ਸਾਈਂ ਗੀਤਾ ਸ਼ਾਹ ਕਾਦਰੀ ਦੀ ਹਜ਼ੂਰੀ ਵਿੱਚ ਪ੍ਰਸਿੱਧ ਗਾਇਕਾਂ ਨੇ ਪੇਸ਼ਕਾਰੀਆਂ ਨਾਲ ਮੇਲੇ ਵਿੱਚ ਭਰਿਆ ਸੂਫ਼ੀਆਨਾ ਰੰਗਭਗਤ ਨਗਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਸਲਾਨਾ ਸੂਫੀਆਨਾ ਮੇਲਾ
ਹੁਸ਼ਿਆਰਪੁਰ/ਦਲਜੀਤ ਅਜਨੋਹਾ
-ਤਾਜਦਾਰਾਂ ਦੇ ਨਾਂ ਅਮੀਰਾਂ ਦੇ,ਦੀਵੇ ਜਗਦੇ ਸਦਾ ਫਕੀਰਾਂ ਦੇ ਅਖਾਣ ਮੁਤਾਬਿਕ 'ਜਾਗਦੇ ਰਹੋ ਸਭਿਆਚਾਰਕ ਮੰਚ ਰਜਿ. ਹੁਸ਼ਿਆਰਪੁਰ' ਤੇ ਬੱਧਣ ਪਰਿਵਾਰ ਵੱਲੋਂ 'ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ, ਇੰਡੀਆ' ਦੇ ਸਹਿਯੋਗ ਨਾਲ ਮੇਲਾ ਕੰਟਰੋਲਰ ਚੇਅਰਮੈਨ ਤਰਸੇਮ ਦੀਵਾਨਾ, ਵਿਨੋਦ ਕੌਸ਼ਲ ਤੇ ਪ੍ਰਿੰ ਬਲਵੀਰ ਸਿੰਘ ਸੈਣੀ ਦੀ ਦੇਖ-ਰੇਖ ਹੇਠ ਚੌਧਰੀ ਸਵਰਨ ਚੰਦ ਬੱਧਣ ਅਤੇ ਮਾਤਾ ਰਾਮ ਪਿਆਰੀ ਜੀ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ 'ਸਲਾਨਾ ਸੂਫੀਆਨਾ ਮੇਲਾ 'ਦਰਬਾਰ ਹਜ਼ਰਤ ਪੀਰ ਗੌਸ ਪਾਕ ਗਿਆਰਵੀਂ ਵਾਲੀ ਸਰਕਾਰ ' ਤੇ ਬਾਬਾ ਬਾਲਕ ਨਾਥ ਜੀ ਦਾ ਸਲਾਨਾ ਸੂਫ਼ੀਆਨਾ ਮੇਲਾ ਸਥਾਨਕ ਮੁਹੱਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਸ ਸਲਾਨਾ ਸੂਫੀਆਨਾ ਮੇਲੇ ਦੀ ਅਰੰਭਤਾ ਸਾਈਂ ਗੀਤਾ ਸ਼ਾਹ ਕਾਦਰੀ ਗੱਦੀ ਨਸ਼ੀਨ 'ਦਰਬਾਰ ਹਜ਼ਰਤ ਪੀਰ ਗੌਸ ਪਾਕ ਗਿਆਰਵੀ ਵਾਲ਼ੀ ਸਰਕਾਰ ਦੀ ਹਾਜ਼ਰੀ ਵਿੱਚ ਚਿਰਾਗ ਰੌਸ਼ਨ ਕਰਨ ਨਾਲ ਹੋਈ ਜਦ ਕਿ ਮੇਲੇ ਦਾ ਉਦਘਾਟਨ ਡਾ ਆਸ਼ੀਸ਼ ਸਰੀਨ ਐੱਮ ਡੀ ਹਿਜ਼ ਐਕਸੀਲੇੰਟ ਇੰਸਟੀਚਿਊਟ ਅਤੇ ਸਾਈਂ ਮਿੰਦੀ ਸ਼ਾਹ, ਸਾਈਂ ਸੋਢੀ ਸ਼ਾਹ, ਸਾਈਂ ਤਰਸੇਮ ਸ਼ਾਹ ਵੱਲੋਂ ਸਾਂਝੇ ਰੂਪ ਵਿੱਚ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਮਕਬੂਲ ਸੂਫੀ ਗਾਇਕਾਂ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀਆਂ ਅਤੇ ਮਾਂ ਬੋਲੀ ਦੇ ਕਦਰਦਾਨਾਂ ਨੇ ਸ਼ਿਰਕਤ ਕੀਤੀ। ਮਹੰਤ ਲੱਕੀ ਮਾਧਵ ਨੇ ਸਲਾਨਾ ਸੂਫੀਆਨਾ ਮੇਲੇ ਦਾ ਆਗਾਜ਼ ਬਾਬਾ ਜੀ ਦੀ ਆਰਤੀ ਅਤੇ ਗਣੇਸ਼ ਵੰਦਨਾ ਉਪਰੰਤ "ਮਨਮੋਹਣਿਆਂ ਬਾਲਕ ਨਾਥਾ ਕਿਹੜੇ ਵੇਲੇ ਆਵੇਂਗਾ" ਨਾਲ ਕੀਤਾ। ਇਸ ਮੌਕੇ ਪੰਜਾਬ ਦੀ ਮਕਬੂਲ ਗਾਇਕਾ ਇਲਾਹੀ ਸੋਹਲ ਨੇ "ਮੈਂ ਦੀਵਾਨੀ ਪੌਣਾਹਾਰੀ ਦੀ" ਗਾ ਕੇ ਦਰਸ਼ਕਾਂ ਨੂੰ ਆਪਣੀ ਪਰੱਪਕ ਗਾਇਕੀ ਦਾ ਮੁਰੀਦ ਬਣਾ ਲਿਆ। ਮਕਬੂਲ ਸੂਫ਼ੀ ਗਾਇਕ ਮੁਕੇਸ਼ ਇਨਾਇਤ ਨੇ " ਮੈਂ ਦੀਵਾਨੀ ਸਿੱਧ ਜੋਗੀ ਦੀ', 'ਬਣ ਜਾ ਦੀਵਾਨਾ ਮੀਰਾਂ ਦਾ" ਤੂੰ ਛੱਡ ਮਾਲਕ ਤੇ ਡੋਰਾ ਕਿਉਂ ਐਵੇ ਡੋਲਦਾ ਏ, ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ । ਵਿੰਕਲ ਫਾਜ਼ਿਲਕਾ ਨੇ "ਵੰਝਲੀ ਦੀ ਹੂਕ" ਗਾ ਕੇ ਮੇਲੇ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੱਤਾ। ਸੂਫੀ ਗਾਇਕ ਤਰਸੇਮ ਦੀਵਾਨਾ ਨੇ "ਅੱਲ੍ਹਾ ਮੰਨੀਏ ਫੱਕਰ ਮੰਨੀਏ ਮੰਨੀਏ ਕਿਤਾਬਾਂ ਚਾਰ" ਨਾਲ ਸ਼ਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਮਾਸਟਰ ਅਜਮੇਰ ਦੀਵਾਨਾ ਨੇ ‘ਫੁੱਲਾਂ ਦੀ ਵਰਖਾ ਹੋ ਰਹੀ ਪੌਣਾਹਾਰੀ ਦੇ ਦਰਬਾਰ ਤੇ’ ‘ਤੇਰੀ ਵੰਝਲੀ ਤੇ ਲੱਗੀ ਹੋਈ ਹੀਰ ਰਾਂਝਣਾ” ਆਪਣੀ ਪੁਖਤਾ ਗਾਇਕੀ ਨਾਲ ਸ਼ਰੋਤਿਆਂ ਨੂੰ ਮੋਹ ਲਿਆ। ਮਕਬੂਲ ਸੂਫੀ ਗਾਇਕ ਉਸਤਾਦ ਸੁਰਿੰਦਰਪਾਲ ਪੰਛੀ ਨੇ "ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ, ਜਿਨ੍ਹੇ ਤੇਰਾ ਹੋਣਾ ਏ ਸਹਾਇ", ਮੇਰੇ ਯਾਰ ਦਾ ਵਿਛੋੜਾ ਕਾਹਤੋਂ ਪਾਇਆ"ਗਾਇਕ ਜੀਤ ਹਰਜੀਤ ਨੇ "ਤੂੰ ਵੀ ਤਾਂ ਰੱਬਾ ਯਾਰ ਰੱਖਿਆ" ਨਾਲ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਜੀਤਾ ਬਾਈ ਭੰਗੜਾ ਗਰੁੱਪ ਨੇ ਕੋਰਿਉਂਗ੍ਰਾਫੀ ਦੀ ਖੂਬਸੂਰਤ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਮੌਕੇ ਸੂਫੀ ਫਕੀਰ ਲੋਕਾਂ ਵਿੱਚ ਸਰਵ ਸਾਈਂ ਸੋਢੀ ਸ਼ਾਹ ਅਟੱਲਗੜ੍ਹ,ਸਾਂਈਂ ਬਗੀਚੇ ਸ਼ਾਹ ਭੁਲੱਥ,ਸਾਈਂ ਮਿੰਦੀ ਸ਼ਾਹ, ਸਾਈਂ ਸੋਢੀ ਸ਼ਾਹ, ਸਾਈਂ ਤਾਰੀ ਸ਼ਾਹ ਗੱਦੀ ਨਸ਼ੀਨ ਅਮਰੂਦਾਂ ਵਾਲੀ ਸਰਕਾਰ, ਮਹੰਤ ਵਿੱਕੀ ਦੇਵਾ, ਬਾਬਾ ਦਿਨੇਸ਼ ਗਿਰ, ਸਾਈਂ ਤਰਸੇਮ ਸ਼ਾਹ, ਵਿਨੋਦ ਕੌਸ਼ਲ,ਦੇਵ ਰਾਜ ਭਗਤ ਨਗਰ, ਕਰਮਵੀਰ ਹਰੀ ਪਿੰਡ ਆਦਿ ਨੇ ਹਾਜ਼ਰੀਆਂ ਭਰੀਆਂ। 'ਜਾਗਦੇ ਰਹੋ ਸਭਿਆਚਾਰਕ ਮੰਚ ਰਜਿ.ਹੁਸ਼ਿਆਰਪੁਰ' ਦੇ ਚੇਅਰਮੈਨ ਤਰਸੇਮ ਦੀਵਾਨਾ ਨੇ ਆਏ ਸੰਗੀਤ ਪ੍ਰੇਮੀਆਂ ਅਤੇ ਸੂਫੀ ਗਾਇਕਾਂ ਦਾ ਧੰਨਵਾਦ ਕੀਤਾ। 'ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ,ਇੰਡੀਆ’ ਵੱਲੋਂ ਪੰਜਾਬ ਪ੍ਰਧਾਨ ਪ੍ਰਿੰ ਬਲਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਅਹਿਮ ਸ਼ਖਸ਼ੀਅਤਾਂ ਦਾ ਮੈਡਲ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ।
Comments
Post a Comment