ਹੁਸ਼ਿਆਰਪੁਰ/ਦਲਜੀਤ ਅਜਨੋਹਾ
ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ, ਸਕੱਤਰ ਸ੍ਰੀ.ਆਰ.ਐਮ.ਭੱਲਾ ਅਤੇ ਡੀ. ਏ. ਵੀ. ਬੀ. ਐੱਡ. ਕਾਲਜ ਦੇ ਸਕੱਤਰ ਐਡਵੋਕੇਟ ਸ਼੍ਰੀ ਨਵਰੋਜ ਸ਼ਰਮਾ ਦੇ ਮਾਰਗ ਦਰਸ਼ਨ ਅਤੇ ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਦੀ ਅਗਵਾਈ ਵਿੱਚ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ ਦੇ ਇਨਫ਼ਾਰਮੇਸ਼ਨ ਬਰੋਸ਼ਰ-2026 ਦਾ ਰਿਲੀਜ਼ ਸਮਾਰੋਹ ਕਾਲਜ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਮੈਂਬਰ ਐਡਵੋਕੇਟ ਸ਼੍ਰੀ ਦਵਿੰਦਰ ਮੋਹਨ ਸ਼ਰਮਾ (ਕੋਰਸਪੋਂਡੈਂਟ ਸਕੂਲਜ)ਅਤੇ ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ।
ਆਪਣੇ ਸੰਬੋਧਨ ਵਿੱਚ ਐਡਵੋਕੇਟ ਸ਼੍ਰੀ ਦਵਿੰਦਰ ਮੋਹਨ ਸ਼ਰਮਾ ਨੇ ਕਿਹਾ ਕਿ ਇਨਫ਼ਾਰਮੇਸ਼ਨ ਬਰੋਸ਼ਰ ਕਾਲਜ ਵਿੱਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਕਾਲਜ ਦਾ ਅਕਾਦਮਿਕ ਵੇਰਵਾ,ਕਾਲਜ ਵੇਰਵਾ,ਸਟਾਫ਼ ਮੈਂਬਰਾਂ, ਪ੍ਰਾਪਤੀਆਂ ਅਤੇ ਹੋਰ ਮਹੱਤਵਪੂਰਨ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਗਿਆਨ ਪ੍ਰਦਾਨ ਕਰਦਾ ਹੈ।
ਪ੍ਰਧਾਨ ਡਾ.ਅਨੂਪ ਕੁਮਾਰ ਅਤੇ ਸਕੱਤਰ ਸ੍ਰੀ. ਆਰ.ਐਮ.ਭੱਲਾ ਅਤੇ ਬੀ. ਐੱਡ. ਕਾਲਜ ਦੇ ਸਕੱਤਰ ਐਡਵੋਕੇਟ ਸ਼੍ਰੀ ਨਵਰੋਜ ਸ਼ਰਮਾ ਜੀ ਨੇ ਇਨਫ਼ਾਰਮੇਸ਼ਨ ਬਰੋਸ਼ਰ -2026 ਦੇ ਸਫ਼ਲਤਾਪੂਰਵਕ ਰਿਲੀਜ਼ ਲਈ ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਨੂੰ ਵਧਾਈ ਦਿੱਤੀ।
ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਦੱਸਿਆ ਕਿ ਸਾਡੇ ਕਾਲਜ ਵਿੱਚ ਐਮ.ਐਡ.ਦੀਆਂ 50 ਸੀਟਾਂ ਅਤੇ ਬੀ.ਐਡ. ਦੀਆਂ 300 ਸੀਟਾਂ ਉਪਲਬੱਧ ਹਨ ਅਤੇ ਕਾਲਜ ਦਾ ਇਨਫ਼ਾਰਮੇਸ਼ਨ ਬਰੋਸ਼ਰ -2026 ਨਵੇਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਾਲਜ ਸਬੰਧੀ ਅਤੇ ਨਿਯਮਾਂ ਦੀ ਵਿਆਪਕ ਜਾਣਕਾਰੀ ਦੇਣ ਵਿੱਚ ਸਮਰੱਥ ਹੈ। ਨਾਲ ਹੀ ਉਨ੍ਹਾਂ ਨੇ ਡਾ. ਹਰਵਿੰਦਰ ਕੌਰ, ਡਾ. ਨਰੇਸ਼ ਕੁਮਾਰ ਅਤੇ ਮੈਡਮ ਪ੍ਰਿਆ ਸ਼ਰਮਾ ਨੂੰ ਇਨਫ਼ਾਰਮੇਸ਼ਨ ਬਰੋਸ਼ਰ -2026 ਦੇ ਲਈ ਉਨ੍ਹਾਂ ਦੀ ਮਿਹਨਤ ਅਤੇ ਸਫ਼ਲ ਉਦਘਾਟਨ ਲਈ ਮੁਬਾਰਕਬਾਦ ਦਿੱਤੀ।
Comments
Post a Comment