ਨੌਜਵਾਨ ਖੂਨ ਦਾਨੀ ਜੋੜਾ ਆਯੂਸ਼ ਅਤੇ ਅੰਕਿਤਾ ਵੱਲੋਂ ਨੇਤਰ ਦਾਨ ਸੇਵਾ ਰਾਹੀਂ ਨੇਤਰਹੀਣ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨੀ ਪ੍ਰਦਾਨ ਕਰਨ ਦਾ ਲਿਆ ਸੰਕਲਪ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਮਾਜ ਸੇਵੀ ਆਯੂਸ਼ ਅਤੇ ਅੰਕਿਤਾ ਜਿਨ੍ਹਾਂ ਨੇ ਆਪਣੇ ਵਿਆਹ ਦੀ ਰੀਸੈ਼ਪਸ਼ਨ ਦੇ ਮੌਕੇ ਤੇ ਖੂਨ ਦਾਨ ਕੈਂਪ ਅਯੋਜਨ ਕੀਤਾ ਜਿਸ ਵਿੱਚ ਆਪ ਖੂਨ ਦਾਨ ਕੀਤਾ ਅਤੇ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਇਸ ਮਹਾਨ ਸੇਵਾ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।
ਹੁਣ ਉਨ੍ਹਾਂ ਨੇ ਨੇਤਰ ਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵਿਖੇ ਨੇਤਰ ਦਾਨ ਕਰਨ ਦਾ ਪ੍ਰਣ ਲਿਆ ਅਤੇ ਸੰਕਲਪ ਲਿਆ ਕੇ ਉਹ ਖੂਨ ਦਾਨ ਸੇਵਾ ਦੇ ਨਾਲ ਨਾਲ ਨੇਤਰਹੀਣ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨੀ ਪ੍ਰਦਾਨ ਕਰਨ ਲਈ ਆਪਣੀਆਂ ਸੇਵਾਵਾਂ ਦੇਣਗੇ ਅਤੇ ਖੂਨ ਦਾਨ, ਨੇਤਰ ਦਾਨ ਅਤੇ ਅੰਗ ਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਆਪਣੀਆਂ ਸੇਵਾਵਾਂ ਦੇਣਗੇ।
ਇਸ ਮਹਾਨ ਸੇਵਾ ਕਾਰਜ ਲਈ ਡਾਕਟਰ ਨੇਹਾ ਪੋਲ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਨੇਤਰ ਦਾਨ ਸਨਮਾਨਿਤ ਸਾਰਟੀਫੀਕੇਟ ਪ੍ਰਦਾਨ ਕੀਤੇ ਗਏ।
ਇਸ ਤੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਅਤੇ ਬਲਜੀਤ ਸਿੰਘ ਪਨੇਸਰ ਵੱਲੋਂ ਵੀ ਇਸ ਜੋੜੀ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਜੇਕਰ ਨੌਜਵਾਨ ਵਰਗ ਆਪਣੇ ਜੀਵਨ ਦੀਆਂ ਪ੍ਰੀਵਾਰਕ ਜੁ਼ੁਮੇਵਾਰੀਆਂ ਦੇ ਨਾਲ ਨਾਲ
ਸਮਾਜਿਕ ਭਲਾਈ ਦੇ ਕਾਰਜਾਂ ਨਾਲ ਜੁੜਨ ਆਪਣੇ ਆਸ ਪਾਸ ਦੇ ਸਮਾਜ ਅਤੇ ਇਲਾਕੇ ਦੀਆਂ ਸਮੱਸਿਆਂਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲਈ ਲੋਕਾਂ ਨਾਲ ਵਿਚਾਰ ਵਟਾਂਦਰੇ ਕਰਨ, ਗਰੀਬ ਪਰਿਵਾਰਾਂ ਦੀ ਮਦਦ ਕਰਨ ਉਨ੍ਹਾਂ ਨੂੰ ਵਿਦਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨ, ਸਮਾਜ ਵਿਚ ਖੂਨ ਦਾਨ, ਨੇਤਰ ਦਾਨ ਅਤੇ ਅੰਗ ਦਾਨ ਦੀ ਮਹੱਤਤਾ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਤਾਂ ਸਮਾਜ ਵਿਚ ਨਵੀਂ ਕ੍ਰਾਂਤੀ ਪੈਦਾ ਹੋ ਸਕਦੀ ਹੈ।
Comments
Post a Comment