ਬਾਰਾਪੁਰ ਦੀ ਛਿੰਝ ਵਿੱਚ ਸ਼ਕਤੀ ਯਾਦਵ ਕੋਟਲਾ ਦਾ ਦਬਦਬਾ, 71 ਹਜ਼ਾਰ ਦੀ ਪਟਕੇ ਦੀ ਕੁਸ਼ਤੀ ਜਿੱਤੀਮਨੀਸ਼ ਭਵਾਨੀ ਹਰਿਆਣਾ ਨੂੰ ਚਿੱਤ ਕਰ ਦਰਜ ਕੀਤੀ ਸ਼ਾਨਦਾਰ ਜਿੱਤ, ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਕਰੀਬ 250 ਪਹਿਲਵਾਨ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪਿੰਡ ਬਾਰਾਪੁਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛਿੰਝ ਮੇਲੇ ਦਾ ਆਯੋਜਨ ਕੀਤਾ ਗਿਆ। ਮੇਲੇ ਵਿੱਚ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਕਰੀਬ 250 ਪਹਿਲਵਾਨਾਂ ਨੇ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਦੌਰਾਨ ਕੁੱਲ 130 ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਪਹੁੰਚੇ।
ਮੇਲੇ ਦੀ ਮੁੱਖ 71 ਹਜ਼ਾਰ ਰੁਪਏ ਦੀ ਪਟਕੇ ਦੀ ਕੁਸ਼ਤੀ ਵਿੱਚ ਪਹਿਲਵਾਨ ਸ਼ਕਤੀ ਯਾਦਵ ਕੋਟਲਾ ਨੇ ਮਨੀਸ਼ ਭਵਾਨੀ, ਹਰਿਆਣਾ ਨੂੰ ਚਿੱਤ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ। ਪਟਕੇ ਦੀ ਕੁਸ਼ਤੀ ਦਾ ਉਦਘਾਟਨ ਪੰਚਾਇਤ ਸਮਿਤੀ ਮੈਂਬਰ ਸਰਵਣ ਕਿਸਾਨਾ ਵੱਲੋਂ ਕੀਤਾ ਗਿਆ।
ਇਸ ਮੌਕੇ ਜਸਪਾਲ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਹਰ ਸਾਲ ਛਿੰਝ ਮੇਲਾ ਕਰਵਾਇਆ ਜਾਂਦਾ ਹੈ। ਉਨ੍ਹਾਂ ਨੇ ਮੇਲੇ ਦੀ ਸਫਲਤਾ ਲਈ ਸਹਿਯੋਗ ਦੇਣ ਵਾਲੇ ਸਮੂਹ ਪਿੰਡ ਵਾਸੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਸਾਬਕਾ ਸਰਪੰਚ ਬਲਦੇਵ ਸਿੰਘ ਅਤੇ ਸਾਬਕਾ ਸਰਪੰਚ ਸੁਰਿੰਦਰ ਪਾਲ ਨੇ ਪਿੰਡ ਵਾਸੀਆਂ ਨੂੰ ਛਿੰਝ ਮੇਲੇ ਦੀ ਸਫਲਤਾ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਪੇਂਡੂ ਖੇਤਰਾਂ ਵਿੱਚ ਕੁਸ਼ਤੀ ਅਤੇ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਸਾਬਕਾ ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਸੁਰਿੰਦਰ ਪਾਲ, ਜਸਪਾਲ ਸਿੰਘ, ਚਰਨਜੀਤ ਕਾਕਾ, ਬੱਬੂ ਫੌਜੀ, ਕੁਲਵੰਤ ਫੌਜੀ, ਸ਼੍ਰੀਰਾਮ, ਜੋਗਿੰਦਰ ਜਿੰਦੀ, ਸੋਮਾ ਸਿੰਘ, ਜਸਵੀਰ ਸ਼ੀਰਾ, ਅਜਮੇਲ ਸਿੰਘ, ਅਵਤਾਰ ਬੱਗਾ, ਸੁਖਵਿੰਦਰ ਸੂਖਾ, ਅਜੈ ਕੁਮਾਰ, ਪ੍ਰਦੀਪ ਕਾਲਾ, ਨਿਰਮਲ ਪੰਚ, ਸੁਭਾਸ਼ ਚੰਦਰ, ਅਮਰਜੀਤ ਅੰਬੀ, ਪ੍ਰੀਤਮ ਲੰਬੜ, ਜੀਤ ਸਿੰਘ, ਮੱਖਣ ਸਿੰਘ, ਚਰਨਜੀਤ ਚੰਨੀ, ਸੂਖਾ ਬਾਬਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Comments
Post a Comment