100 ਸਾਲਾ ਮਹਾਨ "ਆਦਿ ਧਰਮ" ਸਮਾਗਮ 'ਚ ਸ਼ਾਮਿਲ ਹੋਣ ਲਈ ਸੰਤ ਇੰਦਰ ਦਾਸ ਸੇਖੈ ਨੂੰ ਦਿੱਤਾ ਸੱਦਾ ਪੱਤਰ*ਆਦਿ ਧਰਮ ਸਮਾਗਮ 'ਚ ਸੰਗਤਾਂ ਹੁੰਮ ਹੁਮਾ ਕੇ ਸ਼ਾਮਿਲ ਹੋਣ -ਸੰਤ ਇੰਦਰ ਦਾਸ ਸੇਖੈ*ਸਮੂਹ ਸੰਤ ਸਮਾਜ ਹੋਵੇਗਾ ਸਮਾਗਮਾਂ 'ਚ ਸ਼ਾਮਿਲ - ਸੰਤ ਸਰਵਣ ਦਾਸ ਬੋਹਣ

 


ਹੁਸ਼ਿਆਰਪੁਰ/ਦਲਜੀਤ ਅਜਨੋਹਾ ਸਮਤਾ, ਸਮਾਨਤਾ ਅਤੇ ਭਾਈਚਾਰਕ ਸਾਂਝ ਮਜਬੂਤ ਕਰਨ ਲਈ ਸਥਾਪਿਤ ਕੀਤੇ ਆਦਿ ਧਰਮ ਦੇ 100 ਸਾਲਾ ਸਥਾਪਨਾ ਵਰੇਗੰਢ ਦੀ ਖੁਸ਼ੀ 'ਚ ਮਹਾਨ ਆਦਿ ਧਰਮ ਸਮਾਗਮ 1 ਨਵੰਬਰ 2026 ਦਿਨ ਐਤਵਾਰ ਨੂੰ ਡੇਰਾ ਸੰਤ ਮੇਲਾ ਰਾਮ ਨਗਰ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਇਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਸੰਤ ਇੰਦਰ ਦਾਸ ਸੇਖੈ ਨੂੰ ਸੰਤ ਸਰਵਣ ਦਾਸ ਜੀ ਗੱਦੀ ਨਸ਼ੀਨ ਡੇਰਾ ਸੰਤ ਸੀਤਲ ਦਾਸ ਬੋਹਣ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ,ਸੰਤ ਸਰਵਣ ਦਾਸ ਸਲੇਮਟਾਵਰੀ,ਮਹੰਤ ਪ੍ਰਸ਼ੋਤਮ ਲਾਲ ਇਤਿਹਾਸਕ ਦੇਹਰਾ ਚੱਕ ਹਕੀਮ ਫਗਵਾੜਾ , ਕੈਪਟਨ ਬੀ ਆਰ ਨਈਅਰ ਸੀਨੀ.ਐਗਜਿਗਟਿਵ ਐਕਸ਼ਨ ਕਮੇਟੀ ਮੈਂਬਰ ਆਦਿ ਧਰਮ ਮਿਸ਼ਨ ਬਰਮਿੰਘਮ ਯੂ ਕੇ ਆਦਿ ਨੇ ਸੱਦਾ ਪੱਤਰ ਦਿੱਤਾ।

ਇਸ ਮੌਕੇ ਸੰਤ ਇੰਦਰ ਦਾਸ ਨੇ ਕਿਹਾ ਕਿ ਆਦਿ ਧਰਮ ਹੀ ਭਾਰਤ ਦੇ ਮੂਲ ਨਿਵਾਸੀ ਲੋਕਾਂ ਦੀ ਅਸਲ ਪਹਿਚਾਣ ਅਤੇ ਸੱਭਿਅਤਾ ਹੈ। ਇਸ ਲਈ ਸਾਰੇ ਹੀ ਸਮਾਜ ਨੂੰ ਏਕਤਾ ਦਾ ਸਬੂਤ ਦਿੰਦਿਆਂ ਆਦਿ ਧਰਮ ਲਹਿਰ ਨੂੰ ਪ੍ਰਚੰਡ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ 1 ਨਵੰਬਰ ਨੂੰ ਨਗਰ ਵਿਖੇ ਹੁੰਮ ਹੁਮਾ ਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ। 

    ਇਸ ਮੌਕੇ ਸੰਤ ਸਤਵਿੰਦਰ ਹੀਰਾ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ (ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ.ਭਾਰਤ) ਅਤੇ ਮਹੰਤ ਪ੍ਰਸ਼ੋਤਮ ਲਾਲ ਗੱਦੀ ਨਸ਼ੀਨ ਇਤਿਹਾਸਕ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਿਰ ਸੱਚਖੰਡ ਚੱਕ ਹਕੀਮ ਫਗਵਾੜਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਹਾਨ ਆਦਿ ਧਰਮ ਸਮਾਗਮ 1 ਨਵੰਬਰ 2026 ਦਿਨ ਐਤਵਾਰ ਨੂੰ ਡੇਰਾ 108 ਸੰਤ ਮੇਲਾ ਰਾਮ ਨਗਰ (ਫਿਲੌਰ ) ਵਿਖੇ ਸੰਤ ਸਰਵਣ ਦਾਸ ਜੀ ਮਹਾਰਾਜ ਬੋਹਣ ਵਾਲਿਆਂ ਦੀ ਰਹਿਨੁਮਾਈ ਅਤੇ ਸੰਤ ਪਰਮਜੀਤ ਦਾਸ ਜੀ ਨਗਰ ਵਾਲਿਆਂ ਦੀ ਦੇਖ ਰੇਖ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਬਹੁਤ ਸ਼ਰਧਾ ਪੂਰਵਕ ਮਨਾਏ ਜਾਣਗੇ। ਉਨਾਂ ਦੱਸਿਆ ਕਿ ਇਨਾਂ ਸਮਾਗਮਾਂ ਵਿੱਚ ਭਾਰਤ ਦੀਆਂ ਉੱਘੀਆਂ ਮਹਾਨ ਸਖਸ਼ੀਅਤਾਂ ਤੋਂ ਇਲਾਵਾ ਸੰਤ ਮਹਾਂਪੁਰਸ਼, ਬੁੱਧੀਜੀਵੀ, ਵਿਦਵਾਨ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਸ਼ਾਮਲ ਹੋਣਗੀਆਂ। ਉਨਾਂ ਸਮੂਹ ਸੰਗਤਾਂ ਨੂੰ ਇਨਾਂ ਸਮਾਗਮਾਂ ਵਿੱਚ ਹੁੰਮ ਹੁਮਾ ਕੇ ਪਹੁੰਚ ਕੇ ਆਦਿ ਧਰਮ ਦੇ ਝੰਡੇ ਬੁਲੰਦ ਕਰਨ ਦੀ ਅਪੀਲ ਕੀਤੀ ਅਤੇ ਜਨਗਣਨਾ ਵਿੱਚ ਆਦਿ ਧਰਮ ਲਿਖਵਾਉਣ ਅਤੇ ਆਦਿ ਧਰਮ ਦਾ ਕਾਲਿਮ ਸਥਾਪਤ ਕਰਾਉਣ ਲਈ ਸਮਤਾ,ਸਮਾਨਤਾ ਅਤੇ ਭਾਈਚਾਰਕ ਸਾਂਝ ਮਜਬੂਤ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਸੰਤ ਸਰਵਣ ਦਾਸ ਸਲੇਮਟਾਵਰੀ, ਸੰਤ ਪ੍ਰਮੇਸ਼ਵਰੀ ਦਾਸ,ਕੈਪਟਨ ਬੀ ਆਰ ਨਈਅਰ ਸੀਨੀ.ਐਗਜਿਗਟਿਵ ਐਕਸ਼ਨ ਕਮੇਟੀ ਮੈਂਬਰ ਆਦਿ ਧਰਮ ਮਿਸ਼ਨ ਬਰਮਿੰਘਮ ਯੂ ਕੇ, ਓ ਪੀ ਰਾਣਾ ਮੀਡੀਆ ਇੰਚਾਰਜ, ਲਵਪ੍ਰੀਤ ਸੇਵਾਦਾਰ ਬੋਹਣ ਅਤੇ ਸੰਗਤਾਂ ਹਾਜਰ ਸਨ।

Comments