***ਪੰਜਾਬ ਬੰਦ ਦੇ ਸੱਦੇ ਨੂੰ ਮਾਹਿਲਪੁਰ ਹਲਕੇ ਵਿੱਚ ਰਲਵਾਂ ਮਿਲਵਾਂ ਹੁੰਗਾਰਾ***ਦੁਕਾਨਦਾਰਾਂ ਤੇ ਆਪਨ ਲੋਕਾਂ ਵਲੋਂ ਦਿੱਤਾ ਪੂਰਾ ਸਹਿਯੋਗ****ਧਰਨਾਕਾਰੀਆਂ ਵਲੋਂ ਬਿਮਾਰਾਂ,ਕੋਰਟ ਮਾਮਲਿਆਂ ਵਿਚ ਜਾਣ ਵਾਲਿਆਂ ਤੇ ਹੋਰ ਜ਼ਰੂਰੀ ਕੰਮਾਂ ਤੇ ਜਾਣ ਵਾਲਿਆਂ ਨੂੰ ਆਉਣ ਜਾਣ ਦੀ ਰਹੀ ਖੁੱਲ੍ਹ ****ਧਰਨੇ ਜਾਪ ਤੇ ਸਿਮਰਨ ਨਾਲ ਹੋਏ ਸ਼ੁਰੂ ਸ਼ਾਂਤਮਈ ਢੰਗ ਨਾਲ ਰਿਹਾ ਧਰਨਾ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਪੰਜਾਬ ਬੰਦ ਸੱਦੇ ’ਤੇ ਬੰਦੀ ਸਿੰਘਾਂ ਦੇ ਹੱਕ ਵਿੱਚ ਕੌਮੀ ਇਨਸਾਫ਼ ਮੋਰਚਾ ਵੱਲੋਂ ਦਿੱਤੇ ਅੱਜ ਮਾਹਿਲਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਕਾਲੀ ਦਲ ਵਾਰਿਸ ਪੰਜਾਬ ਦੇ ਅਗੂ ਮੱਖਣ ਸਿੰਘ ਕੋਠੀ, ਜਥੇਦਾਰ ਬਾਬਾ ਨਾਗਰ ਸਿੰਘ ਟੂਟੋਮਜਾਰਾ ਮਿਸ਼ਲ ਸ਼ਹੀਦਾਂ ਤਰਨਾਦਲ ਹਰੀਆਂ ਵੇਲਾਂ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਇਕਬਾਲ ਸਿੰਘ ਖੇੜਾ ਸ਼੍ਰੋਮਣੀ ਅਕਾਲੀ ਦਲ ਸਮੇਤ ਦੁਕਾਨਦਾਰਾਂ ਸਮੇਤ ਹਰ ਵਰਗ ਦੇ ਲੋਕਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬੰਦ ਦਾ ਪੂਰਾ ਸਮਰਥਨ ਕੀਤਾ। ਬੰਦ ਦੇ ਸੱਦੇ ਕਾਰਨ ਮਾਹਿਲਪੁਰ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਅਤੇ ਪ੍ਰਾਈਵੇਟ ਸਕੂਲ ਬੰਦ ਰਹੇ ਹਾਲਾਂਕਿ ਕੈਮਿਸਟਾਂ ਦੀਆਂ ਦੁਕਾਨਾਂ, ਡਾਕਟਰਾਂ ਦੇ ਕਲੀਨਿਕ, ਦੁੱਧ ਦੀਆਂ ਡੇਅਰੀਆਂ ਅਤੇ ਸਰਕਾਰੀ ਅਦਾਰੇ ਖੁੱਲ੍ਹੇ ਰਹੇ। ਇਸ ਮੌਕੇ ਵੱਖ ਵੱਖ ਧਾਰਮਿਕ ਰਾਜਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਹਨ ਅਤੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਵੱਖ-ਵੱਖ ਸਰਕਾਰਾਂ ਦਾ ਰਵੱਈਆ ਇੱਕੋ ਜਿਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਜਗਤਾਰ ਸਿੰਘ ਜੱਗੀ ਜੌਹਲ ਅਤੇ ਹੋਰ ਬੰਦੀ ਸਿੰਘਾਂ ਨੂੰ ਤੁਰੰਤ ਬਣਦੀ ਪੈਰੋਲ ਅਤੇ ਰਿਹਾਈ ਦਿੱਤੀ ਜਾਵੇ । ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲੰਮੇ ਸਮੇਂ ਤੋਂ ਲਟਕਦੇ ਮਸਲੇ ਦਾ ਗੱਲਬਾਤ ਰਾਹੀਂ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਬਾਬਾ ਅਮਨਵੀਰ ਸਿੰਘ ਚੰਬਲਾਂ, ਤਰਲੋਚਨ ਸਿੰਘ ਸਕਰੂਲੀ, ਗੁਰਜਿੰਦਰ ਸਿੰਘ ਸਰਹਾਲਾ, ਜਸਪਾਲ ਸਿੰਘ ਖਾਨਪੁਰ, ਗੁਰਮਿੰਦਰ ਸਿੰਘ ਭਾਰਟਾ, ਜਸਵੀਰ ਸਿੰਘ ਭੱਟੀ, ਡਾ.ਕੁਲਵੰਤ ਸਿੰਘ ਚੱਬੇਵਾਲ, ਗੁਰਿੰਦਰ ਸਿੰਘ ਬੈਂਸ, ਕੁਲਦੀਪ ਸਿੰਘ, ਇੰਦਰਪਾਲ ਸਿੰਘ ਮਹਿਗਰੋਵਾਲ, ਜੁਗਿੰਦਰ ਸਿੰਘ ਕਹਾਰਪੁਰ, ਮੱਖਣ ਸਿੰਘ ਟੂਟੋਮਜਾਰਾ, ਖੁਸ਼ਵੰਤ ਸਿੰਘ ਬੈਂਸ, ਮੱਖਣ ਸਿੰੱਘ ਟੂਟੋਮਜਾਰਾ, ਗਿਨੀ ਭਾਰਟਾ, ਮਨੀ ਬਿਹਾਲਾ, ਨਿਰਮਲ ਸਿੰਘ ਸਾਰੰਗਵਾਲ, ਪਰਮਿੰਦਰ ਸਿੰਘ ਬੂੜੋਬਾੜੀਆਂ, ਜਸਵੀਰ ਸਿੰਘ ਸ਼ੀਰਾ, ਲਖਵੀਰੇ ਸਿੰਘ ਡਾਂਸੀਵਾਲ, ਬਾਬਾ ਧਰਮ ਸਿੰਘ, ਬਾਬਾ ਵਰਿੰਦਰ ਸਿੰਘ ਜੰਡੋਲੀ, ਬਾਬਾ ਹਰਮਨਵੀਰ ਸਿੰਘ ਹਨੀ, ਗੁਰਦੇਵ ਸਿੰਘ ਮਨੋਲੀਆ, ਜਸਵੀਰ ਸਿੰਘ, ਜਰਨੈਲ ਸਿੰਘ, ਸੁਖਜੀਤ ਸਿੰਘ, ਗਗਨਦੀਪ ਸਿੰਘ, ਨਿਰਮਲ ਸਿੰਘ ਹਕੂਮਤਪੁਪਰਮਜੀਤ ਸਿੰਘ ਮੇਘੋਵਾਲ, ਜਸਵਿੰਦਰ ਸਿੰਘ ਹਵੇਲੀ, ਸੁਖਵਿੰਦਰ ਸਿੰਘ ਸੁੱਖਾ, ਗੁਰਮੁੱਖ ਸਿੰਘ ਸੋਢੀ, ਤਰਸੇਮ ਸਿੰਘ ਜੱਸੋਵੈਲ, ਹਰਜੀਤ ਸਿੰਘ, ਪਰਮਜੀਤ ਸਿੰਘ ਪੱਦੀ ਸੂਰਾ ਸਿੰਘ, ਦਿਲਬਾਗ ਸਿੰਘ, ਹਰਜਿੰਦਰ ਸਿੰਘ ਫਤਿਹਪੁਰ ਅਤੇ ਹੋਰ ਇਲਾਕੇ ਦੇ ਇਨਸਾਫ ਪਸੰਦ ਲੋਕ ਹਾਜ਼ਰ ਸਨ।

Comments