤ, ਚਾਂਸਲਰ, ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਦੀ ਅਗਵਾਈ ਹੇਠ ਪ੍ਰੋ. (ਡਾ.) ਮਹੇਸ਼ ਜੇਤਲੀ, ਡੀਨ, ਸਰੀਰਕ ਸਿੱਖਿਆ ਅਤੇ ਡਾਇਰੈਕਟਰ, ਯੂਨੀਵਰਸਿਟੀ ਸਪੋਰਟਸ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ।

ਚੈਂਪੀਅਨਸ਼ਿਪ ਦਾ ਉਦਘਾਟਨ ਮੁੱਖ ਮਹਿਮਾਨ ਪ੍ਰੋ. ਬੀ. ਐਸ. ਸਤਿਆਲ, ਪ੍ਰੋ ਵਾਈਸ ਚਾਂਸਲਰ, ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਦੁਆਰਾ ਕੀਤਾ ਗਿਆ |

ਉਦਘਾਟਨ ਸਮਾਰੋਹ ਵਿੱਚ ਕਈ ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਸ਼੍ਰੀ ਵਿਨਾਇਕ ਗੁਪਤਾ, ਸੀ ਏ , ਮੋਹਾਲੀ-ਚੰਡੀਗੜ੍ਹ, ਸ਼੍ਰੀ ਵਿਮਲ ਮਨਹੋਤਰਾ, ਸੀ ਈ ਓ , ਡਾ. ਆਸ਼ੂਤੋਸ਼ ਸ਼ਰਮਾ, ਡੀਨ, ਅਤੇ ਸ਼੍ਰੀ ਦੀਪੇਸ਼ ਸੋਲੰਕੀ, ਸੀਈਓ, ਏਐਫਐਫਆਈ, ਜੋ ਮਹਿਮਾਨਾਂ ਵਜੋਂ ਮੌਜੂਦ ਸਨ।

ਇਸ ਸਮਾਗਮ ਵਿੱਚ ਸ਼੍ਰੀ ਲੋਕੇਂਦਰ ਸਿੰਘ, ਸਕੱਤਰ ਏ ਐਫ ਐਫ ਆਈ; ਸ਼੍ਰੀ ਬਲਪ੍ਰੀਤ ਸਿੰਘ, ਸਕੱਤਰ ਅਮੈਰੀਕਨ ਫੁੱਟਬਾਲ ਐਸੋਸੀਏਸ਼ਨ, ਚੰਡੀਗੜ੍ਹ; ਸ਼੍ਰੀ ਸੁਖਜਿੰਦਰ ਸਿੰਘ, ਮੈਂਬਰ, ਏਐਫਐਫਆਈ; ਅਤੇ ਸ਼੍ਰੀ ਹਿਮਾਂਸ਼ੂ, ਤਕਨੀਕੀ ਨਿਰਦੇਸ਼ਕ, ਏਐਫਐਫਆਈ ਨੇ ਵੀ ਸ਼ਿਰਕਤ ਕੀਤੀ।

ਪ੍ਰੋ. ਬੀ. ਐਸ. ਸਤਿਆਲ ਪ੍ਰੋ ਵਾਈਸ ਚਾਂਸਲਰ ਨੇ ਸਾਰੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।

Comments