24 ਸਤੰਬਰ ਨੂੰ ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ ਮਹਾ ਰੈਲੀ ਲਈ ਬੈਠਕ


ਹੁਸ਼ਿਅਰਪੁਰ/ਦਲਜੀਤ ਅਜਨੋਹਾ — ਵਿਧਾਨ ਸਭਾ ਹਲਕਾ ਚੱਬੇਵਾਲ ਵਿੱਚ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਡਾਂਡੀਆ ਦੇ ਘਰ, ਅਵਤਾਰ ਸਿੰਘ ਕੰਗ ਦੀ ਅਗਵਾਈ ਹੇਠ ਭਾਜਪਾ ਵੱਲੋਂ 24 ਸਤੰਬਰ ਨੂੰ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਖ਼ਿਲਾਫ਼ ਕੱਢੀ ਜਾ ਰਹੀ ਮਹਾ ਰੈਲੀ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਭਾਜਪਾ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ 24 ਸਤੰਬਰ ਨੂੰ ਮਹਾ ਰੈਲੀ ਕੱਢੀ ਜਾ ਰਹੀ ਹੈ, ਜੋ ਪੰਜਾਬ ਦੇ ਵੱਖ-ਵੱਖ ਸਥਾਨਾਂ ਤੋਂ ਸ਼ੁਰੂ ਹੋ ਕੇ ਸੂਬੇ ਭਰ ਵਿੱਚ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰੇਗੀ।
ਇਸ ਮੁਹਿੰਮ ਦਾ ਸਮਾਪਨ 30 ਸਤੰਬਰ ਨੂੰ ਹੋਵੇਗਾ ਅਤੇ ਸਮਾਪਤੀ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਿਰਕਤ ਕਰਨਗੇ ਤੇ ਭਾਰੀ ਇਕੱਠ ਨੂੰ ਸੰਬੋਧਨ ਕਰਨਗੇ।
ਅਵਤਾਰ ਸਿੰਘ ਡਾਂਡੀਆ ਮੁਤਾਬਕ ਇਸ ਰੈਲੀ ਰਾਹੀਂ ਨਸ਼ਾ ਵਿਰੋਧੀ ਜਾਗਰੂਕਤਾ ਨੂੰ ਤੇਜ਼ ਕਰਨ ਅਤੇ ਲੋਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਕ੍ਰਿਪਾਲ ਸਿੰਘ (ਪ੍ਰਧਾਨ ਭਾਮ ਮੰਡਲ), ਅਸ਼ੋਕ ਕੌਸ਼ਲ (ਪ੍ਰਧਾਨ ਕੋਟ ਫਤੂਹੀ ਮੰਡਲ), ਸੋਮ ਨਾਥ (ਬਾੜ੍ਹੀਆਂ ਕਲਾਂ), ਸੁਖਵੰਤ ਸਿੰਘ ਸੁੱਖਾ (ਬਾੜ੍ਹੀਆਂ ਕਲਾਂ), ਗੁਰਪਾਲ ਸਿੰਘ ਨਡਾਲੋਂ ਅਤੇ ਹੈਪੀ ਦਿਹਾਨਾ ਸਮੇਤ ਹੋਰ ਕਈ ਆਗੂ ਅਤੇ ਵਰਕਰ ਹਾਜ਼ਰ ਸਨ।

Comments