ਕੰਨਿਆ ਵਿਦਿਆਲਯ ਗੜਸ਼ੰਕਰ ਪ੍ਰਬੰਧਕ ਕਮੇਟੀ ਵਿੱਚ ਨਵੇਂ ਮੈਂਬਰ ਨਿਯੁਕਤ


ਹੁਸ਼ਿਆਰਪੁਰ/ਦਲਜੀਤ ਅਜਨੋਹਾ —ਕੰਨਿਆ ਵਿਦਿਆਲਯ ਗੜਸ਼ੰਕਰ ਦੀ ਪ੍ਰਬੰਧਕ ਕਮੇਟੀ ਨੇ ਪੰਡਿਤ ਵਿਕਰਾਂਤ ਰਣਦੇਵ ਐਮ ਸੀ ਅਤੇ ਸਮਾਜਸੇਵੀ ਚਰਨਪ੍ਰੀਤ ਸਿੰਘ ਲਾਡੀ ਨੂੰ ਮੈਂਬਰ ਵਜੋਂ ਨਿਯੁਕਤ ਕੀਤਾ। ਇਹ ਜਾਣਕਾਰੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਵੇਂ ਨਿਯੁਕਤ ਮੈਂਬਰਾਂ ਪੰਡਿਤ ਵਿਕਰਾਂਤ ਰਣਦੇਵ ਐਮ ਸੀ ਅਤੇ ਚਰਨਪ੍ਰੀਤ ਸਿੰਘ ਲਾਡੀ ਨੇ 30/30 ਹਜ਼ਾਰ ਰੁਪਏ ਦੀ ਦਾਨ ਰਕਮ ਵੀ ਦਿੱਤੀ।
ਉਹਨਾਂ ਕਿਹਾ ਕਿ ਦਾਨੀ ਲੋਕਾਂ ਦੇ ਸਹਿਯੋਗ ਨਾਲ ਹੀ ਸਕੂਲ ਚੱਲਦਾ ਹੈ ਕਿਉਂਕਿ ਸਕੂਲ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਗ੍ਰਾਂਟ ਨਹੀਂ ਮਿਲਦੀ। ਪ੍ਰਧਾਨ ਨੇ ਦੋਹਾਂ ਨਵੇਂ ਮੈਂਬਰਾਂ ਦਾ ਸਕੂਲ ਨੂੰ ਦਾਨ ਦੇਣ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਇਸੇ ਤਰ੍ਹਾਂ ਹੀ ਸਕੂਲ ਦਾ ਸਹਿਯੋਗ ਕਰਦੇ ਰਹਿਣਗੇ। ਇਸ ਦੌਰਾਨ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਨਵੇਂ ਨਿਯੁਕਤ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ।

Comments