ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਨਿਭਾਈ ਜਾ ਰਹੀ ਆਪਣੀ ਸੇਵਾ ਨੂੰ ਜਾਰੀ ਰੱਖਦਿਆਂ ਓਮ ਨਮਹ ਸ਼ਿਵਾਏ ਰਾਸ਼ਨ ਵੰਡ ਕਮੇਟੀ, ਦਸੂਹਾ ਵੱਲੋਂ ਸਥਾਨਕ ਲੰਗਰ ਹਾਲ ਵਿਖੇ ਮਹੀਨਾਵਾਰ ਰਾਸ਼ਨ ਵੰਡ ਪ੍ਰੋਗਰਾਮ ਕਰਵਾਇਆ ਗਿਆ। ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਕਮੇਟੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਅਨਾਜ, ਰੋਜ਼ਾਨਾ ਵਰਤੋਂ ਦਾ ਜ਼ਰੂਰੀ ਸਾਮਾਨ ਅਤੇ ਹੋਰ ਲੋੜੀਂਦੀ ਸਮੱਗਰੀ ਵੰਡੀ ਗਈ।
ਇਹ ਪ੍ਰੋਗਰਾਮ ਕਮੇਟੀ ਦੇ ਪ੍ਰਧਾਨ ਸ਼੍ਰੀ ਕ੍ਰਿਸ਼ਨ ਕੁਮਾਰ ਵਾਸਲ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਐਮ.ਆਰ.ਸੀ. ਗਰੁੱਪ ਦੇ ਚੇਅਰਮੈਨ ਮੁਕੇਸ਼ ਰੰਜਨ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਮਨੁੱਖੀ ਧਰਮ ਹੈ। ਉਨ੍ਹਾਂ ਕਿਹਾ ਕਿ ਕਮੇਟੀ ਭਵਿੱਖ ਵਿੱਚ ਵੀ ਇਸੇ ਸੇਵਾ ਭਾਵਨਾ ਨਾਲ ਸਮਾਜ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਦੀ ਰਹੇਗੀ।
ਪ੍ਰੋਗਰਾਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਇੰਗਲੈਂਡ (ਯੂ.ਕੇ.) ਤੋਂ ਪਹੁੰਚੀ ਐਨ.ਆਰ.ਆਈ. ਰਾਣੋ ਜੀ ਨੇ ਸੇਵਾ ਕਾਰਜ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਲੋੜਵੰਦ ਮਹਿਲਾਵਾਂ ਲਈ ਕੱਪੜਿਆਂ ਦੇ ਸੂਟ ਅਤੇ ਹੋਰ ਜ਼ਰੂਰੀ ਸਮੱਗਰੀ ਭੇਟ ਕੀਤੀ। ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਪਵਨ ਕੁਮਾਰ ਵਰਮਾ (ਪੰਮਾ ਜਵੈਲਰਜ਼), ਮੁਕੇਸ਼ ਰੰਜਨ (ਐਮ.ਆਰ.ਸੀ. ਗਰੁੱਪ), ਸੰਜੇ ਰੰਜਨ, ਦੇਵਿੰਦਰ ਕੁਮਾਰ ਰੋਜ਼ੀ, ਰਾਜੀਵ ਉੱਪਲ, ਰਵਨੀਸ਼ ਉੱਪਲ, ਸਤਪਾਲ ਤ੍ਰੇਹਨ, ਰੋਮੀ ਸ਼ਰਮਾ, ਨਰਿੰਦਰ ਮਹਾਜਨ, ਸੁਨੀਲ ਆਨੰਦ, ਡਾ. ਸੁਧਾਕਰ ਮਿੱਤਲ, ਅਨਿਲ ਕੁੰਦਰਾ, ਪ੍ਰਦੀਪ ਭਨੌਟ, ਸ਼ਿਵ ਕੁਮਾਰ, ਮਿੰਟਾ ਰਲਹਣ, ਸੰਜੀਵ ਕੁਮਾਰ, ਅਸ਼ੋਕ ਕੁਮਾਰ, ਰਾਜ ਕੁਮਾਰ, ਰਾਣੋ ਜੀ (ਯੂ.ਕੇ.), ਰਾਜਨ ਵਰਮਾ ਅਤੇ ਮੇਜਰ ਸਿੰਘ ਸਮੇਤ ਹੋਰ ਅਨੇਕਾਂ ਪਤਵੰਤੇ ਹਾਜ਼ਰ ਸਨ।
ਪ੍ਰੋਗਰਾਮ ਦੇ ਅੰਤ ਵਿੱਚ ਕਮੇਟੀ ਦੇ ਮੈਂਬਰਾਂ ਨੇ ਸਾਰੇ ਸਹਿਯੋਗੀਆਂ, ਦਾਨੀਆਂ ਅਤੇ ਸਮਾਜ ਸੇਵੀਆਂ ਦਾ ਧੰਨਵਾਦ ਕਰਦਿਆਂ ਸਮਾਜ ਦੇ ਸਮਰੱਥ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸੇਵਾ ਕਾਰਜਾਂ ਵਿੱਚ ਵੱਧ-ਚੜ੍ਹ ਕੇ ਸਹਿਯੋਗ ਦੇਣ, ਤਾਂ ਜੋ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਤੱਕ ਮਦਦ ਪਹੁੰਚਾਈ ਜਾ ਸਕੇ।
Comments
Post a Comment