ਪਿੰਡ ਭਾਮ ਦੇ ਪ੍ਰਾਚੀਨ ਮਾਂ ਦੁਰਗਾ ਮੰਦਰ ਵਿਖੇ 72ਵੇਂ ਸਲਾਨਾ ਜੋੜ ਮੇਲੇ ਦਾ ਸੰਪੂਰਨਤਾ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਹੋਈ
ਹੁਸ਼ਿਆਰਪੁਰ /ਦਲਜੀਤ ਅਜਨੋਹਾ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਪ੍ਰਾਚੀਨ ਮਾਂ ਦੁਰਗਾ ਮੰਦਰ ਵਿਖੇ ਸਮੂਹ ਨਗਰ ਨਿਵਾਸੀਆਂ, ਭਾਵੇਸ਼ਵਰੀ ਮਿਸ਼ਨਰੀ ਟਰੱਸਟ ਭਾਮ ਹੁਸ਼ਿਆਰਪੁਰ ਵਲੋਂ 72ਵੇਂ ਸਲਾਨਾ ਮੇਲਾ ਜੋਂ 29-30-31 ਜੁਲਾਈ ਨੂੰ ਮੰਦਰ ਦੇ ਮੁੱਖ ਸੇਵਾਦਾਰ ਭੈਣ ਵਿਨੋਦ ਕੁਮਾਰੀ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਸਬੰਧੀ ਮੇਲੇ ਦੀ ਸੰਪੂਰਨਤਾ ਮੌਕੇ ਸੇਵਾਦਾਰ ਗੁਰਨਾਮ ਸਿੰਘ ਜਸਵਾਲ ਨੇ ਦੱਸਿਆ ਕਿ 72ਵੇਂ ਸਲਾਨਾ ਜੋੜ ਮੇਲੇ ਮੌਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 23 ਜੁਲਾਈ ਤੋਂ ਪ੍ਰਭਾਤ ਫੇਰੀਆਂ ਨਿਰੰਤਰ ਕਢੀਆਂ ਗਈਆਂ। ਉਨ੍ਹਾਂ ਦੱਸਿਆ ਕਿ 29 ਜੁਲਾਈ ਨੂੰ ਝੰਡਾਂ ਫੇਰੀ ਕੱਢੀ ਗਈ। 30 ਜੁਲਾਈ ਨੂੰ ਸਵੇਰੇ 10 ਵਜੇ ਹਵਨ ਪੂਰਨ ਅਹੁੱਤੀ ਪਾਈ ਗਈ ਅਤੇ 11ਵਜੇ ਆਰਤੀ ਕੀਤੀ ਗਈ। ਉਨ੍ਹਾਂ ਦੱਸਿਆ ਕਿ 30 ਜੁਲਾਈ ਨੂੰ ਦੁਪਹਿਰ 01 ਵਜੇ ਕੰਨਿਆ ਪੂਜਨ ਅਤੇ ਬ੍ਰਹਮ ਭੋਜ ਦਾ ਆਯੋਜਨ ਕੀਤਾ ਗਿਆ ਅਤੇ 02 ਵਜੇ ਝੰਡੇ ਚੜਾਉਣੇ ਸ਼ੁਰੂ ਕੀਤੇ ਗਏ। 30 ਜੁਲਾਈ ਨੂੰ ਸਲਾਨਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ।
31 ਜੁਲਾਈ ਨੂੰ ਕਵਾਲੀਆਂ ਕਰਵਾਈਆ ਗਈਆਂ। 30 ਜੁਲਾਈ ਨੂੰ ਸਵੇਰੇ 10 ਵਜੇ ਤੋਂ 06 ਵਜੇ ਤੱਕ ਭਾਮੇਸ਼ਵੇਰੀ ਮਿਸ਼ਨਰੀ ਟਰੱਸਟ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ । ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 30 ਜੁਲਾਈ ਨੂੰ ਸਲਾਨਾ ਵਿਸ਼ਾਲ ਭਗਵਤੀ ਜਾਗਰਣ ਦੋਰਾਨ ਜੋਗੀ ਅਲਾਵਲਪੁਰ, ਪੁਰੀ ਐਂਡ ਪਾਰਟੀਸ਼ੰਕਰ ਵਾਲੇ, ਨੀਲਮ ਠੱਕਰਵਾਲ, ਸੰਨੀ ਸਹਿਗਲ, ਜੱਸੀ ਭਾਮ, ਦੀਪਕ ਦੁਰਗਾ, ਮਹੰਤ ਰਾਜ ਕੁਮਾਰ ਜੀ ਸਲੋਹ ਵਾਲੇ, ਜਸਵੀਰ ਮਾਹੀ, ਡੀ ਐਸ ਤੀਰਥ ਆਦਿ ਸਾਰੀ ਰਾਤ ਮਹਾਂਮਾਈ ਗੁਣਗਾਨ ਕੀਤਾ 31 ਜੁਲਾਈ ਰਾਤ ਨੂੰ ਸਰਬਜੀਤ ਸਰਬ, ਕੁਲਦੀਪ ਰੂਹਾਨੀ ਕਵਾਲ ਪਾਰਟੀ ਭੁੱਲਾਰਾਈ, ਪ੍ਰਵੇਸ਼ ਆਲਮ ਇੰਟਰਨੈਸ਼ਨਲ ਕਲਾਕਾਰ ਕਵਾਲੀਆਂ ਪੇਸ਼ ਕੀਤੀਆਂ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 31 ਜੁਲਾਈ ਨੂੰ 10 ਵਜੇ ਤੋਂ 02 ਵਜੇ ਤੱਕ ਦਾਦਰਾ ਹਸਪਤਾਲ ਭਾਮ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ
ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਮਹਾਂਮਾਈ ਦੇ ਲੰਗਰ ਅਤੁੱਟ ਵਰਤਾਏ ਗਏ
Comments
Post a Comment