ਬੀਤ ਇਲਾਕੇ ਦਾ ਵਿਕਾਸ ਸਿਰਫ ਅਕਾਲੀ ਦਲ ਸਰਕਾਰ ਵੇਲੇ ਹੀ ਹੋਇਆ/ਭੁੱਲੇਵਾਲ ਰਾਠਾਂ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਸ਼੍ਰੋਮਣੀ ਅਕਾਲੀ ਦਲ ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਵਲੋਂ ਬੀਤ ਸਰਕਲ ਦੇ ਅਕਾਲੀ ਵਰਕਰਾਂ ਨਾਲ ਅੱਡਾ ਝੁੰਗੀਆਂ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਨੂੰ ਲੈ ਕੇ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਅਕਾਲੀਦਲ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬੀਤ ਇਲਾਕੇ ਦੇ ਅਣਗਿਣਤ ਵਿਕਾਸ ਕਾਰਜ ਹੋਏ। ਜਿਨ੍ਹਾਂ ਵਿੱਚ ਬੀਤ ਇਲਾਕੇ ਦੀ ਬਿਜਲੀ ਸਪਲਾਈ ਵਿੱਚ ਸੁਧਾਰ ਕਰਨ ਲਈ ਡੱਲੇਵਾਲ ਵਿੱਚ ਬਿਜਲੀ ਦਾ 66ਕੇਵੀ ਗਰਿੱਡ ਸਬ ਸਟੇਸ਼ਨ ਬਣਾਇਆ। ਅੱਡਾ ਝੁੰਗੀਆਂ (ਬੀਣੇਵਾਲ)ਵਿੱਚ 30 ਬੈਂਡ ਸਮੱਰਥਾ ਵਾਲਾ ਸੀਐਚ ਸੀ ਹਸਪਤਾਲ ਬਣਾਇਆ। ਖੁਰਾਲਗੜ ਸਾਹਿਬ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਨੂੰ ਸਮੱਰਪਿਤ ਕਰੀਬ 120 ਕਰੋੜ ਰੁਪਏ ਦੀ ਲਾਗਤ ਨਾਲ ਮੀਨਾਰ ਏ ਬੇਗਮ ਪੁਰਾ ਬਣਾਇਆ। ਪੀਣ ਵਾਲੇ ਪਾਣੀ ਦੀਆਂ ਸਕੀਮਾਂ ਤੇ ਸਿੰਚਾਈ ਦੇ ਟਿਊਬਵੈਲ ਵੱਡੀ ਗਿਣਤੀ ਵਿੱਚ ਲਗਾਏ ਗਏ। ਅਕਾਲੀ ਦਲ ਸਰਕਾਰ ਤੋਂ ਬਾਅਦ ਬਣੀਆਂ ਸਰਕਾਰਾਂ ਨੇ ਬੀਤ ਇਲਾਕੇ ਦੇ ਲੋਕਾਂ ਦੇ ਲੋਕਾਂ ਦਾ ਕੋਈ ਕੰਮ ਨਹੀ ਕੀਤਾ ਅਤੇ ਲੋਕਾਂ ਦੇ ਪੱਲੇ ਸਿਰਫ ਨਿਰਾਸ਼ਾ ਹੀ ਪਈ। ਉਹਨਾਂ ਪਾਰਟੀ ਵਰਕਰਾਂ ਨੂੰ ਅਕਾਲੀ ਦਲ ਸਰਕਾਰ ਵੇਲੇ ਕਰਵਾਏ ਕੰਮਾ ਨੂੰ ਲੈ ਕੇ ਲੋਕਾਂ ਵਿੱਚ ਜਾਣ ਲਈ ਕਿਹਾ ਤਾਂ ਜੇ ਪਤਾ ਲਗ ਸਕੇ ਕਿ ਕਿਹੜੀ ਸਰਕਾਰ ਨੇ ਵਿਕਾਸ ਦੇ ਕੰਮ ਕੀਤੇ। ਮੀਟਿੰਗ ਵਿੱਚ ਡਾ ਬਲਵੀਰ ਸਿੰਘ ਸ਼ੇਰਗਿੱਲ, ਜਥੇਦਾਰ ਜਗਦੇਵ ਸਿੰਘ ਮਾਨਸੋਵਾਲ,ਭਾਗ ਸਿੰਘ ਖੁਰਾਲਗੜ੍ਹ,ਹਿੰਮਤ ਸਿੰਘ ਹੈਬੋਵਾਲ,ਰਾਜਵਿੰਦਰ ਸਿੰਘ ਸਾਬਕਾ ਸਰਪੰਚ, ਦਿਲਾਵਰ ਸਿੰਘ,ਬਲਜੀਤ ਸਿੰਘ ਜੀਤੀ,ਤਰਸੇਮ ਕਸਾਣਾ, ਗੁਰਦੇਵ ਸਿੰਘ ਮੈਰਾ, ਸਤਨਾਮ,ਜੈ ਚੰਦ ਕਟਾਰੀਆ, ਬੱਬੂ ਸੇਖੇਵਾਲ,ਰਿੰਕੂ, ਅਮ੍ਰਿਤ ਸਿੰਘ,ਮੰਗਤ ਸਿੰਘ ਸਾਬਕਾ ਸਰਪੰਚ, ਜਸਵੀਰ ਸਿੰਘ ਮਲੈਤ, ਅਜੇ ਖੇਪੜ, ਕੁਲਵਿੰਦਰ ਸਿੰਘ, ਬਿਕਰਮ ਰਾਮ ਪੰਚ ਗੜ੍ਹੀ ਰਾਜ ਕੁਮਾਰ ਪੰਚ ਗੜ੍ਹੀ ਦੀਪ ਖੁਰਾਲਗੜ੍ਹ, ਸੁੱਖਦੇਵ ਸਿੰਘ ਸੁੱਖਾ, ਨਿਰਮਲ ਸਿੰਘ ਤੇ ਦਾਰਾ ਸਿੰਘ ਹਾਜਰ ਸਨ।

Comments