*ਕੋਟ ਫਤੂਹੀ ਪ੍ਰਾਇਮਰੀ ਬਲਾਕ ਦੀਆਂ ਖੇਡਾਂ ਦਾ ਸ਼ਾਨੋ-ਸ਼ੌਕਤ ਨਾਲ ਹੋਇਆ ਆਗਾਜ਼।*


ਹੁਸ਼ਿਆਰਪੁਰ/ਦਲਜੀਤ ਅਜਨੋਹਾ 

*ਕੋਟ ਫਤੂਹੀ ਬਲਾਕ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਗਾਜ ਸ਼ਾਨੋ-ਸ਼ੌਕਤ ਨਾਲ ਕਲੱਸਟਰ ਇਨਚਾਰਜ ਮੈਡਮ ਦਰਸ਼ਨ ਕੌਰ ਸੀ.ਐੱਚ.ਟੀ ਅਜਨੋਹਾ, ਬਲਜਿੰਦਰ ਪਾਲ ਸੀ.ਐੱਚ.ਟੀ ਇੰਨਚਾਰਜ ਅੱਛਰਵਾਲ, ਕਰਮਵੀਰ ਸੀ.ਐੱਚ.ਟੀ ਇੰਨਚਾਰਜ ਨਡਾਲੋਂ, ਜਤਿੰਦਰ ਕੁਮਾਰ ਸੀ.ਐੱਚ.ਟੀ. ਇੰਨਚਾਰਜ ਐਮਾਂ ਜੱਟਾਂ, ਗੁਰਪ੍ਰੀਤ ਕੌਰ ਸੀ.ਐੱਚ.ਟੀ. ਇੰਨਚਾਰਜ ਮਜਾਰਾ ਡੀਂਗਰੀਆਂ, ਸੀਮਾ ਜੱਸੀ ਕਲਸਟਰ ਇੰਚਾਰਜ ਅਹਿਰਾਣਾ ਖੁਰਦ ਅਤੇ ਮੀਨਾਕਸ਼ੀ ਸੀ.ਐੱਚ.ਟੀ. ਇੰਨਚਾਰਜ ਬਹਿਬਲਪੁਰ ਦੀ ਅਗਵਾਈ ਵਿੱਚ ਅਤੇ ਸੁਖਜੀਵਨ ਸਿੰਘ, ਬਲਵੀਰ ਸਿੰਘ, ਪਲਵਿੰਦਰ ਕੌਰ, ਰਵਿੰਦਰ ਕੌਰ, ਪਰਮਜੀਤ ਕੌਰ, ਕੁਲਵੰਤ ਕੌਰ, ਨਿਸ਼ਾ ਕੁਮਾਰੀ, ਜੋਤੀ, ਸਰਬਜੀਤ ਕੌਰ, ਹਰਦੇਵ ਗਿੱਲ, ਰਾਜਵਿੰਦਰ ਕੌਰ, ਗੁਰਜੀਤ ਦੇਵੀ, ਅਮਰਜੀਤ, ਕਮਲਾ ਦੇਵੀ, ਕੁਲਵੀਰ ਕੌਰ ਅਤੇ ਸਤਵੀਰ ਕੌਰ (ਸਾਰੇ ਹੈੱਡ-ਟੀਚਰ) ਦੀ ਦੇਖਰੇਖ ਵਿੱਚ ਕਲੱਸਟਰ ਅਜਨੋਹਾ ਵਿਖੇ ਹੋਇਆ।ਇਨ੍ਹਾਂ ਖੇਡਾਂ ਦਾ ਉਦਘਾਟਨ ਪ੍ਰਿੰਸੀਪਲ ਹਰਮਨੋਜ ਕੁਮਾਰ, ਬੀ.ਐਨ.ਓ ਪਵਨ ਕੁਮਾਰ, ਸੀ.ਐਚ.ਟੀ ਹਰਬੰਸ ਲਾਲ ਸੀ, ਐਚ.ਟੀ ਰਾਮ ਸਰੂਪ, ਸੀ.ਐਚ.ਟੀ ਪ੍ਰਦੀਪ ਕੁਮਾਰ ਅਤੇ ਚੇਅਰਮੈਨ ਗੁਰਮੀਤ ਸਿੰਘ ਨੇਂ ਸਾਂਝੇ ਤੌਰ ਤੇ ਕੀਤਾ।ਇਹਨਾਂ ਖੇਡਾਂ ਵਿੱਚ ਕੋਟ ਫਤੂਹੀ ਬਲਾਕ ਦੇ ਸੱਤ ਕਲੱਸਟਰਾਂ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਰਹੇ ਹਨ।ਪਹਿਲੇ ਦਿਨ ਖੇਡੇ ਕਬੱਡੀ (ਲੜਕੇ) ਪਹਿਲੇ ਮੈਚ ਵਿੱਚ ਅੱਛਰਵਾਲ ਕਲੱਸਟਰ ਦੀ ਟੀਮ ਨੇ ਐਮਾ ਜੱਟਾਂ ਕਲੱਸਟਰ ਨੂੰ ਹਰਾਇਆ, ਦੂਜੇ ਮੈਚ ਵਿੱਚ ਮਜਾਰਾ ਡੀਂਗਰੀਆ ਕਲੱਸਟਰ ਨੇ ਅਜਨੋਹਾ ਕਲੱਸਟਰ ਨੂੰ ਹਰਾਇਆ, ਤੀਜੇ ਮੈਚ ਵਿੱਚ ਬਹਿਬਲਪੁਰ ਕਲੱਸਟਰ ਨੇ ਅਹਿਰਾਣਾ ਖੁਰਦ ਕਲੱਸਟਰ ਨੂੰ ਹਰਾਇਆ।ਸੌ ਮੀਟਰ ਦੌੜ ਵਿੱਚ ਜੈਬੀਅਲ ਨੇ ਪਹਿਲਾ, ਨਵਜੋਤ ਨੇ ਦੂਜਾ ਅਤੇ ਅਮਾਨਤ ਮਸੀਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਸ਼ਤਰੰਜ (ਲੜਕੇ) ਵਿੱਚ ਅਹਿਰਾਣਾ ਖੁਰਦ ਕਲੱਸਟਰ ਨੇ ਪਹਿਲਾ, ਬਹਿਬਲ ਪੁਰ ਕਲੱਸਟਰ ਨੇ ਦੂਜਾ ਅਤੇ ਐਮਾ ਜੱਟਾਂ ਕਲੱਸਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਦੋ ਸੌ ਮੀਟਰ ਦੌੜ ਵਿੱਚ ਜੈਬੀਅਲ ਨੇ ਪਹਿਲਾ, ਨਵਜੋਤ ਨੇ ਦੂਜਾ ਅਤੇ ਉਬੈਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਚਾਰ ਸੌ ਮੀਟਰ ਦੌੜ ਵਿੱਚ ਮਨੋਜ ਨੇ ਪਹਿਲਾ, ਰਣਵੀਰ ਨੇ ਦੂਜਾ ਅਤੇ ਉਬੈਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਛੇ ਸੌ ਮੀਟਰ ਦੌੜ ਵਿੱਚ ਆਰੀਅਨ ਨੇ ਪਹਿਲਾ, ਜੈਬੀਅਲ ਨੇ ਦੂਜਾ ਅਤੇ ਹਾਫਿਜ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਰਿਲੇਅ ਵਿੱਚ ਸਰਵੇਸ਼ ਨੇ ਪਹਿਲਾ, ਨਵਜੋਤ ਨੇ ਦੂਜਾ ਅਤੇ ਜਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸੁਰਿੰਦਰ ਸਿੰਘ, ਨਰਿੰਦਰ ਅਜਨੋਹਾ, ਹੇਮਰਾਜ, ਸੇਠੀ ਰਾਮ, ਮੱਖਣ ਸਿੰਘ, ਗੁਰਬਿੰਦਰ ਸਿੰਘ, ਅਭਿਸ਼ੇਕ ਗਰਗ, ਕੰਚਨ ਰਾਣੀ, ਹਰਪ੍ਰੀਤ ਕੌਰ, ਦਵਿੰਦਰ ਕੁਮਾਰ, ਅਨਿਲ ਕੁਮਾਰ, ਆਸਥਾ, ਹਰਮਨਪ੍ਰੀਤ ਸਿੰਘ, ਪ੍ਰੀਆ, ਧਰਮਵੀਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਸਾਹਿਲ ਹਾਂਡਾ, ਪ੍ਰਭਜੋਤ ਕੌਰ, ਅਨੂਰੀਤ, ਲਕਸ਼ਮੀ ਦੇਵੀ, ਨੇਹਾ, ਕਮਲਜੀਤ ਸਿੰਘ, ਸੁਮਨ, ਜਗਦੇਵ ਸਿੰਘ, ਅਜੇ ਕੁਮਾਰ, ਸੁਰਿੰਦਰ ਕੌਰ, ਨਰੇਸ਼ ਕੁਮਾਰ, ਸਗਲੀ ਰਾਮ, ਸਰਬਜੀਤ ਸਿੰਘ, ਸਿਮਰਨਜੀਤ ਸਿੰਘ, ਅਵਤਾਰ ਸਿੰਘ, ਅਮਨਦੀਪ ਕੌਰ, ਲਖਜੀਤ ਕੌਰ, ਸੰਦੀਪ ਸਿੰਘ, ਅਮਨਦੀਪ ਸਿੰਘ, ਰਵਿੰਦਰ ਸਿੰਘ, ਏਕਤਾ ਰਾਣੀ ਆਦਿ ਸਮੇਤ ਵੱਖ-ਵੱਖ ਸਕੂਲਾਂ ਦੇ ਗਾਈਡ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।*

Comments