ਪਰਾਧੀਨਤਾ ਦਾ ਅੰਤ, ਬੇਗਮਪੁਰੇ ਦਾ ਸੰਕਲਪ ਯਾਤਰਾ ਹੁਸ਼ਿਆਰਪੁਰ ਪਹੁੰਚਣ ਤੇ ਹੋਇਆ ਭਰਵਾਂ ਸਵਾਗਤ ਸਰਕਾਰ ਬਣਨ ਤੇ ਸਤਿਗੁਰੂ ਰਵਿਦਾਸ ਜੀ ਦਾ ਤੁਗਲਕਾਬਾਦ ਮੰਦਿਰ ਮੁੜ ਬਣਾਵਾਂਗੇ - ਕਰੀਮਪੁਰੀ

 
 ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ' ਗੁਰੂ ਰਵਿਦਾਸ ਸਨਮਾਨ ਯਾਤਰਾ ਵੱਖ ਵੱਖ ਵਿਧਾਨ ਸਭਾ ਹਲਕਿਆਂ,ਸ਼ਹਿਰਾਂ ਤੋਂ ਹੁੰਦੀ ਹੋਈ ਅੱਜ ਹੁਸ਼ਿਆਰਪੁਰ ਪਹੁੰਚੀ ਜਿਥੇ ਸ੍ਰੀ ਗੁਰੂ ਰਵਿਦਾਸ ਮੰਦਿਰ ਅਸਲਾਮਾਬਾਦ ਅਤੇ ਭਾਰੀ ਗਿਣਤੀ ਵਿੱਚ ਹਾਜ਼ਰ ਇਲਾਕੇ ਦੀਆਂ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਅਤੇ ਸਿਰੋਪੇ ਭੇਟ ਕਰਕੇ ਨਿੱਘਾ ਤੇ ਭਰਪੂਰ ਸਵਾਗਤ ਕੀਤਾ।ਇਸ ਮੌਕੇ ਡਾ. ਕਰੀਮਪੁਰੀ ਨੇ ਕਿਹਾ ਇਤਿਹਾਸਕ ਸ੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਦਿੱਲੀ ਤੋਂ ਸ਼ੁਰੂ ਹੋਈ 'ਪ੍ਰਾਧੀਨਤਾ ਦਾ ਅੰਤ ਬੇਗਮਪੁਰੇ ਦਾ ਸੰਕਲਪ' ਯਾਤਰਾ ਪੰਜਾਬ ਅੰਦਰ 2027 ਵਿੱਚ ਬੇਗਮਪੁਰੇ ਦੀ ਸਰਕਾਰ ਬਣਾਉਣ ਲਈ ਮੀਲ ਪੱਥਰ ਸਾਬਿਤ ਹੋਵੇਗੀ। ਉਨਾਂ ਕਿਹਾ ਸੰਗਤਾਂ ਦਾ ਉਮੜਿਆ ਜਨ ਸੈਲਾਬ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਮਿੱਟੀ ਦੇ ਦਰਸ਼ਨ ਕਰਕੇ ਸੰਕਲਪ ਲਿਆ ਕਿ "ਕਸਮ ਮਿੱਟੀ ਦੀ ਖਾਂਦੇ ਹਾਂ ਗੁਰੂ ਘਰ ਉਥੇ ਹੀ ਬਣਾਵਾਗੇ" । ਕਰੀਮਪੁਰੀ ਨੇ ਕਿਹਾ 2027 ਵਿੱਚ ਗੁਰੂ ਸਾਹਿਬ ਅਤੇ ਸੰਗਤਾਂ ਆਸਰੀਵਾਦ ਦੇਣ ਬੇਗਮਪੁਰੇ ਦੇ ਆਸੇ ਦਾ ਰਾਜ ਲਿਆ ਕੇ ਭਾਜਪਾ ਤੇ ਆਪ ਵਲੋਂ ਤੋੜਿਆ ਤੁਗਲਕਾਬਾਦ ਗੁਰੂ ਘਰ ਉਥੇ ਹੀ ਬਣਾਵਾਂਗੇ।  
 ਕਸਮ ਮਿੱਟੀ ਦੀ ਖਾਂਦੇ ਹਾਂ ਗੁਰੂ ਘਰ ਉਥੇ ਹੀ ਬਣਾਵਾਂਗੇ ।ਇਸ ਮੌਕੇ ਪਰਜਾਪਤੀ ਅਜੀਤ ਸਿੰਘ ਭੈਣੀ ਸਟੇਟ ਕੁਆਡੀਨੇਟਰ, ਠੇਕੇਦਾਰ ਹਰਭਜਨ ਸਿੰਘ ਬਜਹੇੜੀ, ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ ਸਕੱਤਰ ਪੰਜਾਬ, ਚੋਧਰੀ ਗੁਰਨਾਮ ਸਿੰਘ ਜੋਨ ਇੰਚਾਰਜ ਪੰਜਾਬ, ਇੰਜੀ.ਜਸਵੰਤ ਰਾਏ ਦਫਤਰ ਇੰਚਾਰਜ, ਮਨਿੰਦਰ ਸ਼ੇਰਪੁਰੀ ਸਕੱਤਰ ਪੰਜਾਬ, ਦਲਜੀਤ ਰਾਏ ਜਿਲਾ ਪ੍ਰਧਾਨ, ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਚੱਬੇਵਾਲ, ਮਦਨ ਸਿੰਘ ਬੈੰਸ ਇੰਚਾਰਜ ਹੁਸ਼ਿਆਰਪੁਰ, ਸੋਮ ਨਾਥ ਬੈੰਸ , ਯਸ਼ ਭੱਟੀ ਪ੍ਰਧਾਨ ਚੱਬੇਵਾਲ, ਇੰਜੀ.ਜਗਦੀਸ਼ ਬੱਧਣ ਪ੍ਰਧਾਨ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ, ਸਰਪੰਚ ਬਲਵੀਰ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ, ਬੀ ਆਰ ਬੱਧਣ ਮੈਨੇਜਰ, ਮੁੱਖੀ ਰਾਮ ਰੱਲ ਕੌਂਸਲਰ, ਹਰਜੀਤ ਲਾਡੀ, ਪਾਲੀ ਬੇਗਮਪੁਰੀਆ, ਐਡਵੋਕੇਟ ਧਰਮਿੰਦਰ ਦਾਦਰਾ,ਇੰਜੀ. ਸੱਤਪਾਲ ਭਾਰਦਵਾਜ, ਇੰਜੀ.ਇੰਦਰ ਜੀਤ ਬੱਧਣ, ਪ੍ਰੋਫੈਸਰ ਮੇਜਰ ਸਿੰਘ, ਲੈਕਚਰਾਰ ਲਖਵਿੰਦਰ ਰਾਮ, ਡਾ. ਸੁਰਿੰਦਰ ਕੁਮਾਰ, ਕਸ਼ਮੀਰ ਲੱਧੜ, ਲੈਕਚਰਾਰ ਪੂਰਨ ਸਿੰਘ, ਹੈੱਡ ਮਾਸਟਰ ਸੁਰਿੰਦਰ ਕੁਮਾਰ, ਡਾ. ਚਰਨਜੀਤ ਸਿੰਘ,ਬਲਵਿੰਦਰ ਕੁਮਾਰ , ਬੀਬੀ ਮਹਿੰਦਰ ਕੌਰ, ਦਰਸ਼ਨਾਂ ਦੇਵੀ ਰੇਖਾ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Comments