***ਤਿਰੰਗਾ ਕੇਵਲ ਦੇਸ਼ ਦਾ ਝੰਡਾ ਨਹੀਂ ਬਲਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਗੌਰਵ ਦਾ ਪ੍ਰਤੀਕ/ਸੋਮ ਪ੍ਰਕਾਸ਼***ਤਿਰੰਗਾ ਯਾਤਰਾ ਨਾਲ ਦੇਸ਼ ਦੀ ਯੁਵਾ ਪੀੜੀ ਨੂੰ ਆਦਰਸ਼ ਭਾਰਤ ਬਣਾਉਣ ਦਾ ਸੰਦੇਸ਼/ਅਨੀਤਾ ਸੋਮ ਪ੍ਰਕਾਸ਼****ਅਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਤ ਸ਼ਤ ਨਮਨ// ਰਾਜੀਵ ਪਾਹਵਾ
*
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਦੇਸ਼ ਦੀ ਆਜ਼ਾਦੀ ਦੀ 80ਵੇਂ ਵਰ੍ਹੇਗੰਢ ਦੇ ਮੌਕੇ ਅੱਜ ਫਗਵਾੜਾ ਵਿਖੇ ਭਾਰਤੀ ਜਨਤਾ ਪਾਰਟੀ ਵਲੋਂ ਵਿਸ਼ਾਲ ਤਿਰੰਗਾ ਰੈਲੀ ਕੱਢੀ ਗਈ ਜਿਸ ਦੀ ਅਗਵਾਈ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਵਲੋਂ ਕੀਤੀ ਗਈ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਆਹੁਦੇਦਾਰ ਸ਼ਾਮਿਲ ਹੋਏ।
ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤਿਰੰਗਾ ਕੇਵਲ ਦੇਸ਼ ਦਾ ਝੰਡਾ ਨਹੀਂ ਬਲਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਗੌਰਵ ਦਾ ਪ੍ਰਤੀਕ ਹੈ ਅਤੇ ਸਾਨੂੰ ਹਿੰਦੂਸਤਾਨੀ ਹੋਣ ਤੇ ਮਾਣ ਹੈ ਕਿਉਂਕਿ ਹਿੰਦੁਸਤਾਨ ਵਿੱਚ ਹਰੇਕ ਧਰਮ ਦੇ ਲੋਕ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਹਨ।
ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਜੀ ਨੇ ਕਿਹਾ ਕਿ ਇਸ ਤਿਰੰਗਾ ਯਾਤਰਾ ਮੰਤਵ ਅੱਜ ਦੇ ਯੁਵਾ ਪੀੜੀ ਨੂੰ ਪ੍ਰੇਰਿਤ ਕਰਕੇ ਭਾਰਤ ਦੇਸ਼ ਨੂੰ ਇਕ ਆਦਰਸ਼ ਦੇਸ਼ ਬਣਾਉਣਾ ਹੈ ਤਾਂ ਜੋ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ੂਰਵੀਰਾਂ ਦਾ ਸੰਕਲਪ ਪੂਰਾ ਹੋ ਸਕੇ।
ਭਾਜਪਾ ਹਲਕਾ ਇੰਚਾਰਜ ਫਗਵਾੜਾ ਰਾਜੀਵਾ ਪਾਹਵਾ ਵਲੋਂ ਵੀ ਵਾਰਤਾ ਦੌਰਾਨ ਅਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਤ ਸ਼ਤ ਨਮਨ ਕਰਦਿਆਂ ਕਿਹਾ ਉਹਨਾਂ ਸ਼ਹੀਦਾਂ ਕਾਰਨ ਹੀ ਆਪਣੇ ਦੇਸ਼ ਵਿੱਚ ਅਜ਼ਾਦੀ ਮਾਣ ਰਹੇ ਹਾਂ।
ਲਘੂ ਉਦਯੋਗ ਭਾਰਤੀ ਫਗਵਾੜਾ ਵਲੋਂ ਵੀ ਬਹੁਤ ਸਾਰੀਆਂ ਉਦਯੋਗਿਕ ਖੇਤਰ ਦੀਆਂ ਸ਼ਖਸ਼ੀਅਤਾਂ ਨੇ ਇਸ ਤਿਰੰਗਾ ਯਾਤਰਾ ਵਿੱਚ ਸ਼ਿਰਕਤ ਕਰਕੇ ਮਾਣ ਵਧਾਇਆ।
ਇਸ ਮੌਕੇ ਉਨਾਂ ਦੇ ਨਾਲ ਸਾਬਕਾ ਮੇਅਰ ਅਰੁਣ ਖੋਸਲਾ, ਪੰਕਜ ਚਾਵਲਾ, ਪਰਮਜੀਤ ਸਿੰਘ ਚਾਚੋਕੀ, ਗਗਨ ਸੋਨੀ, ਸੋਨੂੰ ਰਾਵਲਪਿੰਡੀ, ਸਾਹਿਲ ਚੋਪੜਾ, ਕਿਸ਼ਨ ਬਜਾਜ, ਜੀਤਾ ਪੰਡਵਾ, ਕੌਂਸਲਰ ਬੀਰਾ ਰਾਮ ਵਲਜੋਤ, ਸਤੀਸ਼ ਪ੍ਰਭਾਕਰ, ਇੰਦਰ ਪਾਲ ਖੁਰਾਣਾ, ਅਸ਼ੋਕ ਸੇਠੀ, ਅਸ਼ੋਕ ਗੁਪਤਾ, ਪੰਕਜ ਗੌਤਮ, ਸਤੀਸ਼ ਜੈਨ, ਇੰਦਰਜੀਤ ਕਰਵਵਲ
ਸ਼ਿਵ ਸੇਨਾ, ਰਾਜੇਸ਼ ਪਲਟਾ, ਵਿਪਨ ਕੁਮਾਰ ਸ਼ਰਮਾ, ਨਿਤਿਨ ਚੱਢਾ, ਜੂਗਨੂੰ ਪੰਡਿਤ, ਰਜਿੰਦਰ ਸੋਂਧੀ, ਸ਼ਿਵ ਹਾਂਡਾ, ਅਰੁਣ ਮਲਹੋਤਰਾ, ਕੇਵਲ ਕ੍ਰਿਸ਼ਨ ਸ਼ਰਮਾ, ਰਣਜੀਤ ਪਾਬਲਾ, ਚੰਦਰੇਸ਼ ਕੌਲ, ਪਵਨ ਬਸੰਤ ਨਗਰ, ਚਰਨਜੀਤ ਗੋਬਿੰਦਪੁਰਾ, ਕੁਲਵਿੰਦਰ ਗੋਬਿੰਦਪੁਰਾ, ਜਤਿੰਦਰ ਓਂਕਾਰ ਨਗਰ, ਸਤਿੰਦਰ ਓਂਕਾਰ ਨਗਰ, ਵਿਕਰਮ ਕੌਲ, ਵਿਸ਼ਾਲ ਵਾਲੀਆ, ਮਹਿੰਦਰ ਪਾਲ ਧਰਮਸ਼ੋਤ, ਹੈਪੀ ਬੋਰਕਰ, ਮਹਿੰਦਰ ਪਾਲ ਕੈਂਥ, ਜਿੰਮੀ ਭੁੱਲਰਾਈ, ਚਰਨਜੀਤ ਵਾਲੀਆ,
ਬਸੰਤ ਕੁਮਾਰ, ਰਮੇਸ਼ ਲਾਲ ਨਵੀਂ ਅਬਾਦੀ, ਜੈਲਾ ਨਵੀਂ ਅਬਾਦੀ, ਵਿੱਕੀ ਉੱਚਾ ਪਿੰਡ, ਅਮਰਜੀਤ ਚਾਚੋਕੀ, ਬੱਲੂ ਸ਼ਿਵਪੁਰੀ, ਚੰਦਰ ਰੇਖਾ ਨਿੱਕੀ, ਜਸਵਿੰਦਰ ਕੌਰ, ਰਜਿੰਦਰ ਕੌਰ ਡਾਬਰੀ, ਅਨੀਤਾ ਕੌਂਸਲਰ, ਵਿਭਾ, ਰੀਨਾ ਖੋਸਲਾ, ਭੋਲੀ ਪੀਪਾਰੰਗੀ, ਰੀਟਾ ਅਤੇ ਹੋਰ ਭਾਜਪਾ ਆਗੂ ਵੀ ਹਾਜ਼ਰ ਸਨ।
Comments
Post a Comment