ਹਰ ਮਨੁੱਖ ਲਈ ਆਪਣੀ ਜ਼ਿੰਦਗੀ ਵਿੱਚ ਭਗਵਾਨ ਦਾ ਨਾਮ ਜ਼ਰੂਰੀ ਹੈ, ਤਾਂ ਜੋ ਉਸਦੀ ਮਨੁੱਖੀ ਜ਼ਿੰਦਗੀ ਸਫਲ ਹੋ ਸਕੇ /ਰਾਸ਼ਟਰੀ ਸੰਤ ਬਾਬਾ ਬਾਲ ਜੀ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਸ੍ਰੀ ਰਾਧਾ ਕ੍ਰਿਸ਼ਨ ਮੰਦਰ ਕੋਟਲਾ ਕਲਾਂ, ਉਨਾ (ਹਿਮਾਚਲ ਪ੍ਰਦੇਸ਼) ਦੇ ਮਹਾਰਾਜ, ਰਾਸ਼ਟਰੀ ਸੰਤ ਬਾਬਾ ਬਾਲ ਜੀ ਅੱਜ ਮਾਹਿਲਪੁਰ ਦੇ ਸੰਤ ਨਾਰਾਇਣ ਦਾਸ ਜੀ ਬਲਾਈਂਡ ਸਕੂਲ ਵਿੱਚ ਵਿਸ਼ੇਸ਼ ਤੌਰ 'ਤੇ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਮਿਲਣ ਲਈ ਪਹੁੰਚੇ। ਬਾਬਾ ਬਾਲ ਜੀ ਦੇ ਸਕੂਲ ਵਿੱਚ ਪਹੁੰਚਣ 'ਤੇ ਸਕੂਲ ਪ੍ਰਬੰਧਕਾਂ ਜਿਨ੍ਹਾਂ ਵਿੱਚ ਸੰਤ ਰਮੇਸ਼ ਦਾਸ ਜੀ (ਸ਼ੇਰਪੁਰ ਕਲਰਾ), ਅਤਰ ਸਿੰਘ, ਪ੍ਰਿੰਸੀਪਲ ਮਾਧੁਰੀ, ਯੋਗੇਸ਼ ਕੁਮਾਰ ਤਲਵਿੰਦਰ ਸਿੰਘ ਹੀਰ ਅਤੇ ਹੋਰ ਸਟਾਫ ਅਤੇ ਸੰਗਤਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ 'ਤੇ ਸੰਗਤਾਂ ਵਿੱਚ ਬਾਬਾ ਬਾਲ ਜੀ ਨੂੰ ਦੇਖਣ ਅਤੇ ਮਿਲਣ ਲਈ ਪੂਰਨ ਪ੍ਰੇਮ ਤੇ ਸ਼ਰਧਾ ਦੇਖਣ ਨੂੰ ਮਿਲੀ
ਉਪਰਾਂਤ ਬਾਬਾ ਬਾਲ ਜੀ ਨੇ ਖੁਲੇ ਪੰਡਾਲ ਵਿੱਚ ਸੰਗਤਾਂ ਨੂੰ ਕਥਾ-ਕੀਰਤਨ ਰਾਹੀਂ ਨਿਹਾਲ ਕੀਤਾ ਅਤੇ ਸਮਾਗਮ ਵਿੱਚ ਸ਼ਾਮਿਲ ਹੋਏ ਹੋਰ ਸੰਤ ਮਹਾਪੁਰਸ਼ਾਂ ਵਲੋਂ ਵੀ ਸੰਗਤਾਂ ਨੂੰ ਪ੍ਰਵਚਨ ਕੀਤੇ ਗਏ । ਇਸ ਮੌਕੇ 'ਤੇ ਬਾਬਾ ਬਾਲ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਮਨੁੱਖ ਨੂੰ ਆਪਣਾ ਗ੍ਰਿਹਸਤ ਜੀਵਨ ਦੌਰਾਨ ਪਰਿਵਾਰ ਦਾ ਪਾਲਣ ਪੋਸ਼ਣ ਕਰਦਿਆਂ ਭਗਵਾਨ ਦਾ ਸਿਮਰਨ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਮਨੁੱਖ ਦੀ ਜ਼ਿੰਦਗੀ ਸਫਲ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਕੋਈ ਮਨੁੱਖ ਸੱਚੀ ਸ਼ਰਧਾ ਪ੍ਰੇਮ ਭਾਵ ਨਾਲ ਭਗਵਾਨ ਦਾ ਸਿਮਰਨ ਕਰਦਾ ਹੈ, ਤਾਂ ਭਗਵਾਨ ਆਪਣੇ ਭਗਤ ਦਾ ਖ਼ਾਸ ਧਿਆਨ ਰੱਖਦੇ ਹਨ ਅਤੇ ਉਹਨੂੰ ਕਿਸੇ ਵੀ ਤਰ੍ਹਾਂ ਦੇ ਦੁੱਖ-ਤਕਲੀਫ਼ ਦਾ ਸਾਹਮਣਾ ਨਹੀਂ ਕਰਨ ਦੇਂਦੇ। "ਜੇ ਤੁਸੀਂ ਭਗਵਾਨ ਵੱਲ ਇਕ ਕਦਮ ਵਧਾਉਂਦੇ ਹੋ ਤਾਂ ਭਗਵਾਨ ਸੌ ਕਦਮ ਤੁਹਾਡੇ ਵੱਲ ਆਉਂਦੇ ਹਨ" — ਇਸ ਲਈ ਮਨੁੱਖ ਨੂੰ ਨਿਤ ਨਾਂਮ-ਸਿਮਰਨ ਕਰਦੇ ਰਹਿਣਾ ਚਾਹੀਦਾ ਹੈ।

Comments