ਵੱਖਰਾ ਸਵਾਦ – ਇੱਕ ਸਵਾਦ, ਜੋ ਯਾਦ ਬਣ ਜਾਵੇ”24-25 ਅਕਤੂਬਰ ਨੂੰ ਹੋਵੇਗਾ ‘ਵੱਖਰਾ ਸਵਾਦ ਫੂਡ ਫੈਸਟੀਵਲ

ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਮਾਸਟਰਸ਼ੈਫ ਫਾਈਨਲਿਸਟ ਗੁਰਕੀਰਤ ਸਿੰਘ, ਦੇਸ਼ ਭਰ ਦੇ ਫੂਡ ਬਲੌਗਰਜ਼ ਅਤੇ ਪ੍ਰਮੁੱਖ ਫੂਡ ਬ੍ਰਾਂਡ ਹੋਣਗੇ ਖਿੱਚ ਦਾ ਕੇਂਦਰ
ਹੁਸ਼ਿਆਰਪੁਰ: ਆਰ.ਜੇ. ਕ੍ਰੀਏਟਰਜ਼ ਵੱਲੋਂ ਫੂਡ ਐਂਡ ਕਰਾਫਟ ਇੰਸਟੀਚਿਊਟ, ਹੁਸ਼ਿਆਰਪੁਰ ਦੇ ਸਹਿਯੋਗ ਨਾਲ 24 ਅਤੇ 25 ਅਕਤੂਬਰ 2026 ਨੂੰ ਰੋਸ਼ਨ ਗਰਾਊਂਡ, ਹੁਸ਼ਿਆਰਪੁਰ ਵਿਖੇ ਦੋ ਰੋਜ਼ਾ ‘ਵੱਖਰਾ ਸਵਾਦ ਫੂਡ ਫੈਸਟੀਵਲ’ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਦਾ ਪੋਸਟਰ ਮਾਸਟਰਸ਼ੈਫ ਇੰਡੀਆ ਦੇ ਫਾਈਨਲਿਸਟ ਅਤੇ ਬ੍ਰਾਂਡ ਅੰਬੈਸਡਰ ਗੁਰਕੀਰਤ ਸਿੰਘ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਅਤੇ ਪ੍ਰਿੰਸੀਪਲ ਸਪਾਂਸਰ ਹੋਟਲ ਰੌਇਲ ਪਲਾਜ਼ਾ ਦੇ ਮਾਲਕ ਵਿਸ਼ਵਨਾਥ ‘ਬੰਟੀ’ ਵੱਲੋਂ ਸਾਂਝੇ ਤੌਰ ’ਤੇ ਜਾਰੀ ਕੀਤਾ ਗਿਆ।
ਮਸ਼ਹੂਰ ਫੂਡ ਬਲੌਗਰ ਗਗਨ ਪੈੱਟੂ ਸਿੰਘ ਸਮੇਤ ਦੇਸ਼ ਭਰ ਦੇ ਪ੍ਰਮੁੱਖ ਫੂਡ ਬਲੌਗਰਜ਼ ਅਤੇ ਇਨਫਲੂਐਂਸਰਜ਼ ਦੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸਮਾਗਮ ਦੌਰਾਨ ਇਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਸਾਗਰ ਰਤਨਾ, ਬਾਰਬੀਕਿਊ ਨੇਸ਼ਨ ਅਤੇ ਵੌਕ ਸਿੰਘ ਸਮੇਤ ਕਈ ਵੱਡੇ ਫੂਡ ਬ੍ਰਾਂਡਾਂ ਦੇ ਵੀ ਸੰਭਾਵਿਤ ਭਾਗੀਦਾਰ ਵਜੋਂ ਸ਼ਾਮਲ ਹੋਣ ਦੀ ਉਮੀਦ ਹੈ।
ਫੈਸਟੀਵਲ ਦੌਰਾਨ ਖੇਤਰੀ ਅਤੇ ਫਿਊਜ਼ਨ ਭੋਜਨ, ਲਾਈਵ ਕੁਕਿੰਗ, ਮਨੋਰੰਜਨ, ਖਰੀਦਦਾਰੀ ਅਤੇ ਫਨ ਜ਼ੋਨ ਮੁੱਖ ਆਕਰਸ਼ਣ ਹੋਣਗੇ। ਇਸ ਰਾਹੀਂ ਸਥਾਨਕ ਫੂਡ ਉਦਮੀਆਂ ਅਤੇ ਕਾਰੋਬਾਰਾਂ ਨੂੰ ਵੀ ਆਪਣੇ ਕੰਮ ਅਤੇ ਉਤਪਾਦਾਂ ਨੂੰ ਪ੍ਰਮੋਟ ਕਰਨ ਲਈ ਵੱਡਾ ਮੰਚ ਮਿਲੇਗਾ।
ਈਵੈਂਟ ਕੋਆਰਡੀਨੇਟਰ ਰੇਨੂ ਕੰਵਰ ਨੇ ਕਿਹਾ ਕਿ ਇਸ ਤਰ੍ਹਾਂ ਦਾ ਸਮਾਗਮ ਨਾ ਸਿਰਫ਼ ਹੁਸ਼ਿਆਰਪੁਰ, ਸਗੋਂ ਸ਼ਾਇਦ ਪੂਰੇ ਪੰਜਾਬ ਵਿੱਚ ਪਹਿਲੀ ਵਾਰ ਆਪਣੇ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਾਸੀ ਇਸ ਫੈਸਟੀਵਲ ਦਾ ਸਿਰਫ਼ ਆਨੰਦ ਹੀ ਨਹੀਂ ਮਾਣਨਗੇ, ਬਲਕਿ ਇਸ ਨੂੰ ਲੰਬੇ ਸਮੇਂ ਤੱਕ ਯਾਦ ਵੀ ਰੱਖਣਗੇ।

Comments