ਪੀ ਆਰ.ਟੀ.ਸੀ. ਜਹਾਨ ਖੇਲਾ ਵਿਖੇ ਵਨ ਮਹਾ ਉਤਸਵ ਮੌਕੇ ਲਗਾਏ ਗਏ ਦਰੱਖ਼ਤ


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਵਨ ਮਹਾਂ ਉਤਸਵ ਦੇ ਮੌਕੇ ’ਤੇ ਪੀ.ਆਰ.ਟੀ.ਸੀ. ਜਹਾਨ ਖੇਲਾ ਵਿਖੇ ਕਮਾਂਡੈਂਟ ਮਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਸਮੂਹ ਸਟਾਫ ਮੈਂਬਰਾਂ ਵੱਲੋਂ ਵੱਖ-ਵੱਖ ਕਿਸਮਾਂ ਦੇ ਦਰੱਖ਼ਤ ਲਗਾਏ ਗਏ, ਜਿਨ੍ਹਾਂ ਵਿੱਚ ਫਲਦਾਰ ਅਤੇ ਛਾਂਦਾਰ ਪੌਦੇ ਸ਼ਾਮਲ ਸਨ।
ਇਸ ਮੌਕੇ ਕਮਾਂਡੈਂਟ ਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਦਰੱਖ਼ਤ ਜ਼ਰੂਰ ਲਗਾਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਨਾ ਸਿਰਫ਼ ਵਾਤਾਵਰਣ ਦੀ ਸ਼ੁੱਧਤਾ ਹੁੰਦੀ ਹੈ, ਸਗੋਂ ਇਸਦਾ ਅਧਿਆਤਮਿਕ ਮਹੱਤਵ ਵੀ ਹੈ।
ਇਸ ਮੌਕੇ ਅਮਨਦੀਪ ਕੌਰ ਪੀ.ਪੀ.ਐਸ., ਜਸਬੀਰ ਸਿੰਘ ਐਸ.ਪੀ., ਜਸਵੀਰ ਸਿੰਘ, ਰਵਿੰਦਰ ਕੁਮਾਰ ਏ.ਐਸ.ਆਈ. ਸਮੇਤ ਹੋਰ ਵੀ ਕਈ ਹਾਜ਼ਰ ਸਨ।

Comments