ਹੁਸ਼ਿਆਰਪੁਰ/ਦਲਜੀਤ ਅਜਨੋਹਾ
ਅੱਜ ਨਗਰ ਨਿਗਮ ਵਿਖੇ 80ਵਾਂ ਆਜ਼ਾਦੀ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਅਤਿ ਮਹੱਤਵਪੂਰਨ ਸਮਾਗਮ ਵਿਚ ਨਗਰ ਨਿਗਮ ਦੇ ਵੱਖ-ਵੱਖ ਅਧਿਕਾਰੀਆਂ,ਕਰਮਚਾਰੀਆਂ ਅਤੇ ਯੂਨੀਅਨਾਂ ਦੇ ਪ੍ਰਧਾਆਂ,ਅਹੁਦੇਦਾਰਾਂ ਅਤੇ ਵੱਖ-ਵੱਖ ਮਿਊਂਸਪਲ ਕੌਂਸਲਰਾਂ ਵਲੋਂ ਭਾਗ ਲਿਆ ਗਿਆ। ਸਵੇਰੇ 07:58 ਵਜੇ ਨਗਰ ਨਿਗਮ ਵਿਖੇ ਮੇਅਰ ਪਰਵੀਨ ਲਤਾ ਸੈਣੀ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਵਿੱਦਿਆ ਮੰਦਿਰ ਸਕੂਲ ਹੁਸ਼ਿਆਰਪੁਰ ਦੇ ਬੱਚਿਆ ਵਲੋਂ ਰਾਸ਼ਟਰੀ ਗੀਤ ਦਾ ਗੁਣਗਾਣ ਕੀਤਾ ਗਿਆ।
ਇਸ ਸਮਾਗਮ ਦੌਰਾਨ ਮੇਅਰ ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਦੇ ਨਾਮ ਸੰਦੇਸ਼ ਦਿੰਦੇ ਹੋਏ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆ ਗਈਆ ਅਤੇ ਉਨ੍ਹਾਂ ਅਨੇਕਾ ਸ਼ਹੀਦਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਨਮਨ ਕੀਤਾ ਜਿਨ੍ਹਾਂ ਵਲੋਂ ਦੇਸ਼ ਲਈ ਆਪਣੀਆਂ ਜਾਨਾਂ ਵਾਰ ਕੇ ਦੇਸ਼ ਨੂੰ ਆਜ਼ਾਦੀ ਦਿਵਾਈ । ਉਨ੍ਹਾਂ ਸੰਵਿਧਾਨ ਕਮੇਟੀ ਜਿਸ ਦੇ ਨਿਰਮਾਤਾ ਬਾਵਾ ਸਾਹਿਬ ਡਾ. ਬੀ.ਆਰ ਅੰਬੇਡਕਰ ਜੀ ਹਨ ਜਿਨ੍ਹਾਂ ਵਲੋਂ ਦਿਨ ਰਾਤ ਅਣਥੱਕ ਮਿਹਨਤ ਕਰਕੇ ਆਜ਼ਾਦ ਭਾਰਤ ਨੂੰ ਇੱਕ ਲਿਖਤੀ ਸੰਵਿਧਾਨ ਦਿੱਤਾ। ਉਨ੍ਹਾਂ ਨੂੰ ਵੀ ਸਮੂਹ ਹਾਜਰੀਨ ਵਲੋਂ ਸਿਰ ਝੁਕਾ ਕੇ ਪ੍ਰਣਾਮ ਕੀਤਾ ਗਿਆ। ਮੇਅਰ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਵਿਸ਼ੇਸ਼ ਤੌਰ ‘ਤੇ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸਵੱਛ ਰੱਖਣ ਲਈ ਉਹ ਨਗਰ ਨਿਗਮ ਦਾ ਸਾਥ ਦੇਣ। ਆਪਣੇ ਘਰ ਤੋਂ ਹੀ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਸਫਾਈ ਸੇਵਕਾਂ ਨੂੰ ਦੇਣ। ਉਨ੍ਹਾਂ ਦੱਸਿਆ ਕਿ ਹੋਟਲ ਪ੍ਰਜੀਡੈਂਸੀ ਦੇ ਸਾਹਮਣੇ ਪੈਂਦੀਆਂ ਸੜ੍ਹਕਾਂ ਨੂੰ ਅਤਿ ਸੁੰਦਰ ਬਣਾਉਣ ਲਈ 45 ਲੱਖ ਰੁਪਏ ਖਰਚੇ ਗਏ ਹਨ ਅਤੇ ਇਸ ਉੱਪਰ ਅਤਿ ਆਧੁਨਿਕ ਸਟਰੀਟ ਲਾਈਟਾਂ ਲਗਾਈਆਂ ਗਈਆ ਹਨ। ਇਸ ਜਗ੍ਹਾਂ 0145 ‘ਤੇ ਸ਼ਹਿਰ ਵਾਸੀਆਂ ਨੂੰ ਖਾਣ ਪੀਣ ਦੀ ਸਹੂਲਤ ਦੇਣ 70 ਲੱਖ ਰੁਪਏ ਦੀ ਲਾਗਤ ਨਾਲ ਪੁਰਾਣੀ ਕਚਹਿਰੀ ਕੋਲ ਫੂਡ ਸਟਰੀਟ ਦਾ ਨਿਰਮਾਣ ਕੀਤਾ ਗਿਆ। 100 ਫੀਸਦੀ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਦੇਣ ਲਈ ਨਗਰ ਨਿਗਮ ਵਲੋਂ 3 ਕਰੋੜ ਰੁਪਏ ਸੀਵਰ ਲਾਈਨ ਪਾਉਣ ‘ਤੇ ਖਰਚੇ ਗਏ ਹਨ। ਨਗਰ ਨਿਗਮ ਵਲੋਂ ਲਗਭਗ 35 ਕਰੋੜ ਰੁਪਏ ਦੇ ਸ਼ਹਿਰ ਅੰਦਰ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਸ਼ਹਿਰ ਵਾਸੀਆਂ ਨੂੰ ਸਟਰੀਟ ਲਾਈਟ ਦੀ ਸੁਵਿਧਾ ਦੇਣ ਲਈ ਲਗਭਗ 3793 ਲਾਈਟਾਂ ਲਗਾਈਆਂ ਗਈਆਂ ਹਨ। ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਰਵਿੰਘਨ ਸਪਲਾਈ ਦੇਣ ਲਈ ਸ਼ਹਿਰ ਅੰਦਰ ਵੱਖ-ਵੱਖ ਇਲਾਕਿਆਂ ਵਿੱਚ 34 ਨਵੇਂ ਟਿਊਬਵੈਲ ਲਗਾਏ ਗਏ ਹਨ। ਅਵਾਰਾ ਕੁੱਤਿਆ ਦੀ ਰੋਕਥਾਮ ਲਈ ਸਾਲ 2025 ਦੌਰਾਨ ਕੁੱਲ 3750 ਕੁੱਤੇ/ਕੁੱਤੀਆਂ ਦੀ ਨਸਬੰਦੀ/ਨਲਬੰਦੀ ਕਰ ਦਿੱਤੀ ਗਈ ਹੈ ਅਤੇ ਹੁਣ ਸਾਲ- 2026 ਵਿਚ ਕੁੱਲ 5000 ਕੁੱਤੇ/ਕੁੱਤੀਆਂ ਦੀ ਨਸਬੰਦੀ/ਨਲਬੰਦੀ ਕਰਨਾ ਹੈ ਜਿਸ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾ ਰਿਹਾ ਹੈ। ਸ਼ਹਿਰ ਅੰਦਰ ਡੇਂਗੂ ਮਲੇਰੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਾਰੇ ਵਾਰਡਾਂ ਵਿਚ ਫੋਗਿੰਗ ਕਰਵਾਈ ਜਾ ਰਹੀ ਹੈ। ਗਊਸ਼ਾਲਾ ਜੋ ਏਕਤਾ ਨਗਰ ਵਿਖੇ ਸਥਿਤ ਹੈ ਲਗਭਗ 350 ਗਊਧੰਨ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ। ਸਬੰਧਤ ਸੰਸਥਾ ਨੂੰ 5 ਲੱਖ ਰੁਪਏ ਖਰਚੇ ਦੀ ਅਦਾਇਗੀ ਕੀਤੀ ਜਾ ਰਹੀ ਹੈ।ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਗਰ ਨਿਗਮ ਵੱਲੋ 13 ਲੱਖ ਰੁਪਏ ਦਾ ਸ਼ਵ ਵਾਹਨ ਖਰੀਦ ਕੀਤਾ ਗਿਆ ਹੈ। ਅਖੀਰ ਵਿਚ ਮੇਅਰ ਵਲੋਂ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਵਸ ਦੇ ਸ਼ੁਭ ਦਿਹਾੜੇ ‘ਤੇ ਸ਼ਹਿਰ ਵਾਸੀਆਂ ਨੂੰ ਲੱਖ-ਲੱਖ ਵਧਾਈ ਦਿੱਤੀ ਗਈ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਜਯੋਤੀ ਬਾਲਾ ਮੱਟੂ, ਸੰਯੁਕਤ ਕਮਿਸ਼ਨਰ ਸਤੀਸ਼ ਸੈਣੀ, ਸਹਾਇਕ ਕਮਿਸ਼ਨਰ ਕੁਲਦੀਪ ਸਿੰਘ, ਨਿਗਮ ਇੰਜੀਨੀਅਰ ਹਰਪ੍ਰੀਤ ਸਿੰਘ, ਕੌਂਸਲਰ ਰਜੇਸ਼ਵਰ ਦਿਆਲ ਬੱਬੀ, ਕੌਂਸਲਰ ਮੀਨਾ ਕੁਮਾਰੀ, ਕੌਂਸਲਰ ਜਸਵੰਤ ਰਾਏ, ਕੌਂਸਲਰ ਤੀਰਥ ਰਾਮ, ਜਤਿੰਦਰ ਕੌਰ, ਕੌਂਸਲਰ ਤਨੀਸ਼ਾ ਸ਼ਰਮਾ, ਕੌਂਸਲਰ ਜਸਪਾਲ ਚੇਚੀ, ਕੌਂਸਲਰ ਦਰਿਪਣ ਸੈਣੀ, ਕੌਂਸਲਰ ਰਜਨੀ ਕੌਰ, ਕੌਂਸਲਰ ਨਵਜੋਤ ਕਟੋਚ , ਕੌਂਸਲਰ ਸੁਖਵਿੰਦਰ ਕੌਰ, ਵਾਰਡ ਨੰਬਰ 46 ਤੋਂ ਅਜੈ ਕੁਮਾਰ ਵਰਮਾ , ਜਸਵਿੰਦਰ ਕੌਰ , ਕੌਂਸਲਰ ਪਰਮਜੀਤ ਕੌਰ, ਕੌਂਸਲਰ ਰਾਜ ਰਾਣੀ ਅਤੇ ਕੌਂਸਲਰ ਨਰਿੰਦਰ ਕੌਰ ਵੀ ਇਸ ਸਮਾਗਮ ਵਿਚ ਉੱਚੇਚੇ ਤੌਰ ‘ਤੇ ਹਾਜਰ ਸਨ।
Comments
Post a Comment