ਤੀਜ ਤਿਉਹਾਰ ਹੀ ਨਹੀਂ, ਪ੍ਰੇਮ ਤੇ ਏਕਤਾ ਦਾ ਪ੍ਰਤੀਕ—ਤੀਜ: ਸੱਭਿਆਚਾਰ ਦੀ ਰੱਖਿਆ


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਭਵਾਨੀ ਨਗਰ ਵਿੱਚ ਜਯੋਤੀ ਸ਼ਰਮਾ ਵੱਲੋਂ ਤੀਜ ਮਹਾਂਉਤਸਵ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਭਵਾਨੀ ਨਗਰ ਦੀ ਸਮੂਹ ਮਾਤਰ-ਸ਼ਕਤੀ ਨੇ ਪੂਰਨ ਤੌਰ ਤੇ ਸਾਥ ਅਤੇ ਸਹਿਯੋਗ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਰਾਕੇਸ਼ ਸੂਦ, ਸੋਨੂ ਸ਼ਰਮਾ, ਅਰਚਨਾ ਜੈਨ, ਅਮੀਤਾ ਸ਼ਰਮਾ, ਸ਼ੈਲੀ ਸ਼ਰਮਾ, ਪੁਜਾ ਮਹਾਜਨ, ਰਜਨੀ ਡਡਵਾਲ ਅਤੇ ਤ੍ਰਿਸ਼ਲਾ ਸ਼ਰਮਾ ਸ਼ਾਮਿਲ ਹੋਏ।
ਸਾਵਣ ਦੇ ਪਵਿੱਤਰ ਮੌਕੇ 'ਤੇ ਤੀਜ ਦਾ ਤਿਉਹਾਰ ਬਹੁਤ ਹੀ ਹਰਸ਼ੋਲਾਸ਼ ਅਤੇ ਰਿਵਾਇਤੀ ਰੰਗਾਂ ਨਾਲ ਮਨਾਇਆ ਗਿਆ। ਤੀਜ ਕੇਵਲ ਇੱਕ ਤਿਉਹਾਰ ਨਹੀਂ, ਸਗੋਂ ਪ੍ਰੇਮ, ਸੁਹਰਦ, ਏਕਤਾ ਅਤੇ ਸਾਡੀ ਧਨੀਵੰਤ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਰੱਖਿਆ ਕਰਨ ਵਾਲਾ ਦਿਵਸ ਹੈ।
ਆਓ, ਮਿਲਕੇ ਇਹਨਾਂ ਪਰੰਪਰਾਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਈਏ ਤੇ ਜੀਵਨ ਵਿੱਚ ਖੁਸ਼ੀਆਂ, ਸਕਾਰਾਤਮਕਤਾ ਅਤੇ ਆਪਸੀ ਸਹਿਯੋਗ ਦਾ ਰੰਗ ਭਰੀਏ।

Comments