ਹੁਸ਼ਿਆਰਪੁਰ/ਦਲਜੀਤ ਅਜਨੋਹਾ — ਸ੍ਰੀ ਰਾਧੇ ਕ੍ਰਿਸ਼ਨਾ ਮੰਦਰ, ਕੋਟਲਾ ਕਲਾਂ (ਊਨਾ, ਹਿਮਾਚਲ) ਵਿੱਚ ਰਾਸ਼ਟਰੀ ਸੰਤ ਬਾਬਾ ਬਾਲ ਜੀ ਦੀ ਅਗਵਾਈ ਵਿੱਚ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਨਮਾਸ਼ਟਮੀ ਦੇ ਮੌਕੇ 'ਤੇ ਸ੍ਰੀ ਮਦ ਭਾਗਵਤ ਕਥਾ ਅਤੇ ਭਜਨ-ਸੰਕੀਰਤਨ 29 ਅਗਸਤ ਤੋਂ 4 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਤੇ ਕਥਾਵਿਆਸ ਰਾਸ਼ਟਰੀ ਸੰਤ ਗੌਰ ਦਾਸ ਜੀ (ਵ੍ਰਿੰਦਾਵਨ ਵਾਲੇ) ਦੁਪਹਿਰ 1 ਵਜੇ ਤੋਂ 4 ਵਜੇ ਤੱਕ ਕਥਾ ਕਰਨਗੇ। ਰਾਸ ਲੀਲਾ ਦੀ ਪ੍ਰਸਤੁਤੀ ਪੰਕਜ ਕ੍ਰਿਸ਼ਨ ਠਾਕੁਰ ਜੀ ਸਵੇਰ 9 ਤੋਂ 12 ਵਜੇ ਤੱਕ ਕਰਨਗੇ।
ਇਸ ਸਮਾਗਮ ਦੌਰਾਨ 3 ਸਤੰਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਸਮਾਗਮ ਦੌਰਾਨ ਸੰਗਤਾਂ ਨੂੰ ਭੰਡਾਰਾ ਨਿਰੰਤਰ ਵਰਤਾਇਆ ਜਾਵੇਗਾ
Comments
Post a Comment