ਡੀ.ਏ.ਵੀ.ਬੀ.ਐਡ. ਕਾਲਜ ‘ਚ ਨਵੇਂ ਅਕਾਦਮਿਕ ਸੈਸ਼ਨ (੨੦੨੬-੨੦੨੭) ਦੇ ਆਗ਼ਾਜ਼ ਵਿੱਚ ਹਵਨ ਯੱਗ ਕਰਵਾਇਆ ਗਿਆ।

 
ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ.ਅਨੂਪ ਕੁਮਾਰ,ਸਕੱਤਰ ਸ੍ਰੀ. ਆਰ.ਐਮ.ਭੱਲਾ ਅਤੇ ਬੀ.ਐਡ. ਕਾਲਜ ਸਕੱਤਰ ਐਡਵੋਕੇਟ ਸ੍ਰੀ.ਨਵਰੋਜ਼ ਸ਼ਰਮਾ ਦੇ ਮਾਰਗ ਦਰਸ਼ਨ ਵਿੱਚ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ,ਹੁਸ਼ਿਆਰਪੁਰ ਵਿੱਚ ਪ੍ਰਿੰਸੀਪਲ ਡਾ.ਵਿਧੀ ਭੱਲਾ ਦੀ ਅਗਵਾਈ ਵਿੱਚ ਕਾਲਜ ਦੇ ਨਵੇਂ ਅਕਾਦਮਿਕ ਸੈਸ਼ਨ (੨੦੨੬-੨੭) ਦੀ ਸ਼ੁਰੂਆਤ,ਵਿਦਿਆਰਥੀਆਂ ਤੇ ਸਿੱਖਿਅਕ ਸਟਾਫ਼ ਦੀ ਤੰਦਰੁਸਤੀ,ਮੰਗਲ ਕਾਮਨਾ ਅਤੇ ਸੰਸਥਾ ਦੇ ਵਿਕਾਸ ‘ਤੇ ਪ੍ਰਗਤੀ ਲਈ ਮੁਕੱਦਸ ਹਵਨ ਯੱਗ ਕਰਵਾਇਆ ਗਿਆ।ਇਸ ਸ਼ੁੱਭ ਅਵਸਰ ਉੱਤੇ ਡੀ.ਏ.ਵੀ. ਸੋਸਾਇਟੀ ਦੇ ਸ੍ਰੀ ਰਾਮਪਾਲ ਸ਼ਰਮਾ ਅਤੇ ਉਨ੍ਹਾਂ ਦੀ ਸੁਪਤਨੀ ਸ਼੍ਰੀਮਤੀ ਮੀਨਾ ਸ਼ਰਮਾ ( ਐਮ.ਸੀ. ਵਾਰਡ ਨੰ.੩੬) ਨੇ ਯਜਮਾਨ ਵਜੋਂ ਸ਼ਿਰਕਤ ਕਰਕੇ ਯੱਗ ਵਿੱਚ ਆਹੂਤੀਆਂ ਭੇਂਟ ਕੀਤੀਆਂ। ਹਵਨ ਯੱਗ ਵੇਦ ਮੰਤਰਾਂ ਨੂੰ ਉਚਾਰਨ ਕਰਕੇ ਸੰਪੂਰਨ ਹੋਇਆ।ਇਸ ਹਵਨ ਯੱਗ ਵਿੱਚ ਕਾਲਜ ਪ੍ਰਿੰਸੀਪਲ ਡਾ.ਵਿਧੀ ਭੱਲਾ,ਕਾਲਜ ਸਟਾਫ਼, ਬੀ ਐਡ ਅਤੇ ਐਮ.ਐਡ.ਸਮੈਸਟਰ (੨੦੨੬-੨੮) ਦੇ ਵਿਦਿਆਰਥੀਆਂ ਨੇ ਸਕ੍ਰਿਅਤਾ ਪੂਰਵਕ ਹਿੱਸਾ ਲੈ ਕੇ ਪਰਮਾਤਮਾ ਤੋਂ ਕਾਲਜ ਦੀ ਚੜ੍ਹਦੀ ਕਲਾ,ਵਿਦਿਆਰਥੀਆਂ ਦੇ ਵਧੀਆ ਭਵਿੱਖ ਅਤੇ ਸਾਰੀ ਮਾਨਵਤਾ ਦੇ ਕਲਿਆਣ ਲਈ ਆਸ਼ੀਰਵਾਦ ਲਿਆ।
ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ.ਅਨੂਪ ਕੁਮਾਰ ਨੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਉਨ੍ਹਾ ਨੂੰ ਆਸ ਹੈ ਕਿ ਵਿਦਿਆਰਥੀ ਇਸ ਕਾਲਜ ਤੋਂ ਸਿੱਖਿਆ ਪ੍ਰਾਪਤ ਕਰ ਕੇ ਸਮਾਜ ਦੀ ਸੇਵਾ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ।
ਇਸ ਮੌਕੇ ਤੇ ਸਕੱਤਰ ਸ੍ਰੀ. ਆਰ.ਐਮ.ਭੱਲਾ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪ੍ਰਿੰਸੀਪਲ ਡਾ.ਵਿਧੀ ਭੱਲਾ ਨੂੰ ਨਵੇਂ ਅਕਾਦਮਿਕ ਸੈਸ਼ਨ ਦੇ ਆਗ਼ਾਜ਼ ਵਿੱਚ ਹਵਨ ਯੱਗ ਸਫ਼ਲਤਾਪੂਰਵਕ ਸੰਪੰਨ ਕਰਵਾਉਣ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਵਧੀਆ ਭਵਿੱਖ ਲਈ ਆਸ਼ੀਰਵਾਦ ਦਿੱਤਾ।
ਕਾਲਜ ਸਕੱਤਰ ਐਡਵੋਕੇਟ ਸ੍ਰੀ.ਨਵਰੋਜ਼ ਸ਼ਰਮਾ ਨੇ ਬੀ.ਐਡ. ਅਤੇ ਐਮ.ਐਡ ਦੇ ਨਵੇਂ ਆਏ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀਆਂ ਮੁਬਾਰਕਾਂ ਦਿੱਤੀਆਂ।
ਯਜਮਾਨ ਸ੍ਰੀ ਰਾਮਪਾਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਪਰਮਾਤਮਾ ਦੇ ਆਸ਼ੀਰਵਾਦ ਨਾਲ ਹਰ ਕੰਮ ਸ਼ੁਰੂ ਕਰਨਾ ਚਾਹੀਦਾ ਹੈ।ਡੀ.ਏ.ਵੀ. ਸੰਸਥਾ ਦੇ ਮਹੱਤਵ ਨੂੰ ਦੱਸਦੇ ਹੋਏ ਉਨਾਂ੍ਹ ਕਿਹਾ ਕਿ ਡੀ.ਏ.ਵੀ.ਸੰਸਥਾ ਇੱਕ ਅਜਿਹੀ ਸੰਸਥਾ ਹੈ ਜਿਸ ਨੇ ਕੁੜੀਆਂ ਨੂੰ ਸਿੱਖਿਆ ਦੇਣ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਾਲਿਜ ਦੇ ਬੁਨਿਆਦੀ ਢਾਂਚੇ ਅਤੇ ਵਿਦਿਆਰਥੀਆਂ ਦੇ ਅਨੁਸਾਸ਼ਨ ਦੀ ਸ਼ਲਾਘਾ ਕੀਤੀ।ਉਨਾਂ੍ਹ ਨੇ ਭਵਿੱਖਤ ਅਧਿਆਪਕਾਂ ਨੂੰ ਅਨੁਸਾਸ਼ਿਤ,ਦਿਲ ਤੋਂ ਅਧਿਆਪਨ ਕਰਨ ਅਤੇ ਹਮੇਸ਼ਾ ਅਧਿਆਪਕ ਨੂੰ ਸਿੱਖਣ ਅਤੇ ਸਿਖਾਉਣ ਲਈ ਤਿਆਰ ਰਹਿਣ ਵਾਸਤੇ ਪ੍ਰੇਰਿਤ ਕੀਤਾ
ਸ਼੍ਰੀਮਤੀ ਮੀਨਾ ਸ਼ਰਮਾ ਜੀ ਨੇ ਕਿਹਾ ਕਿ ਉਹ ਗਿਆਨ ਦੀ ਪ੍ਰਾਪਤੀ ਸੱਚਾਈ ਅਤੇ ਸਖ਼ਤ ਮਿਹਨਤ ਨਾਲ ਹੀ ਆਪਣੇ ਸਤਿਕਾਰਤ ਅਧਿਆਪਨ ਦੇ ਪੇਸ਼ੇ ਨੂੰ ਉੁਚਾਈਆਂ ਤੱਕ ਪਹੁੰਚਾ ਸਕਦੇ ਹਾਂ।
ਕਾਲਜ ਪ੍ਰਿੰਸੀਪਲ ਡਾ.ਵਿਧੀ ਭੱਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਨੂੰ ਆਪਣੇ ਅੰਦਰ ਦੀਆਂ ਸ਼ਕਤੀਆਂ ਨੂੰ ਪਹਿਚਾਣ ਕੇ ਆਪਣੀਆਂ ਕਦਰਾਂ-ਕੀਮਤਾਂ ਦੀ ਪਾਲਣਾ ਕਰ ਕੇ ਆਪਣੇ ਆਚਰਨ ਨੂੰ ਉਚੇਰਾ ਬਣਾਉਣਾ ਚਾਹੀਦਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਕਾਲਜ ਦੇ ਇਤਿਹਾਸ ਅਤੇ ਪ੍ਰਾਪਤੀਆਂ,ਇਸ ਦੇ ਬੁਨਿਆਦੀ ਢਾਂਚੇ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।

Comments