ਭਾਖੜਾ ਬਿਆਸ ਪ੍ਰਬੰਧ ਬੋਰਡ, ਤਲਵਾੜਾਹਿੰਦੀ ਪੰਦਰਵਾੜੇ ਤਹਿਤ ਨੋਟਿੰਗ ਅਤੇ ਡਰਾਫਟਿੰਗ ਵਿਸ਼ੇ ’ਤੇ ਪ੍ਰਤਿਯੋਗਿਤਾ ਕਰਵਾਈ



ਹੁਸ਼ਿਆਰਪੁਰ/ਦਲਜੀਤ ਅਜਨੋਹਾ 

ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐਮਬੀ), ਤਲਵਾੜਾ ਵਿਖੇ ਹਿੰਦੀ ਪੰਦਰਵਾੜੇ ਦੇ ਸਬੰਧ ਵਿੱਚ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਬੋਰਡ ਦੇ ਕਰਮਚਾਰੀਆਂ ਲਈ ‘ਹਿੰਦੀ ਨੋਟਿੰਗ ਅਤੇ ਡਰਾਫਟਿੰਗ’ ਵਿਸ਼ੇ ’ਤੇ ਪ੍ਰਤਿਯੋਗਿਤਾ ਕਰਵਾਈ ਗਈ। ਇਸ ਪ੍ਰਤਿਯੋਗਿਤਾ ਵਿੱਚ ਬਿਆਸ ਡੈਮ ਪ੍ਰੋਜੈਕਟ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

ਇਸ ਮੌਕੇ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਕਿਹਾ ਕਿ ਹਿੰਦੀ ਪਖਵਾੜਾ ਸਰਕਾਰੀ ਕੰਮਕਾਜ ਵਿੱਚ ਰਾਜਭਾਸ਼ਾ ਹਿੰਦੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਕਰਮਚਾਰੀਆਂ ਨੂੰ ਹਿੰਦੀ ਵਿੱਚ ਸਰਲ, ਪ੍ਰਭਾਵਸ਼ਾਲੀ ਅਤੇ ਸੁਚੱਜੇ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨ ਦਾ ਇੱਕ ਮਹੱਤਵਪੂਰਨ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਤਿਯੋਗਿਤਾਵਾਂ ਕਰਵਾਉਣ ਦਾ ਉਦੇਸ਼ ਕਰਮਚਾਰੀਆਂ ਵਿੱਚ ਹਿੰਦੀ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਦਫ਼ਤਰੀ ਕੰਮਕਾਜ ਵਿੱਚ ਹਿੰਦੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਸਮੂਹ ਕਰਮਚਾਰੀਆਂ ਨੂੰ ਹਿੰਦੀ ਪਖਵਾੜੇ ਦੌਰਾਨ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਉਪ ਮੁੱਖ ਇੰਜਨੀਅਰ ਵਿਮਲ ਕੁਮਾਰ ਮੀਨਾ ਨੇ ਪ੍ਰਤਿਯੋਗਿਤਾ ਸ਼ੁਰੂ ਕਰਵਾਉਂਦਿਆਂ ਦੱਸਿਆ ਕਿ ਪ੍ਰਤਿਯੋਗਿਤਾ ਦੌਰਾਨ ਭਾਗੀਦਾਰਾਂ ਨੇ ਦਿੱਤੇ ਗਏ ਵਿਸ਼ਿਆਂ ’ਤੇ ਹਿੰਦੀ ਵਿੱਚ ਨੋਟਿੰਗ ਅਤੇ ਡਰਾਫਟਿੰਗ ਤਿਆਰ ਕੀਤੀ। ਪ੍ਰਤਿਯੋਗਿਤਾ ਦਾ ਉਦੇਸ਼ ਸਰਕਾਰੀ ਪੱਤਰ-ਵਿਹਾਰ ਵਿੱਚ ਹਿੰਦੀ ਦੀ ਵਿਹਾਰਕ ਵਰਤੋਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਕਰਮਚਾਰੀਆਂ ਦੀ ਭਾਸ਼ਾਈ ਸਮਰੱਥਾ ਨੂੰ ਉਤਸ਼ਾਹਿਤ ਕਰਨਾ ਸੀ।

ਇਸ ਪ੍ਰਤਿਯੋਗਿਤਾ ਨੂੰ ਕਰਵਾਉਣ ਵਿਚ ਐਸਡੀਓ ਗਿਆਨ ਇੰਦਰ ਅਤੇ ਤਰਨਦੀਪ ਸਿੰਘ ਅਤੇ ਸਟਾਫ ਦੀ ਅਹਿਮ ਭੁਮਿਕਾ ਰਹੀ। ਜੇਤੂਆਂ ਨੂੰ ਗਣਤੰਤਰ ਦਿਵਸ ਤੇ ਸਨਮਾਨਿਤ ਕੀਤਾ ਜਾਵੇਗਾ।

Comments