ਪਿੰਡ ਰੀਹਲਾ ਦੇ ਖ਼ਵਾਜਾ ਵਲੀ ਦਰਬਾਰ ਵਿਖੇ ਸਾਲਾਨਾ ਮੇਲਾ ਕਰਵਾਇਆ ਗਿਆ


ਹੁਸ਼ਿਆਰਪੁਰ / ਦਲਜੀਤ ਅਜਨੋਹਾ
ਜਿਲ੍ਹੇ ਹੁਸ਼ਿਆਰਪੁਰ ਦੇ ਪਿੰਡ ਰੀਹਲਾ ਦੇ ਦਰਬਾਰ ਖ਼ਵਾਜਾ ਵਲੀ ਵਿੱਚ ਸਮੂਹ ਕਮੇਟੀ ਮੈਂਬਰਾਂ, ਪਿੰਡ ਪੰਚਾਇਤ, ਨਗਰ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੀ ਸਹਿਯੋਗ ਨਾਲ ਪ੍ਰਧਾਨ ਰਣਵੀਰ ਰਾਮ ਪਾਲ ਦੀ ਅਗਵਾਈ ‘ਚ ਸਾਲਾਨਾ ਮੇਲਾ ਬੁਹਤ ਹੀ ਪ੍ਰੇਮ ਤੇ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ‘ਤੇ ਪਹਿਲਾਂ ਕਮੇਟੀ ਮੈਂਬਰਾਂ ਨੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਤੇ ਚਿਰਾਗ ਰੋਸ਼ਨ ਕੀਤੇ ਗਏ। ਦੂਜੇ ਦਿਨ ਮੇਲੇ ਦੀ ਸ਼ੁਰੂਆਤ ਦੁਪਹਿਰ ਬਾਅਦ ਹੋਈ ਜਿਸ ਵਿੱਚ ਪ੍ਰਮੁੱਖ ਕਲਾਕਾਰਾਂ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਿਸ ਵਿੱਚ ਕਵਾਲ ਅਤੇ ਹੋਰ ਕਲਾਕਾਰ ਸ਼ਾਮਿਲ ਸਨ। ਇਸ ਮੌਕੇ ‘ਤੇ ਇਲਾਕੇ ਦੇ ਪ੍ਰਮੁੱਖ ਲੋਕ ਵੀ ਵੱਡੀ ਗਿਣਤੀ 'ਚ ਹਾਜ਼ਿਰ ਸਨ। ਕਮੇਟੀ ਵੱਲੋਂ ਕਲਾਕਾਰਾਂ ਅਤੇ ਮੇਲੇ 'ਚ ਪਹੁੰਚੇ ਪ੍ਰਮੁੱਖ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਬਾਬਾ ਜੀ ਦਾ ਭੰਡਾਰਾ ਸੰਗਤਾਂ ਨੂੰ ਲਗਾਤਾਰ ਵਰਤਾਇਆ ਗਿਆ 
ਇਸ ਮੌਕੇ ‘ਤੇ ਸੇਵਾ ਮੁਕਤ ਅਧਿਆਪਕ ਪੰਡਿਤ ਮੰਗੂ ਰਾਮ, ਪ੍ਰਧਾਨ ਰਣਵੀਰ ਰਾਮ ਪਾਲ, ਗੁਰਮਿੰਦਰ ਰਾਣਾ ਸਰਪੰਚ, ਦਰਬਾਰ ਦੇ ਮੁੱਖ ਸੇਵਾਦਾਰ ਦਲਬੀਰ ਰਿੰਪੀ, ਚਰਨਜੀਤ ਬਿੱਲਾ, ਨਰੇਸ਼ ਭੱਟੀ, ਵਰਿੰਦਰ ਸਿੰਘ, ਦਵਿੰਦਰ ਬਬੂ, ਬਿੰਦਰ ਭੱਟੀ, ਸੁਪਰੀਤ ਭੱਟੀ ਅਤੇ ਹੋਰ ਕਈ ਸੰਗਤਾਂ ਹਾਜ਼ਿਰ ਸਨ।

Comments