ਹੁਸ਼ਿਆਰਪੁਰ/ਦਲਜੀਤ ਅਜਨੋਹਾ
ਭਾਖੜਾ ਬਿਆਸ ਪ੍ਰਬੰਧ ਬੋਰਡ ਦੀ ਰੈਡ ਕ੍ਰਾਸ ਸੰਸਥਾ ਵੱਲੋਂ ਮੁੱਖ ਇੰਜਨੀਅਰ ਰਾਕੇਸ ਗੁਪਤਾ ਦੇ ਮਾਰਗਦਰਸ਼ਨ ਹੇਠ ਬੀਬੀਐਬੀ ਹਸਪਤਾਲ ਤਲਵਾੜਾ ਨੂੰ ਦੋ ਏਸੀ ਭੇਂਟ ਕੀਤੇ ਹਨ ਤਾਂ ਜੋ ਇੱਥੇ ਆਉਣ ਵਾਲੇ ਮਰੀਜਾਂ ਨੂੰ ਸਹੁਲਤ ਹੋ ਸਕੇ ਅਤੇ ਹਸਪਤਾਲ ਦੀਆਂ ਸਹੁਲਤਾਂ ਵਿਚ ਵਾਧਾ ਹੋ ਸਕੇ।
ਇਹ ਜਾਣਕਾਰੀ ਬੀਬੀਐਮਬੀ ਰੈਡ ਕ੍ਰਾਸ ਸੰਸਥਾ ਦੇ ਚੇਅਰਪਰਸਨ ਸ੍ਰੀਮਤੀ ਸੀਮਾ ਗੁਪਤਾ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਬੀਬੀਐਮਬੀ ਦੀ ਰੈਡ ਕ੍ਰਾਸ ਸੰਸਥਾ ਹਮੇਸਾ ਹੀ ਜਨ ਹਿੱਤ ਦੇ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਦੀ ਆਈ ਹੈ । ਉਨ੍ਹਾਂ ਨੇ ਕਿਹਾ ਕਿ ਰੈਡ ਕ੍ਰਾਸ ਸੰਸਥਾ ਵੱਲੋਂ ਦੇਸ਼ ਦੇ 80ਵੇਂ ਅਜਾਦੀ ਦਿਹਾੜੇ ਦੇ ਮੱਦੇਨਜਰ ਇਹ ਭੇਂਟ ਹਸਪਤਾਲ ਨੂੰ ਮੁਹਈਆ ਕਰਵਾਈ ਗਈ।
ਰੈਡ ਕ੍ਰਾਸ ਦੇ ਸਕੱਤਰ ਸ੍ਰੀਮਤੀ ਡਿੰਪਲ ਨੇ ਕਿਹਾ ਕਿ ਇਹ ਏਸੀ ਹਸਪਤਾਲ ਵਿਚ ਲਗਵਾ ਦਿੱਤੇ ਗਏ ਹਨ ਅਤੇ ਇਸ ਦਾ ਮਰੀਜਾਂ ਨੂੰ ਲਾਭ ਹੋਵੇਗਾ।
ਬੀਬੀਐਮਬੀ ਹਸਪਤਾਲ ਦੇ ਪ੍ਰਿੰਸੀਪਲ ਮੈਡੀਕਲ ਅਫ਼ਸਰ ਡਾ: ਸੁਰਿੰਦਰਪਾਲ ਸਿੰਘ ਨੇ ਬੀਬੀਐਮਬੀ ਰੈਡ ਕ੍ਰਾਸ ਦਾ ਇਹ ਏਸੀ ਮੁਹਈਆ ਕਰਵਾਉਣ ਲਈ ਧੰਨਵਾਦ ਕੀਤਾ ਹੈ।
Comments
Post a Comment