ਹੁਸ਼ਿਆਰਪੁਰ/ਦਲਜੀਤ ਅਜਨੋਹਾ ਨੇਤਰਦਾਨ ਐਸੋਸੀਏਸ਼ਨ, ਹੁਸ਼ਿਆਰਪੁਰ ਵੱਲੋਂ ਅੱਜ ਸਵਰਗੀ ਸ. ਕੁਲਦੀਪ ਸਿੰਘ, ਵਾਸੀ ਮੁਹੱਲਾ ਚਾਂਦ ਨਗਰ, ਬਹਾਦੁਰਪੁਰ, ਹੁਸ਼ਿਆਰਪੁਰ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਨੇਤਰ (ਕੌਰਨੀਆ) ਸਫਲਤਾਪੂਰਵਕ ਪ੍ਰਾਪਤ ਕੀਤੇ ਗਏ।
ਐਸੋਸੀਏਸ਼ਨ ਵੱਲੋਂ ਮਹਾਨ ਦਾਨੀ ਸਵਰਗੀ ਸ. ਕੁਲਦੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦਿਲੋਂ ਸਲਾਮ ਕੀਤਾ ਗਿਆ, ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਵੀ ਨੇਤਰਦਾਨ ਦਾ ਮਹਾਨ ਫੈਸਲਾ ਲੈ ਕੇ ਕਿਸੇ ਹੋਰ ਵਿਅਕਤੀ ਨੂੰ ਰੌਸ਼ਨੀ ਦੇਣ ਦਾ ਰਸਤਾ ਖੋਲ੍ਹਿਆ। ਇਹ ਨਿਸ਼ਕਾਮ ਕਾਰਜ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ।
ਨੇਤਰਦਾਨ ਦੀ ਪ੍ਰਕਿਰਿਆ ਸਮੇਂ ਪ੍ਰਧਾਨ ਸ. ਸੁਰੇਸ਼ ਕਪਾਟੀਆ, ਜਨਰਲ ਸਕੱਤਰ ਸ. ਬਲਜੀਤ ਸਿੰਘ, ਸ. ਗੁਰਪ੍ਰੀਤ ਸਿੰਘ, ਸ੍ਰੀਮਤੀ ਜਤਿੰਦਰ ਕੌਰ ਅਤੇ ਸ੍ਰੀਮਤੀ ਸੰਤੋਸ਼ ਸੈਣੀ ਮੌਜੂਦ ਸਨ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਹਰ ਸੰਭਵ ਸਹਿਯੋਗ ਦਿੱਤਾ।
ਐਸੋਸੀਏਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੇਤਰਦਾਨ ਲਈ ਅੱਗੇ ਆਉਣ ਅਤੇ ਇਸ ਮਹਾਨ ਮਨੁੱਖੀ ਕਾਰਜ ਦਾ ਹਿੱਸਾ ਬਣਨ। ਨੇਤਰਦਾਨ ਰਾਹੀਂ ਇਨਸਾਨ ਆਪਣੀ ਜ਼ਿੰਦਗੀ ਤੋਂ ਬਾਅਦ ਵੀ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆ ਸਕਦਾ ਹੈ।
Comments
Post a Comment