**5 ਸਾਲਾਂ ਬੱਚੇ ਹਰਵੀਰ ਨਾਲ ਕੁਕਰਮ ਕਰਕੇ ਹੱਤਿਆ ਕਰਨ ਵਾਲੇ ਨਾਨਕੇ ਯਾਦਵ ਨੂੰ ਹੋਈ ਫਾਂਸੀ ਦੀ ਸਜ਼ਾ***ਫਾਸਟ ਟਰੈਕ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਮੈਡਮ ਮਨਪ੍ਰੀਤ ਕੌਰ ਜੀ ਵਲੋਂ ਸੁਣਾਇਆ ਗਿਆ ਫੈਸਲਾ***ਪੀੜਤ ਪਰਿਵਾਰ ਵਲੋਂ ਮਾਣਯੋਗ ਅਦਾਲਤ ਦੇ ਫੈਸਲੇ ਤੇ ਕਿਹਾ ਮਿਲਿਆ ਇਨਸਾਫ****ਪੀੜਤ ਪਰਿਵਾਰ ਵਲੋਂ ਇਸ ਫੈਸਲੇ ਨੂੰ ਪਰਮਾਤਮਾ ਦਾ ਇਨਸਾਫ ਤੇ ਵਕੀਲ ਸਾਹਿਬ ਦੀ ਮਿਹਨਤ ਦੱਸਿਆ

 
ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਹੁਸ਼ਿਆਰਪੁਰ ਸ਼ਹਿਰ ਦੇ ਵਿੱਚ 9/92025 ਨੂੰ ਇਕ ਪ੍ਰਵਾਸੀ ਨਾਨਕੇ ਯਾਦਵ ਵਲੋਂ 5 ਸਾਲ ਦੇ ਬੱਚੇ ਨੂੰ ਚੁੱਕ ਕੇ ਅਗਿਆਤ ਥਾਂ ਲਿਜਾ ਕੇ ਉਸ ਨਾਲ ਕੁਕਰਮ ਕੀਤਾ ਤੇ ਬਾਅਦ ਵਿੱਚ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਇਸ ਘਟਨਾ ਦੇ ਨਾਲ ਜਿੱਥੇ ਪੂਰੇ ਸ਼ਹਿਰ ਦਾ ਮਾਹੌਲ ਗ਼ਮਗੀਨ ਹੋਇਆ ਉਥੇ ਹਰ ਪਾਸੇ ਤੋਂ ਇਸ ਘਟਨਾ ਦੀ ਨਿਖੇਦੀ ਵੀ ਹੋਈ 
ਉਸ ਸਮੇਂ ਪੁਲਸ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਕੇ ਮਾਮਲਾ ਦਰਜ਼ ਕਰ ਦਿੱਤਾ 
ਇਸੇ ਦੌਰਾਨ ਇਸ ਦੁੱਖਦਾਈ ਘਟਨਾ ਦਾ ਪਤਾ ਜਿਉਂ ਹੀ ਸ਼ਹਿਰ ਦੇ ਪ੍ਰਮੁੱਖ ਵਕੀਲ ਅਸ਼ਵਨੀ ਕੁਮਾਰ ਵਰਮਾ ਹੋਰਾਂ ਨੂੰ ਪਤਾ ਲੱਗਾ ਉਨ੍ਹਾਂ ਤੁਰੰਤ ਪੀੜਤ ਪਰਿਵਾਰ ਦੇ ਨਾਲ ਰਾਬਤਾ ਕਰਕੇ ਉਨ੍ਹਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ ਤੇ ਨਾਲ ਹੀ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦੇ ਕੇ ਇਸ ਮਾਮਲੇ ਦੀ ਪੈਰਵੀ ਸ਼ੁਰੂ ਕਰ ਦਿੱਤੀ ਵਕੀਲ ਸਾਹਿਬ ਮੁਤਾਬਕ ਬੇਸ਼ੱਕ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕਈ ਤਰ੍ਹਾਂ ਦੀਆਂ ਔਕੜਾਂ ਵੀ ਆਈਆਂ ਪਰ ਉਨ੍ਹਾਂ ਨੇ ਇਸ ਮਾਮਲੇ ਨੂੰ ਹਰ ਪਹਿਲੂ ਤੋਂ ਦੇਖਦਿਆਂ ਕੇਸ ਦੀ ਪੈਰਵੀ ਕੀਤੀ ਪਰਮਾਤਮਾ ਦੀ ਕਿਰਪਾ ਤੇ ਉਨ੍ਹਾਂ ਦੀ ਮਿਹਨਤ ਨਾਲ ਅੱਜ 18/9/2026 ਨੂੰ ਇਸ ਮਾਮਲੇ ਵਿਚ ਦੋਸ਼ੀ ਨਾਨਕੇ ਯਾਦਵ ਨੂੰ ਮਾਣਯੋਗ ਅਦਾਲਤ ਵਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ
ਮਾਣਯੋਗ ਅਦਾਲਤ ਦੇ ਇਸ ਫੈਸਲੇ ਪੂਰੇ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਲੋਕਾਂ ਦਾ ਕਹਿਣਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਇਹ ਜਿੱਥੇ ਪਰਿਵਾਰ ਨੂੰ ਇਨਸਾਫ ਮਿਲਿਆ ਹੈ ਉਥੇ ਲੋਕਾਂ ਵਿਚ ਕਾਨੂੰਨ ਪ੍ਰਤੀ ਵਿਸ਼ਵਾਸ ਵੀ ਦ੍ਰਿੜ ਹੋਇਆ ਹੈ

Comments