ਨਾਗਪਾਲ ਨਰਸਿੰਗ ਹੋਮ ਵਿੱਚ 30 ਅਗਸਤ ਨੂੰ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਜਾਵੇਗਾ


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਨਾਗਪਾਲ ਨਰਸਿੰਗ ਹੋਮ, ਗੜਸ਼ੰਕਰ ਵਿੱਚ ਸਮੂਹ ਪ੍ਰਬੰਧਕਾਂ ਅਤੇ ਸਟਾਫ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਖੂਨ ਦਾਨ ਕੈਂਪ 30 ਅਗਸਤ ਨੂੰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਉੱਤੇ ਸਵੇਇੱਛਾ ਨਾਲ ਖੂਨ ਦਾਨ ਕਰਨ ਵਾਲੇ ਸ਼ਾਮਿਲ ਹੋਣਗੇ, ਜਿਨ੍ਹਾਂ ਲਈ ਖਾਣ-ਪੀਣ ਦੀ ਵਿਵਸਥਾ ਕੀਤੀ ਗਈ ਹੈ। ਖੂਨ ਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ, ਮੈਡਲ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਤਕਨੀਕੀ ਸਹਿਯੋਗ ਸੰਤ ਗੁਰਮੇਲ ਸਿੰਘ ਬਲੱਡ ਬੈਂਕ, ਬਲਾਚੌਰ ਦਾ ਰਹੇਗਾ। ਇਸ ਮੌਕੇ ਤੇ ਹਰਜੀਤ ਸਿੰਘ ਨਾਗਪਾਲ, ਤਰਲੋਕ ਸਿੰਘ ਨਾਗਪਾਲ, ਡਾ. ਆਤਮਜੀਤ ਨਾਗਪਾਲ, ਐਡਵੋਕੇਟ ਸਤਿੰਦ ਰਾਜ ਸਿੰਘ ਨਾਗਪਾਲ ਅਤੇ ਐਡਵੋਕੇਟ ਦਮਨਵੀਰ ਸਿੰਘ ਮੌਜੂਦ ਸਨ।

Comments