***ਚੱਬੇਵਾਲ ਥਾਣੇ ਵਿੱਚ ਸੰਤ ਜਸਵਿੰਦਰ ਸਿੰਘ ਡਾਂਡੀਆਂ ਖ਼ਿਲਾਫ਼ ਦਰਜ ਪਰਚੇ ਨੂੰ ਲੈਅ ਕੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਵਲੋਂ ਪੁਲਿਸ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ *****ਐਸਐਸਪੀ ਹੋਰਾਂ ਦੀ ਡਿਊਟੀ ਮਸਰੂਫੀਅਤ ਕਰਨ ਐੱਸ ਪੀ ਹੈੱਡਕੁਆਰਟਰ ਨੂੰ ਦਿੱਤਾ ਮੰਗ ਪੱਤਰ 5 ਦਿਨਾਂ ਵਿੱਚ ਨਿਰਪੱਖ ਜਾਂਚ ਦਾ ਦਿੱਤਾ ਭਰੋਸਾ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਨੇ ਅੱਜ ਹੁਸ਼ਿਆਰਪੁਰ ਵਿਖੇ ਥਾਣਾ ਚੱਬੇਵਾਲ ਵਿੱਚ ਸੰਤ ਜਸਵਿੰਦਰ ਸਿੰਘ ਡਾਂਡੀਆਂ ਖ਼ਿਲਾਫ਼ ਦਰਜ ਪਰਚੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਅੱਗੇ ਰੋਸ ਪ੍ਰਗਟ ਕੀਤਾ।
ਐਸਐਸਪੀ ਸੰਦੀਪ ਕੁਮਾਰ ਮਲਿਕ ਦੀ ਗੈਰਹਾਜ਼ਰੀ ਵਿੱਚ ਜਥੇਬੰਦੀ ਨੇ ਆਪਣਾ ਮੰਗ ਪੱਤਰ ਐੱਸ ਪੀ ਹੈੱਡਕੁਆਰਟਰ ਨਵਨੀਤ ਕੌਰ ਗਿੱਲ ਨੂੰ ਸੌਂਪਿਆ। ਆਗੂਆਂ ਨੇ ਦੋਸ਼ ਲਾਇਆ ਕਿ ਡਾ. ਅਜੇ ਮੱਲ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਪਰਚਾ ਸਰਾਸਰ ਗਲਤ ਹੈ ਅਤੇ ਇਸ ਦੀ ਸੋਧ ਕਰਕੇ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਮੌਕੇ ਸੰਤ ਕੁਲਵੰਤ ਰਾਮ ਨੇ ਕਿਹਾ ਕਿ ਭਾਰਤੀ ਸੰਵਿਧਾਨ, ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਵੱਲੋਂ ਰਵਿਦਾਸੀਆ ਧਰਮ ਸਬੰਧੀ ਕੋਈ ਨਵਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਪਰਚੇ ਰਾਹੀਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜਿਸ ਦੀ ਜਥੇਬੰਦੀ ਸਖ਼ਤ ਨਿਖੇਧੀ ਕਰਦੀ ਹੈ। ਐੱਸ ਪੀ ਹੈੱਡਕੁਆਰਟਰ ਨਵਨੀਤ ਕੌਰ ਗਿੱਲ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਪੰਜ ਦਿਨਾਂ ਅੰਦਰ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
Comments
Post a Comment